ਖ਼ਬਰਾਂ ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਭੜਕਾਊ ਭਾਸ਼ਣ ਨਾਲ ਪ੍ਰਾਪੋਗੰਡਾ ਹੀ ਖੜਾ ਹੁੰਦਾ? — ਵੀਡੀਓ ਨਿਊਜ਼

ਆਪਸੀ ਭਾਈਚਾਰਾ ਬਹੁਤ ਲਾਜਮੀ –  ਸਤਨਾਮ ਸਿੰਘ

 

ਪੰਜਾਬ ਦੇ ਆਪਸੀ ਭਾਈਚਾਰੇ ਦੀ ਮਿਸਾਲ ਧਾਰਮਿਕ ਸਥਾਨਾਂ ‘ਤੇ ਦੇਖਣ ਨੂੰ ਮਿਲਦੀ ਹੈ

ਸਮਾਜ ਸੇਵੀ ਜਸਪ੍ਰੀਤ ਸਿੰਘ ਪੰਜਾਬ ਦੇ ਉਨ੍ਹਾਂ ਕਾਲੇ ਦਿਨਾਂ ਦੀ ਗਵਾਹੀ ਭਰਦੇ ਲੂਕੰਡੇ ਖੜੇ ਕਰ ਦਿੰਦੇ ਹਨ, ਜਦੋਂ ਉਨ੍ਹਾਂ ਪੰਜਾਬ ਵਿਚ ਸ਼ਰੇਆਮ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਛਲਣੀ ਹੁੰਦਿਆਂ ਵੇਖਿਆ। ਸ਼ਾਮ ਦੇ 6 ਵਜੇ ਤੱਕ ਪੰਜਾਬ ਵਿਚ ਸੁੰਨਸਰਾਂ ਫੈਲ ਜਾਂਦੀ ਸੀ, ਲੋਕੀ ਘਰਾਂ ਨੂੰ ਅੰਦਰੋਂ ਜਿੰਦਰੇ ਮਾਰ ਲੈਂਦੇ ਸਨ। ਬੁਰੇ ਤੋਂ ਬੁਰੇ ਹਾਲਾਤ ਵਿਚ ਵੀ ਪੰਜਾਬੀ ਘਰੋਂ ਬਾਹਰ ਨਿਕਲਣੋਂ ਗੁਰੇਜ ਕਰਦੇ ਸਨ, ਕਿਉਂਕਿ ਘਰ ਦੇ ਅੰਦਰ ਦੇ ਹਰ ਬੁਰੇ ਹਾਲਾਤ ਤੋਂ ਬਦਤਰ ਹਾਲਾਤ ਦਾ ਸਾਹਮਣਾ ਘਰ ਦੀ ਦਹਿਲੀਜ ਟੱਪ ਕੇ ਕਰਨਾ ਪੈ ਸਕਦਾ ਸੀ, ਪਰ ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਕਹਿੰਦੇ ਹਨ। ਸੂਰਜ ਖੜ੍ਹੇ ਸਹਿਮਿਆ ਹੋਇਆ ਪੰਜਾਬ ਅੱਜ ਅੱਧੀ ਰਾਤ ਨੂੰ ਵੀ ਟਿਮਟਿਮਾਉਂਦੇ ਤਾਰਿਆਂ ਵਾਂਗ ਜਾਗਦਾ ਹੈ। ਇੱਥੋਂ ਤੱਕ ਕਿ ਉਨਾਂ ਦਿਨਾਂ ਵਿਚ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਲੇ ਸ਼ਰਧਾਲੂਆਂRead More