ਰੋਮ : ਮੈਟਰੋ ਬੀ ਵਿਚ ਨਸਲੀ ਹਮਲੇ ਦੌਰਾਨ ਭਾਰਤੀ ਨੌਜਵਾਨ ਜਖਮੀ ( Video News )

ਰੋਮ (ਇਟਲੀ) 2 ਨਵੰਬਰ (ਪੰਜਾਬ ਐਕਸਪ੍ਰੈੱਸ) – ਰੋਮ ਟਰਾਂਸਪੋਰਟ ਸਰਵਿਸ ਦੀ ਮੈਟਰੋ ਬੀ ਵਿਚ ਕੁਝ ਦੋ ਨੌਜਵਾਨਾਂ ਵੱਲੋਂ ਇਕ ਭਾਰਤੀ ਨੌਜਵਾਨ ਉੱਤੇ ਨਸਲੀ ਹਮਲਾ ਕਰਨ ਅਤੇ ਇਕ ਹੋਰ ਮਹਿਲਾ ਨੂੰ ਜਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੇਟਰੋ ਵਿਚ ਸਫਰ ਕਰ ਰਹੇ ਇਕ ਭਾਰਤੀ ਨੌਜਵਾਨ ਉੱਤੇ ਉਸੇ ਹੀ ਮੈਟਰੋ ਵਿਚ ਸਫਰ ਕਰ ਰਹੇ 2 ਨੌਜਵਾਨਾਂ ਨੇ ਬਿਨਾਂ ਕਿਸੇ ਵਜ੍ਹਾ ਤੋਂ ਹਮਲਾ ਕਰ ਦਿੱਤਾ। ਇਹ ਦੋਵੇਂ ਵਿਅਕਤੀ ਇਕੱਲੇ ਭਾਰਤੀ ਨੌਜਵਾਨ ਨੂੰ ਧੱਕੇ ਮਾਰ ਮਾਰ ਕੇ ਗਾਲ੍ਹਾਂ ਕੱਢ ਰਹੇ ਸਨ।

ਇਨ੍ਹਾਂ ਵਿਅਕਤੀਆਂ ਨੇ ਭਾਰਤੀ ਨੂੰ ਬਲਾਤਕਾਰੀ, ਕਾਲਾ ਆਦਿ ਕਹਿਣ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਨਸਲੀ ਗਾਲ੍ਹਾਂ ਦੀ ਵਰਤੋਂ ਕੀਤੀ। ਮੈਟਰੋ ਦੇ ਉਸ ਭਾਗ ਵਿਚ ਇਕਦਮ ਸਹਿਮ ਫੈਲ ਗਿਆ। ਕੁਝ ਲੋਕ ਡਰ ਕੇ ਪਿੱਛੇ ਹਟ ਗਏ। ਉਸੇ ਹੀ ਡੱਬੇ ਵਿਚ ਸਫਰ ਕਰ ਰਹੀ ਇਕ ਸਥਾਨਕ ਮਹਿਲਾ ਨੇ ਇਸ ਸਭ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਮਹਿਲਾ ਨਾਲ ਵੀ ਕੁੱਟਮਾਰ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਮੈਟਰੋ ਵਿਚ ਹੀ ਇਕ ਵਿਅਕਤੀ ਨੇ ਆਪਣੇ ਫੋਨ ਨਾਲ ਇਸ ਸਾਰੇ ਹਾਦਸੇ ਦੀ ਵੀਡੀਓ ਬਣਾ ਲਈ, ਜਿਹੜੀ ਕਿ ਬਾਅਦ ਵਿਚ ਉਸਨੇ ਮੀਡੀਆ ਅਤੇ ਪੁਲਿਸ ਨੂੰ ਦਿੱਤੀ।

ਉਸੇ ਹੀ ਵਿਅਕਤੀ ਨੇ ਪੁਲਿਸ ਨੂੰ ਫੋਨ ਕਰ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਬਾਅਦ ਵਿਚ ਜਖਮੀ ਭਾਰਤੀ ਅਤੇ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਬੰਧੀ ਅਗਲੀ ਕਾਰਵਾਈ ਅਜੇ ਜਾਰੀ ਹੈ।

 

 

पीएम मोदी से मिले इटली के प्रधानमंत्री ज्यूसेपे कॉनते