ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਉਪ ਮੰਡਲ ਨੰਗਲ ਦੇ ਗੈਰ ਸਰਕਾਰੀ ਮੈ‘ਬਰ ਨਾਮਜ਼ਦ

ਚੰਡੀਗੜ੍ਹ, ੧੬ ਦਸੰਬਰ (ਪੰਜਾਬ ਐਕਸਪ੍ਰੈਸ) – ਪੰਜਾਬ ਸਰਕਾਰ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਜਿਲਾ ਰੂਪ ਨਗਰ ਦੇ ਉਪ ਮੰਡਲ ਨੰਗਲ ਦੇ ਗੈਰ ਸਰਕਾਰੀ ਮੈ‘ਬਰ ਨਾਮਜ਼ਦ ਕਰਨ ਸਬੰਧੀ ਅਧਿਸੂਚਨਾ ਜਾਰੀ ਕੀਤੀ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਸ਼ਿਕਾਇਤ ਨਿਵਾਰਨ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜ਼ਿਲਾ ਰੂਪ ਨਗਰ ਦੇ ਉਪ ਮੰਡਲ ਨੰਗਲ ਵਿਚ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਅਤੇ ਵਰਗਾਂ ਵਿਚੋ‘ 23 ਗੈਰ ਸਰਕਾਰੀ ਮੈਬਰ ਨਾਮਜ਼ਦ ਕੀਤੇ ਗਏ ਹਨ। ਉਹਨਾ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਤੋ‘ ਸਰਵਣ ਸਿੰਘ; ਭਾਰਤੀ ਜਨਤਾ ਪਾਰਟੀ ਤੋ‘ ਬਖਸ਼ੀਸ ਸਿੰਘ; ਇੰਡੀਅਨ ਨੈਸਨਲ ਕਾਂਗਰਸ ਤੋ‘ ਅਸ਼ੋਕ ਸੈਣੀ; ਬਹੁਜਨ ਸਮਾਜ ਪਾਰਟੀ ਤੋ ਰਛਪਾਲ ਸਿੰਘ ਰਾਜੂ; ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋ‘ ਸੁਰੇਸ ਕੁਮਾਰ; ਪੰਜਾਬ ਸਟੇਟ ਕਾਉਸਲ ਸੀ.ਪੀ.ਆਈ ਤੋ‘ ਦਵਿੰਦਰ ਸਿੰਘ; ਸੀ.ਪੀ.ਆਈ(ਐਮ) ਤੋ‘ ਕਾਮਰੇਡ ਕੇਵਲ ਕਿ੍ਰਸਨ; ਸੁਤੰਤਰਤਾ ਸੰਗਰਾਮੀਆਂ ਤੋ‘ ਬਖਤਾਵਰ ਸਿੰਘ; ਸਾਬਕਾ ਫੌਜੀਆਂ ਤੋ‘ ਕੈਪਟਨ ਰਮੇਸ਼ ਚੰਦ ਸ਼ਰਮਾ; ਪਛੜੀਆਂ ਸ੍ਰੇਣੀਆਂ ਤੋ‘ ਰਾਮਦਰਸ਼ਨ; ਅਨੁਸੂਚਿਤ ਜਾਤੀਆਂ ਤੋ‘ ਮਸਤ ਸਿੰਘ, ਨੌਜਵਾਨ ਵਰਗ ਤੋ‘ ਮਹੇਸ ਕਾਲੀਅ; ਨੰਬਰਦਾਰ ਤੋ‘ ਅਸੋਕ ਕੁਮਾਰ; ਮਹਿਲਾ ਵਰਗ ਤੋ‘ ਸੁਰਜੀਤ ਕੌਰ; ਸਮਾਜ ਸੇਵਾ ਤੋ‘ ਸੋਭਾ ਰਾਣੀ; ਵਪਾਰ ਵਰਗ ਤੋ‘ ਦੀਵਾਨ ਸਿੰਘ; ਉਦਯੋਗ ਵਰਗ ਤੋ‘ ਦੀਪਕ ਨਾਗਪਾਲ; ਖੇਤੀਬਾੜੀ ਤੋ‘ ਜਥੇਦਾਰ ਮੋਹਨ ਸਿੰਘ; ਸ੍ਰੀ ਰਵਨੀਤ ਸਿੰਘ ਬਿਟੂ ਐਮ.ਪੀ. ਲੋਕ ਸਭਾ ਦਾ ਨੁਮਾਇੰਦਾ ਨਜਰ ਸਿੰਘ; ਸ੍ਰੀ ਮਦਨ ਮੋਹਨ ਮਿੱਤਲ ਐਮ.ਐਲ.ਏ ਦਾ ਨੁਮਾਇੰਦਾ ਰਣਜੀਤ ਸਿੰਘ ਲੱਕੀ; ਵਾਲਮੀਕਿ ਵਰਗ ਤੋ‘ ਰਜਿੰਦਰ ਹੰਸ; ਮਜਬੀ ਸਿੱਖ ਤੋ‘ ਸੁਖਦੇਵ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਤੋ‘ ਪ੍ਰੇਮ ਕੁਮਾਰ ਗੈਰ ਸਰਕਾਰੀ ਮੈ‘ਬਰ ਨਾਮਜ਼ਦ ਕੀਤੇ ਗਏ ਹਨ।