ਪ੍ਰੇਮੀ ਨੇ ਪ੍ਰੇਮਿਕਾ ਅਤੇ ਉਸਦੀ 1 ਮਹੀਨੇ ਦੀ ਬੱਚੀ ਨੂੰ ਮਾਰ ਦਫਨਾਇਆ ਸੇਮ ਨਾਲੇ ਵਿੱਚ (Video News)

ਪੁਲਿਸ ਨੇ ਪ੍ਰੇਮੀ ਨੂੰ ਹਿਰਾਸਤ ਵਿੱਚ ਲੈ ਕੇ ਸੇਮ ਨਾਲੇ ਵਿਚੋਂ ਕੱਢਿਆ ਦੋਨਾਂ ਦੀਆਂ ਲਾਸ਼ਾ

ਮੋਗਾ, 6 ਜੁਲਾਈ, (ਕਸ਼ਿਸ਼ ਸਿੰਗਲਾ) – ਜਿਲ੍ਹਾ ਮੋਗੇ ਦੇ ਪਿੰਡ ਮੰਗੇਵਾਲਾ ਦੇ ਰਹਿਣ ਵਾਲੇ ਇੱਕ ਨੋਜਵਾਨ ਕੀਤੀ ਦੇ ਵੱਲੋਂ ਕੁੱਝ ਦਿਨ ਪਹਿਲਾਂ ਆਪਣੀ ਪ੍ਰੇਮਿਕਾ ਅਤੇ ਉਸਦੀ 1 ਮਹੀਨੇ ਦੀ ਬੱਚੀ ਦਾ ਕਤਲ ਕਰ ਦੋਨਾਂ ਨੂੰ ਪਿੰਡ ਦੇ ਨਜਦੀਕ ਵਗਦੇ ਸੇਮ ਨਾਲੇ ਵਿੱਚ ਦਫਨਾ ਦਿੱਤਾ ਗਿਆ ਸੀ ਪਰਿਵਾਰ ਵਾਲਿਆ ਦੀ ਸ਼ਿਕਾਇਤ ‘ਤੇ ਪੁਲਿਸ ਨੇ ਉਸ ਜਵਾਨ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਪੁਲਿਸ ਦੀ ਹਿਰਾਸਤ ਵਿੱਚ ਉਸਨੇ ਦੱਸਿਆ ਕਿ ਮੇਰੇ ਮਨਪ੍ਰੀਤ ਕੌਰ ਦੇ ਨਾਲ ਸਬੰਦ ਸਨ ਲੇਕਿਨ ਵੇਹ ਨਵ ਜੰਮੀ ਬੱਚੀ ਨੂੰ ਆਪਣੇ ਕੋਲ ਰੱਖਣ ਲਈ ਕਹਿ ਰਹੀ ਸੀ ਜਿਸਨੂੰ ਲੈ ਕੇ ਦੋਨਾਂ ਵਿੱਚ ਟਕਰਾਰ ਹੋ ਗਿਆ ਅਤੇ ਉਸਨੇ ਆਪਣੇ ਇੱਕ ਹੋਰ ਸਾਥੀ ਦੀ ਮਦਦ ਨਾਲ ਦੋਨਾਂ ਨੂੰ ਮਾਰ ਕੇ ਸੇਮ ਨਾਲੇ ਵਿੱਚ ਦਫਨਾ ਦਿੱਤਾ ਸੀ ਪੁਲਿਸ ਨੇ ਫੜੇ ਹੋਏ ਆਰੋਪੀ ਗੁਰਜੀਤ ਸਿੰਘ ਦੀ ਦੱਸੀ ਜਗ੍ਹਾ ‘ਤੇ ਜਦੋਂ ਖੁਦਾਈ ਕਰਵਾਈ ਤਾਂ ਮਾਂ ਅਤੇ ਧੀ ਦੋਨਾਂ ਦੀਆਂ ਲਾਸ਼ਾਂ ਉੱਥੋਂ ਬਰਾਮਦ ਹੋ ਗਈਆਂ ਬਰਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ ਏਸ ਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਮੰਗੇਵਾਲਾ ਦੇ ਰਹਿਣ ਵਾਲੇ ਗੁਰਜੀਤ ਸਿੰਘ ਦੇ ਪ੍ਰੇਮ ਸਬੰਧ ਮਨਪ੍ਰੀਤ ਕੌਰ ਦੇ ਨਾਲ ਬਣੇ ਹੋਏ ਸਨ 26 ਜੂਨ ਦੀ ਰਾਤ ਨੂੰ ਗੁਰਜੀਤ ਨੇ ਮਨਪ੍ਰੀਤ ਨੂੰ ਆਪਣੇ ਪਿੰਡ ਬੁਲਾਇਆ ਜਿਵੇਂ ਹੀ ਮਨਪ੍ਰੀਤ ਆਪਣੀ 40 ਦਿਨ ਦੀ ਬੱਚੀ ਨੂੰ ਲੈ ਕੇ ਉਸਦੇ ਕੋਲ ਪਹੁੰਚੀ ਉਸ ਸਮੇਂ ਗੁਰਜੀਤ ਦੇ ਨਾਲ ਉਸਦਾ ਇੱਕ ਸਾਥੀ ਵੀ ਮਜੂਦ ਸੀ ਮਨਪ੍ਰੀਤ ਨੇ ਗੁਰਜੀਤ ਨੂੰ ਕਿਹਾ ਕਿ ਇਸ ਛੋਟੀ ਬੱਚੀ ਨੂੰ ਆਪਣੇ ਕੋਲ ਰੱਖ ਲੈ ਲੇਕਿਨ ਇਸ ਗੱਲ ਨੂੰ ਲੈ ਕੇ ਦੋਨਾਂ ਵਿੱਚ ਕਿਹਾ ਸੁਣੀ ਹੋ ਗਈ ਅਤੇ ਗ਼ੁੱਸੇ ਵਿੱਚ ਆਕੇ ਗੁਰਜੀਤ ਨੇ ਆਪਣੇ ਸਾਥੀ ਬੋਬੀ ਦੀ ਮਦਦ ਨਾਲ ਮਾਂ ਧੀ ਨੂੰ ਮਾਰ ਕੇ ਨਾਲ ਲੱਗਦੇ ਸੇਮ ਨਾਲੇ ਵਿੱਚ ਦਫਨਾ ਦਿੱਤਾ ਇਸ ਗੱਲ ਦਾ ਖੁਲਾਸ਼ਾ ਤੱਦ ਹੋਇਆ ਜਦੋਂ ਮ੍ਰਤੀਕਾ ਦੇ ਪਤੀ ਨੇ ਆਪਣੇ ਘਰ ਤੋਂ ਗੁਰਜੀਤ ਦੀ ਫੋਟੋ ਬਰਾਮਦ ਕੀਤੀ ਅਤੇ ਉਹ ਫੋਟੋ ਲੈ ਕੇ ਗੁਰਜੀਤ ਦੀ ਪਹਿਚਾਣ ਹੋਈ ਅਤੇ ਪਿੰਡ ਦੇ ਪੂਰਵ ਸਰਪੰਚ ਬਲਕਾਰ ਸਿੰਘ ਨੂੰ ਗੁਰਜੀਤ ਨੇ ਸਭ ਕੁੱਝ ਦੱਸ ਦਿੱਤਾ ਬਲਕਾਰ ਦੇ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਗੁਰਜੀਤ ਨੂੰ ਹਿਰਾਸਤ ਵਿੱਚ ਲੈ ਕੇ ਅੱਜ ਮੋਕੇ ‘ਤੇ ਪਹੁੰਚ ਦੋਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਈਆਂ।