ਨਹਿਰ ਟੁੱਟਣ ਨਾਲ 100 ਏਕੜ ਦੇ ਕਰੀਬ ਫਸਲ ਤਬਾਹ

ਪਿੰਡ ਵਾਸੀਆ ਦੀ ਸਾਰ ਲੈਣ ਨਹੀਂ ਆਇਆ ਨਹਿਰੀ ਵਿਭਾਗ ਦਾ ਕੋਈ ਵੀ ਉੱਚ ਅਧਿਕਾਰੀ

ਜੀਰਾ, 18 ਜੂਨ, (ਕਸ਼ਿਸ਼ ਸਿੰਗਲਾ) – ਤਹਿਸੀਲ ਜੀਰਾ ਅੰਦਰ ਪੈਂਦੇ ਪਿੰਡ ਅਲੀਪੁਰ ਵਿਖੇ ਇਕ ਆਗਾਬਾਹ ਨਹਿਰ ਟੁੱਟਣ ਕਾਰਨ ਕਿਸਾਨਾ ਦੀ 100 ਏਕੜ ਦੇ ਕਰੀਬ ਫਸਲ ਅਬਾਹ ਹੋ ਗਈ। ਸਾਡੀ ਟੀਮ ਵੱਲੋਂ ਜਦੋ ਪਿੰਡ ਦਾ ਦੋਰਾ ਕੀਤਾ ਗਿਆ ਤਾਂ ਹਰ ਪਾਸੇ ਪਾਣੀ ਹੀ ਪਾਣੀ ਨਜਰ ਆਇਆ ਅਤੇ ਇਸ ਸਬੰਧ ਵਿੱਚ ਜਦੋ ਪੀੜਿਤ ਕਿਸਾਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋ ਇਸ ਨਹਿਰ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾ ਵੀ ਇਹ ਨਹਿਰ ਟੁੱਟ ਗਈ ਸੀ ਜਿਸ ਨੂੰ ਪਿੰਡ ਵਾਸੀਆ ਨੇ ਬੜੀ ਮੁਸ਼ਕਿਲ ਦੇ ਨਾਲ ਬੰਨਿਆ ਅਤੇ ਇਸ ਬਾਰੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਵੀ ਸੂਚਿਤ ਕੀਤਾ ਗਿਆ ਪਰ ਕੋਈ ਵੀ ਅਧਿਕਾਰੀ ਮੌਕੇ ‘ਤੇ ਨਹੀਂ ਅਇਆ ਅਤੇ ਅੱਜ ਫਿਰ ਇਸ ਨਹਿਰ ਵਿੱਚ ਪਾੜ ਪੈ ਗਿਆ ਜਿਸ ਕਾਰਨ ਕਿਸਾਨਾ ਦੀ 100 ਏਕੜ ਦੇ ਕਰੀਬ ਫਸਲ ਪਾਣੀ ਦੀ ਚਪੇਟ ਵਿੱਚ ਆ ਗਈ। ਪਰ ਨਹਿਰੀ ਵਿਭਾਗ ਦੇ ਅਧਿਕਾਰੀਆ ਦੇ ਕੰਨ ਤੇ ਜੂ ਤੱਕ ਨਹੀਂ ਸਰਕੀ ਅਤੇ ਇਕ ਬੇਲਦਾਰ ਤੋਂ ਇਲਾਵਾ ਕੋਈ ਵੀ ਉੱਚ ਅਧਿਕਾਰੀ ਮੋਕੇ ਤੇ ਨਹੀਂ ਪੁੱਜਾ ਉਨ੍ਹਾਂ ਦੱਸਿਆ ਕਿ ਅੱਜ ਵੀ ਕਿਸਾਨਾ ਵੱਲੋਂ ਆਪ ਹੀ ਇਸ ਨਹਿਰ ਨੂੰ ਬੰਨਣ ਲਈ ਮੁਸ਼ਕੱਤ ਕੀਤੀ ਜਾ ਰਹੀ ਹੈ ਜਿਕਰ ਯੋਗ ਹੈ ਕਿ ਜਿੱਥੇ ਇਸ ਪਾਣੀ ਕਾਰਨ ਕਿਸਾਨਾ ਦੀ ਫਸਲ ਬਰਬਾਦ ਹੋਈ ਹੈ ਉੱਥੇ ਹੀ ਇਨ੍ਹਾਂ ਖੇਤਾ ਦੇ ਨਾਲ ਲਗਦੇ ਕੁਝ ਘਰਾਂ ਵਿੱਚ ਵੀ ਪਾਣੀ ਆਉਣ ਕਾਰਨ ਕਿਸਾਨਾ ਦਾ ਕਾਫੀ ਨੁਕਸਾਨ ਹੋਇਆ ਹੈ।