ਔਰਤ ਨੂੰ ਛੇੜਨ ‘ਤੇ ਹੋਏ ਵਿਵਾਦ ਵਿਚ ਇੱਕ ਦੀ ਮੌਤ-ਵੀਡੀਓ ਖ਼ਬਰ – ਪੰਜਾਬ ਐਕਸਪ੍ਰੈਸ TV

ਮਾਮਲਾ ਜਿਲ੍ਹਾ ਮੋਗਾ ਦੇ ਪਿੰਡ ਮਲਾਹ ਕਲਾਂ ਦਾ

ਮੋਗਾ, 28 ਅਗਸਤ (ਕਸ਼ਿਸ਼ ਸਿੰਗਲਾ) – ਕਈ ਵਾਰ ਇਨਸਾਨ ਦੀ ਛੋਟੀ ਤੋਂ ਛੋਟੀ ਗਲਤੀ ਉਸਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੰਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਲ੍ਹਾ ਮੋਗੇ ਦੇ ਪਿੰਡ ਮਾਲ੍ਹਾ ਕਲਾਂ ਦਾ, ਜਿੱਥੇ ਇੱਕ ਵਿਅਕਤੀ ਦੁਆਰਾ ਆਪਣੀ ਗੁਆਂਢਣ ਨੂੰ ਛੇੜਨ ਤੋਂ ਬਾਅਦ ਹੋਏ ਵਿਵਾਦ ਦੇ ਦੌਰਾਨ ਹੋਈ ਦੁਰਘਟਨਾ ਵਿਚ ਔਰਤ ਦੇ ਬੇਟੇ ਦੀ ਮੌਤ ਹੋ ਗਈ ਹੈ, ਜਦਕਿ ਔਰਤ ਦਾ ਭਤੀਜਾ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਚ ਜੇਹਰੇ ਇਲਾਜ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ ਐਸ ਪੀ ਗੁਰਮੀਤ ਨੇ ਥਾਣਾ ਮੁੱਖੀ ਗੁਰਵਿੰਦਰ ਭੁੱਲਰ ਸਹਿਤ ਹਸਪਤਾਲ ਪਹੁੰਚ ਲਾਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਦੇ ਖਿਲਾਫ ਬਣਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਮਾਲ੍ਹਾ ਕਲਾਂ ਦੇ ਬਿੱਕਰ ਸਿੰਘ ਅਤੇ ਹਰਪ੍ਰੀਤ ਸਿੰਘ ਗੁਆਂਢੀ ਹਨ। ਬੀਤੀ ਰਾਤ ਮੌਕਾ ਪਾ ਕੇ ਹਰਪ੍ਰੀਤ ਘਰ ਦੀ ਦੀਵਾਰ ਟੱਪ ਕੇ ਬਿੱਕਰ ਸਿੰਘ ਦੇ ਘਰ ਆਕੇ ਉਸਦੀ ਪਤਨੀ ਨਾਲ ਛੇੜਛਾੜ ਕਰਨ ਲੱਗਾ। ਜਿਵੇਂ ਹੀ ਬਿੱਕਰ ਸਿੰਘ ਆਦਿ ਘਰ ਆਏ ਤਾਂ ਹਰਪ੍ਰੀਤ ਉਥੋਂ ਭੱਜ ਗਿਆ। ਜਿਸਦੇ ਬਾਅਦ ਤੈਸ਼ ਵਿਚ ਆਕੇ ਬਿੱਕਰ ਦਾ ਪੁੱਤਰ ਰਣਧੀਰ ਸਿੰਘ ਅਤੇ ਭਤੀਜਾ ਰਾਜਬੀਰ ਸਿੰਘ ਮੋਟਰ ਸਾਈਕਲ ‘ਤੇ ਹਰਪ੍ਰੀਤ ਦੀ ਤਲਾਸ਼ ਵਿਚ ਗਏ। ਇੰਨੀ ਦੇਰ ਵਿਚ ਹਰਪ੍ਰੀਤ ਤੇਜੀ ਨਾਲ ਆਪਣੇ ਮੋਟਰ ਸਾਈਕਲ ਉੱਤੇ ਉਨ੍ਹਾਂ ਨੂੰ ਲਲਕਾਰਦਾ ਹੋਇਆ ਅੱਗੇ ਨਿਕਲ ਗਿਆ। ਜਿਸਦੇ ਬਾਅਦ ਹਰਪ੍ਰੀਤ ਨੇ ਇਨ੍ਹਾਂ ਨੂੰ ਡਰਾਉਣ ਲਈ ਹਵਾਈ ਫਾਇਰ ਕੀਤਾ। ਜਿਸਦੇ ਨਾਲ ਰਣਧੀਰ ਕੋਲੋਂ ਮੋਟਰ ਸਾਈਕਲ ਅਸੰਤੁਲਿਤ ਹੋ ਗਿਆ ਅਤੇ ਇਹ ਲੋਕ ਸੜਕ ‘ਤੇ ਲੱਗੇ ਬਿਜਲੀ ਦੇ ਮੀਟਰ ਨਾਲ ਟਕਰਾ ਕੇ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਉਪਚਾਰ ਲਈ ਲੁਧਿਆਣਾ ਲੈ ਜਾਇਆ ਹੀ ਜਾ ਰਿਹਾ ਸੀ ਕਿ ਰਣਧੀਰ ਸਿੰਘ ਨੇ ਤਾਂ ਰਸਤੇ ਵਿਚ ਹੀ ਦਮ ਤੋੜ ਦਿੱਤਾ, ਜਦਕਿ ਰਾਜਬੀਰ ਸਿੰਘ ਫਿਲਹਾਲ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਚ ਜੇਹਰੇ ਇਲਾਜ ਹੈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੇ ਰਿਸ਼ਤੇਦਾਰ ਬੋਲਣ ਦੀ ਸਤਿਥੀ ਵਿਚ ਨਹੀਂ ਸਨ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਪਿੰਡ ਦੇ ਵਸਨੀਕ ਤੀਰਥ ਮਾਲ੍ਹਾ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇਸ ਘਟਨਾ ਨੂੰ ਇਲਾਕੇ ਲਈ ਬਦਕਿਸਮਤੀ ਦੱਸਿਆ। ਉਨ੍ਹਾਂ ਨੇ ਇਸ ਸਮੁੱਚੀ ਘਟਨਾ ਲਈ ਆਪਣੇ ਪਿੰਡ ਦੇ ਹਰਪ੍ਰੀਤ ਸਿੰਘ ਨੂੰ ਜਿੰਮੇਵਾਰ ਠਹਿਰਾਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਬਾਘਾ ਪੁਰਾਣਾ ਗੁਰਮੀਤ ਸਿੰਘ ਨੇ ਦੱਸਿਆ ਕਿ, ਮ੍ਰਿਤਕ ਰਣਧੀਰ ਸਿੰਘ ਦੇ ਪਿਤਾ ਬਿੱਕਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਹਰਪ੍ਰੀਤ ਸਿੰਘ ਦੇ ਖਿਲਾਫ ਬਣਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ।