ਪਿੰਡ ਜਲਾਲਾਬਾਦ ਵਿੱਚ ਅਮਨ ਸ਼ਾਂਤੀ ਦੇ ਨਾਲ ਸੰਪੰਨ ਹੋਈ ਵੋਟਿੰਗ (Video News)

ਵਾਰਡ ਨੰਬਰ 6 ਅਤੇ 7 ਦੇ ਹੋਏ ਚੋਣ ਵਿੱਚ ਜਿੱਤੇ ਕਾਂਗਰਸ ਦੇ ਸਮਰਥਕ

ਮੋਗਾ, 6 ਜੁਲਾਈ, (ਕਸ਼ਿਸ਼ ਸਿੰਗਲਾ) – ਜਿਲ੍ਹਾ ਮੋਗੇ ਦੇ ਪਿੰਡ ਜਲਾਲਾਬਾਦ ਵਿੱਚ ਅੱਜ ਵਾਰਡ ਨੰਬਰ 6 ਅਤੇ 7 ਲਈ ਦੁਬਾਰਾ ਹੋਇਆ ਮਤਦਾਨ ਪੁਲਿਸ ਦੀ ਕੜੀ ਨਿਗਰਾਨੀ ਵਿੱਚ ਕਰਵਾਇਆ ਗਿਆ ਮਤਦਾਨ ਦੇ ਦੋਰਾਨ ਵੋਟਰ ਦੇ ਇਲਾਵਾ ਕਿਸੇ ਵੀ ਵਿਅਕਤੀ ਨੂੰ ਪੋਲਿੰਗ ਸਟੇਸ਼ਨ ਦੇ ਨਜਦੀਕ ਜਾਣ ਨਹੀਂ ਦਿੱਤਾ ਗਿਆ ਵਾਰਡ ਨੰਬਰ 6 ਲਈ ਕਾਂਗਰਸ ਸਮਰਥਕ ਬਲਜੀਤ ਕੌਰ ਦਾ ਮੁਕਾਬਲਾ ਅਕਾਲੀਦਲ ਦੀ ਪਰਵੀਨ ਕੌਰ ਦੇ ਨਾਲ ਸੀ ਜਦੋਂ ਕਿ ਵਾਰਡ ਨੰਬਰ 7 ਵਿੱਚ ਕਾਂਗਰਸ ਦੀ ਸਮਰਥਕ ਜਸਬੀਰ ਕੌਰ ਦਾ ਮੁਕਾਬਲਾ ਹਰਵਿੰਦਰ ਕੌਰ ਦੇ ਨਾਲ ਹੋਇਆ ਦੋਨਾਂ ਵਾਰਡਾਂ ਵਿੱਚ ਕਰੀਬ 60 ਪ੍ਰਤੀਸ਼ਤ ਵੋਟਿੰਗ ਹੋਈ ਅਤੇ ਜਿੱਤ ਦਾ ਸਹਿਰਾ ਕਾਂਗਰਸ ਦੀ ਸਮਰਥਕਾਂ ਦੇ ਸਿਰ ਸੱਜਿਆ। ਇਸ ਮੋਕੇ ਨਵ ਨਿਉਕਤ ਚੁਣੇ ਗਏ ਕਾਂਗਰਸ ਸਮਰਥਕ ਦੇ ਸਰਪੰਚ ਸੁਪਿੰਦਰ ਸਿੰਘ ਗਾਰਾ ਨੇ ਦੱਸਿਆ ਦੀ 3 ਤਾਰਿਖ ਨੂੰ ਹੋਏ ਚੋਣ ਵਿੱਚ ਅਕਾਲੀ ਦਲ ਦੇ ਸਮਰਥਕ ਬੇਲਟ ਪੇਪਰ ਦੀ ਪੇਟਿਆ ਚੁੱਕ ਕੇ ਲੈ ਗਏ ਸੀ ਜਿਸਦੇ ਚਲਦੇ ਉਨ੍ਹਾਂ ਦੇ ਪਿੰਡ ਜਲਾਲਾਬਾਦ ਵਿੱਚ ਵਾਰਡ ਨੰਬਰ 6 ਅਤੇ 7 ਲਈ ਅੱਜ ਪੰਜ ਦੇ ਦੁਬਾਰੇ ਚੋਣ ਹੋਏ ਹੈ ਜਿਸ ਵਿੱਚ ਕਾਂਗਰਸ ਦੇ ਸਮਰਥਕ ਨੇ ਫਤਹਿ ਹਾਸਿਲ ਕੀਤੀ ਹੈ ਪੋਲਿੰਗ ਸਟੇਸ਼ਨ ਉੱਤੇ ਵੋਟਿੰਗ ਦਾ ਕੰਮ ਬਹੁਤ ਸੋਹਣਾ ਡੰਗ ਨਾਲ ਚਲਾ ਰਹੇ। ਡੀ ਏਸ ਪੀ ਸੁਖਦੇਵ ਸਿੰਘ ਨੇ ਦੱਸਿਆ ਦੀ ਵੱਡੇ ਅਮਨ ਸ਼ਾਂਤੀ ਦੇ ਨਾਲ ਵੋਟਿੰਗ ਦਾ ਕੰਮ ਹੋਇਆ ਹੈ ਸਵੇਰੇ ਤੋਂ ਹੀ ਕਿਸੇ ਵੀ ਵਿਅਕਤੀ ਨੂੰ ਪੋਲਿੰਗ ਸਟੇਸ਼ਨ ਦੇ ਨਜਦੀਕ ਤੱਕ ਨਹੀਂ ਆਉਣ ਦਿੱਤਾ ਗਿਆ।