ਇਨਾਇਲ ਨੈਸ਼ਨਲ ਇੰਸਟੀਟਿਊਟ ਫਾੱਰ ਇੰਸ਼ੋਰੈਂਸ

ਜੋ ਕਰਮਚਾਰੀ ਦੀ ਕੰਮ ’ਤੇ ਸੁਰੱਖਿਆ ਅਤੇ ਕੰਮ ਕਾਰਨ ਕਿਸੇ ਬਿਮਾਰੀ ਦਾ ਸ਼ਿਕਾਰ ਹੋਣ ’ਤੇ ਸਹਾਇਤਾ ਪ੍ਰਦਾਨ ਕਰਵਾਉਣ ਵਿਚ ਸਹਾਈ ਹੈ।
ਸਾਰੀ ਰਾਸ਼ਟਰੀ ਸੀਮਾ ਵਿਚ ਕੰਮ ’ਤੇ ਸਿਹਤ ਸੁਰੱਖਿਆ, ਸਿਹਤ ਸੰਬਾਲ ਦੇ ਹੱਕ ਪ੍ਰਦਾਨ ਕਰਵਾਉਣ ਲਈ ਇਨਾਇਲ ਵਚਨਬੱਧ ਹੈ। ਇਹ ਸਮੂਹ ਨਾਗਰਿਕ ਕਰਮਚਾਰੀਆਂ ਤੋਂ ਇਲਾਵਾ ਵਿਦੇਸ਼ੀ ਕਰਮਚਾਰੀਆਂ ਲਈ ਵਧੇਰੇ ਗਤੀਸ਼ੀਲ ਹੈ, ਕਿਉਂਕਿ ਉਨਾਂ ਨੂੰ ਵੱਡੀ ਗਿਣਤੀ ਵਿਚ ਕੰਮ ’ਤੇ ਚੰਗਾ ਮਾਹੌਲ ਪ੍ਰਦਾਨ ਨਹੀਂ ਕਰਵਾਇਆ ਜਾਂਦਾ।
ਇਨਾਇਲ ਵਿਦੇਸ਼ੀ ਕਰਮਚਾਰੀਆਂ ਦੇ ਹਾਦਸੇ ਦੇ ਖਤਰੇ ਨੂੰ ਘਟਾਉਣ ਵਿਚ ਵਧੇਰੇ ਸਹਾਈ ਹੈ। ਇਨਾਇਲ ਸੁਰੱਖਿਆ ਅਤੇ ਜਾਣਕਾਰੀ ਦੇ ਨਵੇਂ ਸਾਧਨ ਪ੍ਰਦਾਨ ਕਰਵਾਉਂਦਾ ਹੈ। ਇਸ ਤੋਂ ਇਲਾਵਾ ਇਟਾਲੀਅਨ ਕਾਨੂੰਨ ਤਹਿਤ ਕਾਰਵਾਈ ਕਰਨ ਵਿਚ ਮੁਹਰੀ ਹੈ। ਵਿਦੇਸ਼ੀ ਕਰਮਚਾਰੀ ਨਾਲ ਲੋੜ ਪੈਣ ’ਤੇ ਉਸਦੀ ਭਾਸ਼ਾ ਵਿਚ ਸੰਪਰਕ ਕਰ ਸਕਦਾ ਹੈ। ਜਾਣਕਾਰੀ ਅਤੇ ਸੁਰੱਖਿਆ ਸਬੰਧੀ ਸਮੱਗਰੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ, ਜੋ ਅਸਾਨੀ ਨਾਲ ਉਪਲੱਬਧ ਹੈ। ਇਸ ਜਾਣਕਾਰੀ ਨੂੰ 10 ਹਿੱਸਿਆਂ ਵਿਚ ਪ੍ਰਕਾਸ਼ਿਤ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਯੁਕਰੇਨੀਅਨ, ਰੋਮਾਨੀਅਨ, ਅਲਬਾਨੀਅਨ, ਪੋਲਿਸ਼, ਬਰਾਜ਼ੀਲੀਅਨ ਪੁਰਤਗੇਸ, ਤਾਤਰਾਕਾ, ਅਰਬ, ਸਪੇਨਿਸ਼, ਇੰਗਲਿਸ਼ ਅਤੇ ਫਰੈਂਚ 10 ਭਾਸ਼ਾਵਾਂ ਵਿਚ ਉਪਲੱਬਧ ਹੈ।
ਇਸ ਜਾਣਕਾਰੀ ਨੂੰ ਵਧੇਰੇ ਹੱਥਾਂ ਵਿਚ ਪਹੁੰਚਾਉਣ ਲਈ 13 ਫ੍ਰੀ ਪ੍ਰੈ¤ਸ ਅਖਬਾਰਾਂ ਨੂੰ ਮਾਧਿਅਮ ਬਣਾਇਆ ਗਿਆ। ਜਿਨਾਂ ਜਰੀਏ ਇਹ ਵੱਖਰੇ ਵੱਖਰੇ ਦੇਸ਼ਾਂ ਦੀ ਕੌਂਸਲੇਟ, ਅੰਬੈਸੀ, ਪੈਸੇ ਦਾ ਅਦਾਨ ਪ੍ਰਦਾਨ ਕਰਨ ਵਾਲੀਆਂ ਏਜੰਸੀਆਂ, 1200 ਵੈਸਟਰਨ ਯੂਨੀਅਨ ਦੀਆਂ ਸ਼ਾਖਾਵਾਂ, ਫੋਨ ਸੈਂਟਰ, ਦੁਕਾਨਾਂ, ਇੰਟਰਨੈਟ ਕੇਂਦਰ, ਕਾਨੂੰਨੀ ਜਾਣਕਾਰੀ ਅਤੇ ਇਮੀਗ੍ਰੇਸ਼ਨ ਸਬੰਧੀ ਸਲਾਹ ਮਸ਼ਵਰਾ ਪ੍ਰਦਾਨ ਕਰਵਾਉਣ ਵਾਲੀਆਂ ਸੰਸਥਾਵਾਂ ’ਤੇ ਪ੍ਰਾਪਤ ਹੋ ਸਕੇਗੀ।
ਹੋਰ ਭਾਸ਼ਾਵਾਂ ਵਿਚ ਜਾਣਕਾਰੀ ਪ੍ਰਾਪਤ ਕਰਨ ਲਈ ਇਨਾਇਲ ਦੀ ਵੈਬਸਾਈਟ  www.inail.it  ’ਤੇ  ਪੁਬਲੀਕਾਸੀਓਨੇ ਏ ਰੀਵੀਸਤੇ ਨੋਵੀਤਾ ਏਦੀਤੋਰੀਆਲੇ ਵਿਚ ਪਹੁੰਚ ਕਰੋ। www.stranieriinitalia.it  ’ਤੇ 30 ਦਿਨ ਲਈ
www.inail.it  ਦਾ ਲਿੰਕ ਜਾਣਕਾਰੀ ਪ੍ਰਾਪਤ ਕਰਨ ਹਿੱਤ ਦਿਤਾ ਗਿਆ ਹੈ ਜਿਸ ਦਾ ਲਾਭ ਵਿਦੇਸ਼ੀ ਲੈ ਸਕਦੇ ਹਨ।
ਵਧੇਰੀ ਜਾਣਕਾਰੀ ਲਈ ਵੈ¤ਬਸਾਈਟ ਜਾਂ ਟੋਲ ਫ੍ਰੀ ਨੰਬਰ 803.164 ’ਤੇ ਸੰਪਰਕ ਕਰੋ।

– ਵੱਲੋਂ ਇਨਾਈਲ