ਛੁੱਟੀਆਂ ‘ਤੇ ਜਾਣ ਤੋਂ ਪਹਿਲਾਂ ਝਾਤ ਮਾਰੋ ਆਪਣੀ ਨਿਵਾਸ ਆਗਿਆ ‘ਤੇ

ਛੁੱਟੀਆਂ ‘ਤੇ ਜਾਣ ਤੋਂ ਪਹਿਲਾਂ ਆਪਣੀ ਨਿਵਾਸ ਆਗਿਆ ਨੂੰ ਇਕ ਵਾਰੀ ਧਿਆਨ ਨਾਲ ਪੜਚੋਲ ਲਓ

altਰੋਮ (ਇਟਲੀ), (ਵਰਿੰਦਰ ਕੌਰ ਧਾਲੀਵਾਲ) – ਜਿਵੇਂ ਕਿ ਤਿਉਹਾਰ ਨੇੜ੍ਹੇ ਆ ਰਿਹਾ ਹੈ, ਉਸ ਤਰ੍ਹਾਂ ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀ ਛੁੱਟੀਆਂ ‘ਤੇ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋਣਗੇ। ਜੇ ਤੁਸੀਂ ਉਨ੍ਹਾਂ ਵਿਚੋਂ ਇਕ ਹੋ ਤਾਂ ਇਹ ਯਾਦ ਰਖੋ ਕਿ ਤਿਆਰੀ ਕਰਨ ਤੋਂ ਪਹਿਲਾਂ ਆਪਣੀ ਨਿਵਾਸ ਆਗਿਆ ‘ਤੇ ਇਕ ਯਾਤ ਜਰੂਰ ਮਾਰ ਲਓ, ਕਿਉਂਕਿ ਇਟਲੀ ਤੋਂ ਬਾਹਰ ਜਾਣ ਅਤੇ ਮੁੜ ਦਾਖਲ ਹੋਣ ਦਾ ਇਕੋ ਇਕ ਮਾਤਰ ਸਾਧਨ ਨਿਵਾਸ ਆਗਿਆ ਦੀ ਮਣਿਆਦ ਲੰਘੀ ਜਾਂ ਲੰਘਣ ਵਾਲੀ ਨਾ ਹੋਵੇ।ਜਿਹੜੇ ਵਿਦੇਸ਼ੀਆਂ ਕੋਲ ਮਣਿਆਦਸ਼ੁਦਾ ਨਿਵਾਸ ਆਗਿਆ ਹੈ, ਉਹ ਇਟਲੀ ਤੋਂ ਛੁਟੀਆਂ ਬਿਤਾਉਣ ਲਈ ਆਪਣੇ ਦੇਸ਼ ਲਈ ਸ਼ੈਨੇਗਨ ਦੇਸ਼ਾਂ (ਅਸਟਰੀਆ, ਬੈਲਜੀਅਮ, ਚੈਕ ਰਿਪਬਲਿਕ, ਡੈਨਮਾਰਕ, ਇਸਤੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਗਰੀਸ, ਹੰਗਰੀ, ਆਈਸਲੈਂਡ, ਲਾਤੀਵੀਆ, ਲਿਥੂਨੀਆ, ਲਕਸਮਬਰਗ, ਮਾਲਟਾ, ਨੀਦਰਲੈਂਡ, ਨਾਰਵੇ, ਪੋਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ, ਸਪੇਨ ਅਤੇ ਸਵੀਡਨ) ਰਾਹੀਂ ਸਫਰ ਕਰ ਸਕਦੇ ਹਨ।ਇਸ ਤੋਂ ਇਲਾਵਾ ਜੇ ਉਹ ਕਿਸੇ ਗੈਰ ਸ਼ੈਨੇਗਨ ਮੁਲਕ ਰਾਹੀਂ ਸਫਰ ਕਰਨਾ ਜਾਂ ਉਥੋਂ ਦੀ ਸੈਰ ਕਰਨਾ ਚਾਹੁੰਦੇ ਹਨ ਤਾਂ ਉਸ ਲਈ ਉਨ੍ਹਾਂ ਨੂੰ ਉਸ ਦੇਸ਼ ਦੀ ਅੰਬੈਸੀ ਨਾਲ ਵੀਜ਼ਾ ਲੈਣ ਲਈ ਸੰਪਰਕ ਕਰਨਾ ਪਵੇਗਾ।ਇਟਲੀ ਤੋਂ ਬਾਹਰ ਜਾਣ ਵਾਲੇ ਇਟਲੀ ਦੇ ਬਸ਼ਿੰਦੇ ਆਪਣਾ ਪਾਸਪੋਰਟ, ਨਿਵਾਸ ਆਗਿਆ ਨਾਲ ਰਖਣੀ ਨਾ ਭੁਲਣ।ਜਿਨ੍ਹਾਂ ਦੀ ਨਿਵਾਸ ਆਗਿਆ ਨਵਿਆਉਣ ਲਈ ਜਮਾਂ ਹੋਈ ਹੋਵੇ, ਉਹ ਵੀ ਛੁਟੀਆਂ ਬਿਤਾਉਣ ਲਈ ਆਪਣੇ ਮੁਲਕ ਜਾ ਸਕਦੇ ਹਨ, ਪਰ ਉਨ੍ਹਾਂ ਨੂੰ ਧਿਆਨ ਰਖਣਾ ਪਵੇਗਾ ਕਿ ਇਸ ਸਫਰ ਦੌਰਾਨ ਕਿਸੇ ਸ਼ੈਨੇਗਨ ਦੇਸ਼ ਰਾਹੀਂ ਸਫਰ ਨਹੀਂ ਕਰ ਸਕਦੇ, ਉਨ੍ਹਾਂ ਨੂੰ ਅਪਣੇ ਦੇਸ਼ ਜਾਣ ਲਈ ਸਿਧੀ ਹਵਾਈ ਉਡਾਨ ਦੀ ਵਰਤੋਂ ਕਰਨੀ ਪਵੇਗੀ ਜਾਂ ਗੈਰ ਯੂਰਪੀ ਮੁਲਕ ਜਰੀਏ ਸਫਰ ਕੀਤਾ ਜਾਵੇ।ਜੇ ਕਿਸੇ ਕਾਰਨਵਸ਼ ਸ਼ੈਨੇਗਨ ਦੇਸ਼ ਰਾਹੀਂ ਸਫਰ ਕਰਨਾ ਹੋਵੇ ਤਾਂ ਉਸ ਦੇਸ਼ ਦਾ ਵੀਜ਼ਾ ਲਾਜ਼ਮੀ ਹੈ।ਵਿਦੇਸ਼ੀ ਲਈ ਲਾਜ਼ਮੀ ਹੈ ਕਿ ਉਹ ਆਪਣਾ ਪਾਸਪੋਰਟ, ਮਣਿਆਦ ਲੰਘੀ ਨਿਵਾਸ ਆਗਿਆ ਅਤੇ ਨਵਿਆਉਣ ਲਈ ਜਮਾਂ ਕਰਾਈ ਨਿਵਾਸ ਆਗਿਆ ਦੀ ਰਸੀਦ ਨਾਲ ਲੈ ਕੇ ਇਟਲੀ ਤੋਂ ਬਾਹਰ ਜਾਵੇ, ਨਹੀਂ ਤਾਂ ਉਸ ਨੂੰ ਮੁੜ ਦਾਖਲੇ ਵਿਚ ਸਮਸਿਆ ਆਉਣੀ ਨਿਸ਼ਚਤ ਹੈ।ਜਿਨ੍ਹਾਂ ਵਲੋਂ ਰੈਗੂਲੇਸ਼ਨ ਤਹਿਤ ਦਰਖ਼ਾਸਤ ਜਮਾਂ ਕਰਵਾਈ ਹੋਵੇ ਉਹ ਇਟਲੀ ਤੋਂ ਬਾਹਰ ਨਹੀਂ ਜਾ ਸਕਦੇ।ਜੋ ਰਸੀਦਾਂ ਦਰਖ਼ਾਸਤ ਜਮਾਂ ਕਰਵਾਉਣ ਨਾਲ ਸਬੰਧਿਤ ਉਨ੍ਹਾਂ ਵਿਦੇਸ਼ੀਆਂ ਕੋਲ ਹਨ, ਉਹ ਦੇਸ਼ ਵਿਚ ਮੁੜ ਦਾਖਲੇ ਦਾ ਅਧਿਕਾਰ ਨਹੀਂ ਦਿੰਦੀਆਂ।ਰੈਗੂਲੇਸ਼ਨ ਦਰਖਾਸ਼ਤ ਦੇ ਸੰਮਨ ਜਾਰੀ ਹੋਣ ਉਪਰੰਤ ਪ੍ਰੈਫੇਤੂਰਾ ਵਿਚ ਨਿਵਾਸ ਆਗਿਆ ਦੇ ਕੰਟਰੈਕਟ ‘ਤੇ ਦਸਤਖ਼ਤ ਹੋਣ ਤੋਂ ਬਾਅਦ ਆਪਣੀ ਨਿਵਾਸ ਆਗਿਆ ਲਈ ਦਰਖ਼ਾਸਤ ਡਾਕਖਾਨੇ ਵਿਚ ਜਮਾਂ ਕਰਵਾਉਣ ਤੋਂ ਬਾਅਦ ਵਿਦੇਸ਼ੀ ਆਪਣੇ ਦੇਸ਼ ਛੁਟੀਆਂ ਬਿਤਾਉਣ ਲਈ ਜਾਣ ਦੀ ਸੋਚ ਸਕਦਾ ਹੈ, ਪਰ ਇਸ ਤੋਂ ਪਹਿਲਾਂ ਇਟਲੀ ਦੇ ਬਾਡਰ ਤੋਂ ਬਾਹਰ ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ।