ਡਰਾਇਵਿੰਗ ਲਾਇਸੈਂਸ ਦੁਬਾਰਾ ਪ੍ਰਾਪਤ ਕਰਨ ਲਈ ਨਵੇਂ ਨਿਯਮ ਲਾਗੂ 

ਰੋਮ (ਇਟਲੀ) 22 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਇਟਾਲੀਅਨ ਡਰਾਇਵਿੰਗ ਲਾਇਸੈਂਸ ਸਬੰਧੀ ਨਵਾਂ ਕਾਨੂੰਨ ਸਰਕਾਰੀ ਗਜ਼ਟ ਵਿਚ ਪ੍ਰਕਾਸ਼ਿਤ ਹੋ ਗਿਆ ਹੈ। ਜਿਸ ਅਨੁਸਾਰ ਹੁਣ ਇਟਲੀ ਵਿਚ ਵਾਹਨ ਚਲਾਉਣ ਲਈ ਵਰਤਿਆ ਜਾਣ ਵਾਲਾ ਡਰਾਇਵਿੰਗ ਲਾਇਸੈਂਸ ਜੇਕਰ ਕੋਈ ਵਿਅਕਤੀ ਸੋਧ ਅਧੀਨ ਦੁਬਾਰਾ ਨਵਿਆਉਂਦਾ ਹੈ, ਤਾਂ ਉਸਨੂੰ ਇਸ ਲਈ ਦੁਆਰਾ ਫਿਰ ਇਲੈਟ੍ਰਾਨਿਕ ਟੈਸਟ (ਕੰਪਿਊਟਰ ਟੈਸਟ) ਦੇਣਾ ਪਵੇਗਾ, ਜਿਸ ਵਿਚ ਪੁੱਛੇ ਜਾਣ ਵਾਲੇ ਸਵਾਲ ਹੋਰ ਵੀ ਮੁਸ਼ਕਿਲ ਕਰ ਦਿੱਤੇ ਗਏ ਹਨ।
ਟਰਾਂਸਪੋਰਟ ਮੰਤਰਾਲੇ ਵੱਲੋਂ ਇਕ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਲਾਇਸੈਂਸ ਨੂੰ ਸੋਧ ਅਧੀਨ ਦੁਬਾਰਾ ਨਵਿਆਉਂਦਾ ਹੈ, ਲਈ ਨਿਯਮ ਬਹੁਤ ਕਠੋਰ ਕਰ ਦਿੱਤੇ ਗਏ ਹਨ:

ਸਮੀਖਿਆ (ਸੋਧਬਨਾਮ ਨਵੀਨੀਕਰਨ – ਡਰਾਇਵਿੰਗ ਲਾਇਸੈਂਸ ਦੀ ਸੋਧ ਲਈ ਉਪਰੋਕਤ ਕਾਨੂੰਨ ਲਾਗੂ ਕਰਨ ਦਾ ਫੈਸਲਾ ਟਰਾਂਸਪੋਰਟ ਮੰਤਰਾਲੇ ਵੱਲੋਂ ਇਸ ਲਈ ਲਿਆ ਗਿਆ ਹੈ, ਕਿਉਂਕਿ ਦੁਬਾਰਾ ਲਾਇਸੈਂਸ ਪ੍ਰਾਪਤ ਕਰਨ ਮੌਕੇ ਲਾਇਸੈਂਸ ਧਾਰਕ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਵਿਚ ਕੁਝ ਬਦਲਾਅ ਹੋਇਆ ਹੈ, ਜਾਂ ਉਹ ਤਕਨੀਕੀ ਤੌਰ ‘ਤੇ ਵਾਹਨ ਦੀ ਵਰਤੋਂ ਕਰ ਸਕਦਾ ਹੈ।

ਇਸ ਸਬੰਧੀ ਪ੍ਰਕਿਰਿਆ ਵਿਚੋਂ ਗੁਜਰਨ ਲਈ ਪਹਿਲਾਂ ਸਥਾਨਕ ਮੈਡੀਕਲ ਕਮਿਸ਼ਨ ਤੋਂ ਜਾਂਚ ਕਰਵਾਉਣੀ ਪਵੇਗੀ, ਦੂਜੇ ਪੜ੍ਹਾਅ ਲਈ ਲਿਖਤੀ ਟੈਸਟ ਅਤੇ ਡਰਾਇਵਿੰਗ ਪ੍ਰੀਖਿਆ ਵਿਚੋਂ ਗੁਜਰਨਾ ਪਵੇਗਾ।
ਟੈਸਟ ਲਈ ਨਵੇਂ ਨਿਯਮ – ਡਰਾਇਵਿੰਗ ਲਾਇਸੈਂਸ ਦੁਬਾਰਾ ਪ੍ਰਾਪਤ ਕਰਨ ਲਈ, ਸਾਰੇ ਨਿਯਮ ਯੂਰਪੀਅਨ ਨਿਯਮਾਂ ਦੇ ਅਧਾਰਿਤ ਹੋਣਗੇ, ਜਿਹੜੇ ਕਿ ਸੜਕੀ ਵਾਹਨ, ਟਰਾਂਸਪੋਰਟ ਅਤੇ ਯਾਤਰੀ ਵਾਹਨਾਂ ਲਈ ਚਾਲਕ ਦੀ ਯੋਗਤਾ ਅਤੇ ਸਮੇਂ ਸਮੇਂ ‘ਤੇ ਪ੍ਰੀਖਣ ਦੀ ਗੱਲ ਕਰਦੇ ਹਨ। ਇਸ ਸਬੰਧੀ ਸਾਰੇ ਟੈਸਟਾਂ ਦੇ ਸਵਾਲਾਂ ਦੇ ਨਮੂਨੇ ਟਰਾਂਸਪੋਰਟ ਡਿਪਾਰਟਮੈਂਟ ਵੱਲੋਂ ਡਰਾਇਵੰਗ ਸਕੂਲਾਂ ਨੂੰ ਪ੍ਰਦਾਨ ਕਰਵਾਏ ਗਏ ਹਨ, ਜਿਸ ਅਨੁਸਾਰ ਬਿਨੇਕਾਰ ਦਾ ਟੈਸਟ ਲਿਆ ਜਾਵੇਗਾ। ਇਸ ਵਿਚ ਪੁੱਛੇ ਜਾਣ ਵਾਲੇ ਸਾਰੇ ਸਵਾਲ ਇਕੋ ਜਿਹੇ ਨਹੀਂ ਹੋਣਗੇ, ਬਲਕਿ ਪ੍ਰੀਖਿਅਕ ਨੂੰ ਅਲੱਗ ਅਲੱਗ ਪ੍ਰਦਾਨ ਕਰਵਾਏ ਜਾਣਗੇ, ਜਿਸ ਵੱਲੋਂ ਬਿਨੇਕਾਰਾਂ ਨੂੰ ਇਹ ਦਿੱਤੇ ਜਾਣਗੇ। ਬਿਨੇਕਾਰ ਵੱਲੋਂ ‘ਠੀਕ’ ਅਤੇ ‘ਗਲਤ’ ਸਵਾਲਾਂ ਵਿਚੋਂ ਇਕ ਸਹੀ ਖਾਨੇ ਦੀ ਚੋਣ ਕਰ ਕੇ ਨਿਸ਼ਾਨ ਲਗਾਇਆ ਜਾਵੇਗਾ, ਜੋ ਕਿ ਇਲੈਕਟ੍ਰਾਨਿਕ ਡਿਵਾਇਸ (ਟੈਬਲੈੱਟ) ਉੱਤੇ ਹੋਣਗੇ।
ਟੈਸਟ ਅਤੇ ਸਵਾਲ – ਇਸ ਸਬੰਧੀ ਲਿਆ ਜਾਣ ਵਾਲਾ ਟੈਸਟ, ਸਵਾਲਾਂ ਦੀ ਗਿਣਤੀ, ਸਮਾਂ ਅਤੇ ਗਲਤੀ ਦੀ ਗੁੰਜਾਇਸ਼ ਅਲੱਗ ਅਲੱਗ ਲਾਇਸੈਂਸ ਦੀ ਕਿਸਮ ਉੱਤੇ ਨਿਰਭਰ ਕਰਦੀ ਹੈ।
– ਲਾਇਸੈਂਸ ਏਐਮ (AM) ਸ਼੍ਰੇਣੀ (ਸਕੂਟੀ, ਘੱਟ ਤੋਂ ਘੱਟ ਉਮਰ 14 ਸਾਲ) ਲਈ 20 ਸਵਾਲ ਰੱਖੇ ਗਏ ਹਨ। ਇਸ ਲਈ ਸਮਾਂ ਸੀਮਾ 20 ਮਿੰਟ ਰਹੇਗਾ, ਅਤੇ ਸਿਰਫ 2 ਗਲਤੀਆਂ ਕਰਨ ਦੀ ਗੁੰਜਾਇਸ਼ ਹੋਵੇਗੀ;
– ਲਾਇਸੈਂਸ ਸ਼੍ਰੇਣੀ ਏ1, ਏ2, ਏ, ਬੀ1, ਬੀ, ਬੀਈ (A1, A2, A, BI, B, BE) ਲਈ 30 ਸਵਾਲ, ਸਮਾਂ ਸੀਮਾ 30 ਮਿੰਟ ਰਹੇਗਾ, ਅਤੇ ਸਿਰਫ 4 ਗਲਤੀਆਂ ਕਰਨ ਦੀ ਗੁੰਜਾਇਸ਼ ਹੋਵੇਗੀ;
– ਲਾਇਸੈਂਸ ਸ਼੍ਰੇਣੀ ਸੀ1 ਅਤੇ ਸੀ1ਈ (C1 & C1E) (ਯੂਈ ਲਈ 97 ਕੋਡ ਨਾਲ) ਲਈ 30 ਸਵਾਲ, ਸਮਾਂ ਸੀਮਾ 30 ਮਿੰਟ ਰਹੇਗਾ, ਅਤੇ ਸਿਰਫ 3 ਗਲਤੀਆਂ ਕਰਨ ਦੀ ਗੁੰਜਾਇਸ਼ ਹੋਵੇਗੀ;
– ਲਾਇਸੈਂਸ ਸ਼੍ਰੇਣੀ ਸੀ1, ਸੀ1ਈ, ਸੀ, ਸੀਈ (C1, C1E, C, CE), ਲਈ 30 ਸਵਾਲ, ਸਮਾਂ ਸੀਮਾ 30 ਮਿੰਟ ਰਹੇਗਾ, ਅਤੇ ਸਿਰਫ 3 ਗਲਤੀਆਂ ਕਰਨ ਦੀ ਗੁੰਜਾਇਸ਼ ਹੋਵੇਗੀ;
– ਲਾਇਸੈਂਸ ਸ਼੍ਰੇਣੀ ਡੀ1, ਡੀ1ਈ, ਡੀ, ਡੀਈ (D1, D1E, D, DE), ਲਈ 30 ਸਵਾਲ, ਸਮਾਂ ਸੀਮਾ 30 ਮਿੰਟ ਰਹੇਗਾ, ਅਤੇ ਸਿਰਫ 3 ਗਲਤੀਆਂ ਕਰਨ ਦੀ ਗੁੰਜਾਇਸ਼ ਹੋਵੇਗੀ;
– ਲਾਇਸੈਂਸ ਸ਼੍ਰੇਣੀ ਸੀਕੂਸੀ (Cqc) (ਚਾਲਕ ਯੋਗਤਾ ਕਾਰਡ) ਲਈ 40 ਸਵਾਲ, ਸਮਾਂ ਸੀਮਾ 40 ਮਿੰਟ ਰਹੇਗਾ, ਅਤੇ ਸਿਰਫ 4 ਗਲਤੀਆਂ ਕਰਨ ਦੀ ਗੁੰਜਾਇਸ਼ ਹੋਵੇਗੀ;
– ਲਾਇਸੈਂਸ ਸ਼੍ਰੇਣੀ ਸੀਕੂਸੀ (Cqc), ਯਾਤਰੀਆਂ ਲਈ ਟਰਾਂਸਪੋਰਟ, ਲਈ 40 ਸਵਾਲ, ਸਮਾਂ ਸੀਮਾ 40 ਮਿੰਟ ਰਹੇਗਾ, ਅਤੇ ਸਿਰਫ 4 ਗਲਤੀਆਂ ਕਰਨ ਦੀ ਗੁੰਜਾਇਸ਼ ਹੋਵੇਗੀ।