ਨਿਵਾਸ ਆਗਿਆ ਪ੍ਰਾਪਤ ਕਰਨ ਲਈ ਸਮਾਂ ਆੱਨਲਾਈਨ ਦਰਜ ਕਰਵਾਓ

ਰੋਮ, 8 ਜੂਨ (ਵਰਿੰਦਰ ਕੌਰ ਧਾਲੀਵਾਲ) – ਅੱਜ 7 ਜੂਨ ਤੋਂ ਬਲੋਨੀਆ ਵਿਚ ਰਹਿਣ ਵਾਲੇ ਵਿਦੇਸ਼ੀ ਨਿਵਾਸ ਆਗਿਆ ਪ੍ਰਾਪਤ ਕਰਨ ਲਈ ਅਗਾਮੀ ਸਮਾਂ ਆੱਨਲਾਈਨ ਦਰਜ ਕਰਵਾ ਸਕਦੇ ਹਨ।
ਬਲੋਨੀਆ ਜਿਲ੍ਹੇ ਦੇ ਪੁਲਿਸ ਕਮਿਸ਼ਨਰ ਸ੍ਰੀ ਲੁਈਜੀ ਮੇਰੋਲਾ ਨੇ ਨਵੀਂ ਨੀਤੀ ਬਾਰੇ ਖੁਲਾਸਾ ਕਰਦਿਆ ਕਿਹਾ ਕਿ ਇਸ ਨਾਲ ਵਿਦੇਸ਼ੀਆਂ ਨੂੰ ਨਿਵਾਸ ਆਗਿਆ ਲੈਣ ਲਈ ਕਸਤੂਰਾ ਦੇ ਇਮੀਗ੍ਰੇਸ਼ਨ ਵਿਭਾਗ ਦੀਆਂ ਲੰਬੀਆਂ ਲਾਇਨਾਂ ਵਿਚ ਲੱਗ ਕੇ ਸਮਾਂ ਬਰਬਾਦ ਨਹੀਂ ਕਰਨਾ ਪਵੇਗਾ।
ਅਗਾਮੀ ਸਮਾਂ ਦਰਜ ਕਰਨ ਲਈ ਵਿਦੇਸ਼ੀ  ੱ।ਤੁੲਸਟੁਰਅ।ਬੋਲੋਗਨਅ।ਟਿ  ’ਤੇ ਪਹੁੰਚ ਕਰ ਡਾਕਖਾਨੇ ਵਿਚ ਦਰਖਾਸਤ ਜਮਾਂ ਕਰਵਾਉਣ ਵੇਲੇ ਵਰਤੇ ਗਏ ਮੇਲ ਦਾ ਕੋਡ ਦਰਜ ਕਰ ਕੇ ਦਰਖਾਸਤ ਭੇਜਣ ਜਾਂ ਕਸਤੂਰੇ ਵਿਚ ਦਰਖਾਸਤ ਜਮਾਂ ਕਰਵਾਉਣ ਵੇਲੇ ਪ੍ਰਾਪਤ ਹੋਇਆ ਕੋਡ ਦਰਜ ਕਰਨ।
ਇਸ ਕੋਡ ਨੂੰ ਦਰਜ ਕਰਨ ਉਪਰੰਤ ਆਪਣੀ ਸਹੂਲਤ ਅਨੁਸਾਰ ਮਿਤੀ ਅਤੇ ਸਮੇਂ ਦੀ ਚੋਣ ਕੀਤੀ ਜਾ ਸਕੇਗੀ। ਪਿਆਸਾ ਗਾਲੀਲੇਈ ਤੋਂ ਨਿਵਾਸ ਆਗਿਆ ਇਮੀਗ੍ਰੇਸ਼ਨ ਵਿਭਾਗ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਵਿਦੇਸ਼ੀਆਂ ਦਾ ਸਮਾਂ ਬਰਬਾਦ ਹੋਣ ਤੋਂ ਬਚਾਉਣ ਤੋਂ ਇਲਾਵਾ ਇਸ ਨਵੀਂ ਨੀਤੀ ਨਾਲ ਇਮੀਗ੍ਰੇਸ਼ਨ ਵਿਭਾਗ ਪ੍ਰਤੀ ਹਫਤਾ 700 ਦੀ ਬਜਾਇ 900 ਨਿਵਾਸ ਆਗਿਆ ਜਾਰੀ ਕਰ ਸਕੇਗਾ।
ਬਲੋਨੀਆ ਦਾ ਇਮੀਗ੍ਰੇਸ਼ਨ ਵਿਭਾਗ ਪ੍ਰਤੀ ਸਾਲ ਤਕਰੀਬਨ 40,000 ਦਰਖਾਸਤਾਂ ਦੀ ਘੋਖ ਅਤੇ ਕਾਰਵਾਈ ਕਰਨ ਉਪਰੰਤ ਨ੍ਹੇਪਰੇ ਚਾੜ੍ਹਦਾ ਹੈ।