ਵਕਤੀ ਕੰਮਕਾਜ ਵਿਚ ਸ਼ਰੀਕ

ਬੁਓਨੀ ਲਾਵੋਰੋ ਦੇ ਅਧਾਰ ’ਤੇ

ਮਾਲਕ ਦੀ ਲੋੜ ਅਨੁਸਾਰ ਵਕਤੀ ਕੰਮਕਾਜ ਵਿਚ ਸ਼ਰੀਕ ਕਿਸ ਤਰਾਂ ਲਾਭ ਪ੍ਰਾਪਤ ਕਰ ਸਕਦੇ ਹਨ? ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਵੇਟਰ, ਬੇਬੀ ਸਿਟਰ ਜਿਹੇ ਰੁਜਗਾਰ ਵਕਤੀ ਵੀ ਹੋ ਸਕਦੇ ਹਨ। ਰੁਜਗਾਰ ਦੀ ਨਵੀਂ ਕਾਨੂੰਨ ਨੀਤੀ ਇਸ ਸਬੰਧੀ ਆਪਣੀ ਸਹਿਮਤੀ ਪ੍ਰਗਟ ਕਰਦੀ ਹੈ।
ਇਸ ਤਰਾਂ ਦੇ ਕੰਮ ਲਈ ਮਾਲਕ ਨੂੰ ਕੰਟਰੈਕਟ ਕਰਨ ਦੀ ਲੋੜ ਨਹੀਂ ਅਤੇ ਕੰਮ ਦਾ ਭੁਗਤਾਨ ਬਿਨਾਂ ਬੁਸਤਾ ਪਾਗਾ ਤੋਂ ‘‘ਬੁਓਨੀ ਲਾਵੋਰੋੂ ਦੇ ਅਧਾਰ ’ਤੇ ਕੀਤਾ ਜਾ ਸਕਦਾ ਹੈ।
ਇਸਦੇ ਬਾਵਜੂਦ ਸਮਾਜਿਕ ਸੁਰੱਖਿਆ ਦੀ ਜਿੰਮੇਵਾਰੀ ਇੰਪਸ ਅਤੇ ਇਨਾਇਲ ਦੀ ਹੈ। ਕਰਮਚਾਰੀ ਕੰਮ ਦੌਰਾਨ ਜੇ ਕੰਮ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਜਾਵੇ ਤਾਂ ਉਸਨੂੰ ਸਹਾਇਤਾ ਪ੍ਰਦਾਨ ਹੋਵੇਗੀ। ਕਰਮਚਾਰੀ ਨੂੰ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਅਤੇ ਨਾ ਹੀ ਵਕਤੀ ਰੁਜਗਾਰ ਵਿਚ ਸ਼ਰੀਕ ਹੋਣ ’ਤੇ ਵੱਧ ਆਮਦਨ ’ਤੇ ਕਰ ਭੁਗਤਾਨ ਦੀ ਲੋੜ ਹੈ ਅਤੇ ਨਾ ਹੀ ਬਿਮਾਰੀ, ਬੇਰੁਜਗਾਰੀ, ਮਾਤਰਤਵ ਆਦਿ ਜਿਹੇ ਅਧਿਕਾਰ ਗੁਆਚਣ ਦਾ ਡਰ ਵੀ ਨਹੀਂ।
ਵਕਤੀ ਕਰਮਚਾਰੀ ਕੌਣ ਰੱਖ ਸਕਦਾ ਹੈ?
ਪਰਿਵਾਰ, ਗੈਰ ਵਪਾਰਕ ਸੰਸਥਾ, ਪਰਿਵਾਰਕ ਵਪਾਰਕ ਅਦਾਰੇ, ਸਾਰੇ ਖੇਤਰਾਂ ਦੇ ਕਿਸਾਨ, ਜਨਤਕ ਅਦਾਰੇ (ਜਿਵੇਂ ਖੇਡ, ਸੱਭਿਆਚਾਰ, ਨੁਮਾਇਸ਼, ਸਹਾਇਕ ਕੰਮ ਜਾਂ ਤਤਕਾਲ ਸੇਵਾ) ਵਕਤੀ ਕਰਮਚਾਰੀ ਰੱਖ ਸਕਦੇ ਹਨ।
ਕੰਪਨੀ ਸਹਿਕਾਰਕ ਤੌਰ ’ਤੇ ਵਕਤੀ ਕਰਮਚਾਰੀ ਰੱਖ ਸਕਦੀ ਹੈ ਅਤੇ ਉਨਾਂ ਨੂੰ ਭੁਗਤਾਨ ਕਰ ਸਕਦੀ ਹੈ, ਬਸ਼ਰਤੇ ਇਹ ਸੇਵਾਵਾਂ ਦੇਸ਼ ਦੇ ਹੱਕ ਵਿਚ ਹੋਣ।
ਵਕਤੀ ਕੰਮਕਾਜ ਵਿਚ ਕੌਣ ਭੁਮਿਕਾ ਅਦਾ ਕਰ ਸਕਦਾ ਹੈ?
ਕਾਨੂੰਨ ਅਨੁਸਾਰ ਹਰ ਕੋਈ ਵਕਤੀ ਕੰਮਕਾਜ ਦਾ ਹਿੱਸਾ ਨਹੀਂ ਬਣ ਸਕਦਾ। ਕਾਨੂੰਨ ਅਧੀਨ ਇਸਨੂੰ ਕਈ ਹਿੱਸਿਆ ਵਿਚ ਵੰਡਿਆ ਗਿਆ ਹੈ।
1. ਵਿਦਿਆਰਥੀ
ਕ੍ਰਿਸਮਿਸ ਦੇ ਤਿਉਹਾਰਾਂ (1 ਦਸੰਬਰ ਤੋਂ 10 ਜਨਵਰੀ) ਦੌਰਾਨ, ਈਸਟਰ ਦੀਆਂ ਛੁੱਟੀਆਂ (ਐਤਵਾਰ ਤੋਂ ਮੰਗਲਵਾਰ, ਸੋਮਵਾਰ ਈਸਟਰ ਵਾਲੇ ਦਿਨ ਵੀ) ਅਤੇ ਗਰਮੀਆਂ ਦੀਆਂ ਛੁੱਟੀਆਂ (1 ਜੂਨ ਤੋਂ 30 ਸਤੰਬਰ ਤੱਕ), ਇਸ ਤੋਂ ਇਲਾਵਾ ਸਾਲ ਭਰ ਦੌਰਾਨ ਹਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਕੰਮ ਕਰ ਸਕਦੇ ਹਨ।
ਯੂਨੀਵਰਸਿਟੀ ਦੇ ਵਿਦਿਆਰਥੀ ਇਸ ਕੰਮ ਨੂੰ ਸਾਲ ਦੌਰਾਨ ਕਿਸੇ ਦਿਨ ਵੀ ਕਰ ਸਕਦੇ ਹਨ।
ਵਿਦਿਆਰਥੀ ਦੀ ਉਮਰ 25 ਸਾਲ ਤੋਂ ਘੱਟ ਹੋਵੇ ਅਤੇ ਘੱਟ ਤੋਂ ਘੱਟ 16 ਸਾਲ ਹੋਣੀ ਲਾਜ਼ਮੀ ਹੈ। ਇਸ ਉਮਰ ਦਾ ਵਿਦਿਆਰਥੀ ਸਕੂਲ ਜਾਂ ਕਾਲਜ ਵਿਚ ਕਿਸੇ ਵੀ ਵਿਸ਼ੇ ਜਾਂ ਸਿੱਖਿਆ ਦੀ ਡਿਗਰੀ ਪ੍ਰਾਪਤ ਕਰ ਰਿਹਾ ਹੋਵੇ। ਨਾਬਾਲਗ ਉਮਰ ਦੇ ਵਿਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਤੋਂ ਕੰਮਕਾਜ ਸਬੰਧੀ ਆਗਿਆ ਲੈਣੀ ਲਾਜ਼ਮੀ ਹੈ।
2. ਪੈਨਸ਼ਨ ਭੋਗੀ
3. ਪਾਰਟ ਟਾਈਮ ਕਰਮਚਾਰੀ (ਸਾਲ 2010)
ਪਾਰਟ ਟਾਈਮ ਕੰਟਰੈਕਟ ਤਹਿਤ ਨਿਯੁਕਤ ਕਰਮਚਾਰੀ ਇਸਦਾ ਲਾਭ ਪ੍ਰਾਪਤ ਕਰ ਸਕਦੇ ਹਨ ਪਰ ਜਿਸ ਕੰਮ ਲਈ ਉਨਾਂ ਦਾ ਕੰਟਰੈਕਟ ਕੀਤਾ ਗਿਆ ਹੋਵੇ, ਉਸ ਕੰਮ ਨੂੰ ਵਕਤੀ ਕੰਮ ਤਹਿਤ ਨਹੀਂ ਕਰ ਸਕਦੇ।
ਇਹ ਸਪਸ਼ਟ ਹੈ ਕਿ ਵਿਦਿਆਰਥੀ, ਪੈਨਸ਼ਨ ਭੋਗੀ, ਪਾਰਟ ਟਾਈਮ ਕਰਮਚਾਰੀ ਕਿਸੇ ਵੀ ਖੇਤਰ ਵਿਚ ਇਸ ਸਬੰਧੀ ਕੰਮ ਕਰ ਸਕਦੇ ਹਨ।
4. ਗੈਰਯੂਰਪੀ ਨਾਗਰਿਕ
ਜਿਨਾਂ ਕੋਲ ਸਿੱਖਿਆ, ਕੰਮਕਾਜ ਜਾਂ ਵਪਾਰ ਦੀ ਨਿਵਾਸ ਆਗਿਆ ਹੋਵੇ, ਉਹ ਇਸ ਕੰਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਧਿਆਨਦੇਣਯੋਗ ਹੈ ਕਿ ਵਕਤੀ ਕੰਮ ਦੇ ਸਹਾਰੇ ਜਾਂ ਇਸਦੀ ਆਮਦਨ ਦੇ ਅਧਾਰ ’ਤੇ ਨਿਵਾਸ ਆਗਿਆ ਨਵਿਆਉਣੀ ਜਾਂ ਪ੍ਰਾਪਤ ਕਰਨ ਲਈ ਦਰਖਾਸਤ ਦੇਣੀ ਸੰਭਵ ਨਹੀਂ।
5. ਸੇਵਾਵਾਂ ਪ੍ਰਦਾਨ ਕਰਵਾਉਣ ਵਾਲਿਆਂ ਦੀਆਂ ਹੋਰ ਸ਼੍ਰੇਣੀਆਂ (ਸਾਲ 2010)
ਖੇਤੀਬਾੜੀ ਵਿਚ ਮਾਹਿਰ ਬੇਰੁਜਗਾਰ ਜਾਂ ਘੱਟ ਤਜੁਰਬੇਕਾਰ ਬੇਰੁਜਗਾਰ, ਸਰਕਾਰੀ-ਗੈਰ ਸਰਕਾਰੀ ਕਰਮਚਾਰੀ ਅਤੇ ਕਾਨੂੰਨ ਤਹਿਤ ਦਰਜ ਹੋਰ ਸ਼੍ਰੇਣੀਆਂ।
– ਐਡਵੋਕੇਟ ਮਾਸ਼ਾ ਸਾਲਵਾਤੋਰੇ