IPSOS ਇੰਟਰਵਿਊ ਲਈ ਉਮੀਦਵਾਰ ਤਲਾਸ਼ ਰਿਹਾ ਹੈ, “ਜਿਹੜੇ ਇਟਲੀ ਵਿਚ ਵਿਦੇਸ਼ੀਆਂ ਬਾਰੇ ਜਾਨਣ ਲਈ ਮਦਦ ਕਰਨਗੇ”

ਨੋਰਾ ਸ਼ਮਿੱਤਜ਼ : “ਸਾਡੀ ਖੋਜ ਵਿਦੇਸ਼ੀਆਂ ਨੂੰ ਇਕ ਅਵਾਜ ਦੇਣ ਲਈ ਮਦਦ ਕਰਦੀ ਹੈ। ਆਪਣੇ ਹੀ ਭਾਈਚਾਰੇ ਦੇ ਲੋਕਾਂ ਨਾਲ ਉਨ੍ਹਾਂ ਨੂੰ ਗੱਲਬਾਤ ਕਰਨ ਵਿਚ ਆਸਾਨੀ ਹੋਵੇਗੀ।”

ਕੀ ਤੁਸੀਂ ਕਦੇ ਸਾਖਰਕਾਰਕਰਤਾ (ਇੰਟਰਵਿਊਰ) ਬਣਨ ਬਾਰੇ ਸੋਚਿਆ ਹੈ? ਤਾਂ ਇਸ ਲਈ ਤੁਹਾਨੂੰ IPSOS ਵੱਲੋਂ ਕੰਮ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। IPSOS  ਕਈ ਸਾਲਾਂ ਤੋਂ ਵਿਦੇਸ਼ੀਆਂ ਬਾਰੇ ਜਾਨਣ ਲਈ ਕੰਮ ਕਰ ਰਿਹਾ ਹੈ, ਕੇਂਦਰ ਵੱਲੋਂ ਇਟਲੀ ਵਿਚ ਵਿਦੇਸ਼ੀ ਸਹਾਇਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜੋ ਵੱਖ ਵੱਖ ਭਾਈਚਾਰੇ ਦੇ ਲੋਕਾਂ ਦੀ ਇੰਟਰਵਿਊ ਲੈ ਸਕਣ।

ਇਸ ਲਈ ਉਮੀਦਵਾਰ ਨਿਮਨਲਿਖਤ ਸ਼ਰਤਾਂ ਪੂਰੀਆਂ ਕਰਦਾ ਹੋਵੇ : ਉਮੀਦਵਾਰ ਦੀ ਉਮਰ 20 ਸਾਲ ਤੋਂ ਘੱਟ ਨਾ ਹੋਵੇ; ਮੀਡੀਅਮ ਸਕੂਲ ਤੱਕ ਸਿੱਖਿਆ ਪ੍ਰਾਪਤ ਕੀਤੀ ਹੋਵੇ; ਉਮੀਦਵਾਰ ਵਿਚ ਗੰਭੀਰਤਾ, ਵਿਸ਼ਵਾਸ ਅਤੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਜਿਹੇ ਗੁਣ ਹੋਣੇ ਚਾਹੀਦੇ ਹਨ; ਸਮਾਜ ਵਿਚ ਰਹਿਣ ਵਾਲੇ ਬਹੁਸੰਸਕ੍ਰਿਤਿਕ ਲੋਕਾਂ ਨਾਲ ਸਦਭਾਵਨਾ ਨਾਲ ਪੇਸ਼ ਆਉਣ ਦਾ ਗੁਣ ਹੋਵੇ; ਆਪਣੇ ਖੇਤਰ ਵਿਚ ਰਹਿਣ ਵਾਲੇ ਲੋਕਾਂ ਨਾਲ ਚੰਗੀ ਜਾਣ ਪਹਿਚਾਣ ਰੱਖਦਾ ਹੋਵੇ, ਜਿਸ ਨਾਲ ਉਸਨੂੰ ਕੰਮ ਕਰਨਾ ਆਸਾਨ ਹੋਵੇ; ਤਤਕਾਲ ਉਪਲਬਧਤਾ ਹੋਵੇ। ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਚੰਗੀ ਜਾਣ ਪਹਿਚਾਣ ਹੋਵੇ ਅਤੇ ਅੰਗਰੇਜੀ ਭਾਸ਼ਾ ਅਤੇ ਹੋਰ ਭਾਸ਼ਾਵਾਂ ਦਾ ਗਿਆਨ ਹੋਵੇ। ਇਛੁੱਕ ਉਮੀਦਵਾਰ ਵੈੱਬਸਾਈਟ http://www.ipsos.it/newpanel  ਉੱਤੇ ਪਹੁੰਚ ਕੇ ਦਰਖ਼ਾਸਤ ਲਈ ਫਾਰਮ ਅਤੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।


ਨਿਸ਼ਚਤ ਤੌਰ ‘ਤੇ ਹੀ ਅਜਿਹੇ ਸਵਾਲ ਪੁੱਛਣ ਦਾ ਕੋਈ ਲਾਭ ਨਹੀਂ ਹੋਵੇਗਾ, ਜਿਸਦਾ ਕੋਈ ਜੁਆਬ ਨਾ ਦੇਵੇ। ਇਸ ਲਈ ਹੀIPSOS  ਵਿਦੇਸ਼ੀਆਂ (ਉਮੀਦਵਾਰਾਂ) ਦੀ ਤਲਾਸ਼ ਕਰ ਰਿਹਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ਦੇ ਨਿਵਾਸੀ ਕੁਝ ਸਮਾਂ ਗੱਲਬਾਤ ਕਰਨ ਲਈ ਦੇ ਸਕਣ ਅਤੇ ਆਪਣੇ ਬਾਰੇ ਵਿਚ ਜਾਣਕਾਰੀ ਦੇਣ, ਇੰਟਰਵਿਊ ਦੇਣ ਲਈ ਬਹੁਤ ਵਾਰ ਵਿਦੇਸ਼ੀਆਂ ਨੂੰ ਆਪਣਾ ਕੀਮਤੀ ਸਮਾਂ ਦੇਣ ‘ਤੇ ਉਪਹਾਰ ਦਿੱਤੇ ਜਾਂਦੇ ਹਨ। ਇਸਦਾ ਹਿੱਸਾ ਬਣਨਾ ਬਹੁਤ ਆਸਾਨ ਹੈ, ਸਿਰਫ http://www.ipsos.it/newpanel  ‘ਤੇ ਪਹੁੰਚ ਕਰ ਕੇ ਫਾਰਮ ਭਰੋ, ਉਮੀਦਵਾਰ ਆਪਣਾ ਨਾਮ, ਪਤਾ, ਟੈਲੀਫੋਨ ਨੰਬਰ ਆਦਿ ਵੇਰਵੇ ਸਹੀ ਢੰਗ ਨਾਲ ਭਰੇ, ਤਾਂ ਕਿ ਇੰਟਰਵਿਊ ਲੈਣ ਲਈ ਪ੍ਰਸਤਾਵਾਂ ਨੂੰ ਪ੍ਰਾਪਤ ਕੀਤਾ ਜਾ ਸਕੇ।


ਨੋਰਾ ਸ਼ਮਿੱਤਜ਼ ਜੋ ਕਿ IPSOS  ਕੇਂਦਰ ਦੀ ਡਿਪਟੀ ਹੈੱਡ ਹੈ, ਉਹ ਦੁਨੀਆ ਦੇ ਬਹੁਤ ਵੱਡੇ ਕੇਂਦਰ ਵਿਚ ਕੰਮ ਕਰ ਰਹੀ ਹੈ। ਇਸ ਖੋਜ ਦੇ ਅਧਾਰ ‘ਤੇ, ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀਆਂ ਬਾਰੇ ਕਿਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ?
ਇਸ ਬਾਰੇ ਗੱਲ ਕਰਦਿਆਂ ਨੂੰ ਬਹੁਤ ਸਾਲ ਹੋ ਗਏ ਹਨ ਕਿ ਇਟਲੀ ਵਿਚ ਸਮਾਜ ਬਦਲ ਰਿਹਾ ਹੈ। ਜਿਆਦਾਤਰ ਉਸ ਸਮਾਜ ਬਾਰੇ ਗੱਲ ਕੀਤੀ ਜਾਂਦੀ ਹੈ ਜੋ ਬਹੁਸੰਸਕ੍ਰਿਤਕ ਹੋਵੇ, ਅਤੇ ਜਿਸਦੀ ਸਾਡੇ ਦੇਸ਼ ਵਿਚ ਮਹੱਤਵਪੂਰਣ ਅਤੇ ਜਿਆਦਾ ਉਪਸਥਿਤੀ ਹੋਵੇ। ਵੈਸੇ ਇਟਲੀ ਵਿਚ ਰਹਿਣ ਵਾਲੇ 1,8% ਵਿਦੇਸ਼ੀ ਇਟਾਲੀਅਨ ਨਾਗਰਿਕਤਾ ਪ੍ਰਾਪਤ ਕਰ ਚੁੱਕੇ ਹਨ। ਸੱਚਾਈ ਇਹ ਹੈ ਕਿ ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀਆਂ ਤੋਂ ਇਟਾਲੀਅਨ ਨਾਗਰਿਕ ਬਣੇ ਲੋਕਾਂ ਬਾਰੇ ਅਜੇ ਵੀ, ਉਨ੍ਹਾਂ ਦੀ ਰੋਜਮਰ੍ਹਾ ਦੀ ਜਿੰਦਗੀ ਅਤੇ ਆਦਤਾਂ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੈ।


ਕਿਸ ਅਧਾਰ ਲਈ ਅਤੇ ਕਿਉਂ ਦੇਸ਼ ਵਿਚ ਰਹਿਣ ਵਾਲੇ ਵਿਦੇਸ਼ੀਆਂ ਬਾਰੇ ਜਾਣਕਾਰੀ ਇਕੱਠੀ ਕਰਨੀ ਜਰੂਰੀ ਹੈ?
ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀਆਂ ਬਾਰੇ ਜਾਣਕਾਰੀ ਇਕੱਠੀ ਕਰਨੀ ਇਸ ਲਈ ਜਰੂਰੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਕਿਸ ਤਰ੍ਹਾਂ ਜਨਸੰਖਿਆ ਬਣ ਕੇ ਇਕੱਠੀ ਹੋਈ ਹੈ, ਅਤੇ ਕਿਸ ਅਧਾਰ ‘ਤੇ ਇਹ ਜਨਸੰਖਿਆ ਬਣੀ ਹੈ। ਉਦਾਹਰਣ ਦੇ ਤੌਰ ‘ਤੇ ਕਿ ਇਨ੍ਹਾਂ ਦਾ ਪਰਿਵਾਰ ਕਿਸ ਤਰ੍ਹਾਂ ਬਣਿਆ ਅਤੇ ਇਕੱਠਾ ਹੋਇਆ ਹੈ (ਪਰਿਵਾਰ ਵਿਚ ਕਿੰਨੇ ਮੈਂਬਰ ਹਨ? ਆਮ ਤੌਰ ‘ਤੇ ਪਰਿਵਾਰ ਦਾ ਮੁੱਖੀ ਕੌਣ ਹੈ ਅਤੇ ਉਸਦੀ ਉਮਰ ਕਿੰਨੀ ਹੈ ਅਤੇ ਉਸਦਾ ਕਿੱਤਾ ਕੀ ਹੈ?), ਪਰਿਵਾਰਾਂ ਦੀ ਖਪਤ (ਕੀ ਉਹ ਸੁਪਰਮਾਰਕੀਟ ਵਿਚ ਖ੍ਰੀਦਾਰੀ ਕਰਦੇ ਹਨ? ਕੀ ਉਹ ਇਟਾਲੀਅਨ ਪਰਿਵਾਰਾਂ ਦੀ ਤਰ੍ਹਾਂ ਹੀ ਉਹੀ ਉਤਪਾਦਾਂ ਦ ਿਵਰਤੋਂ ਕਰਦੇ ਹਨ ਜਾਂ ਫਿਰ ਹੋਰ ਕੋਈ ਉਤਪਾਦ ਵਰਤਦੇ ਹਨ?) ਜਾਂ ਉਹ ਆਪਣਾ ਵਿਹਲਾ ਸਮਾਂ ਕਿਸ ਤਰ੍ਹਾਂ ਬਤੀਤ ਕਰਦੇ ਹਨ (ਕੀ ਉਹ ਟੈਲੀਵਿਯਨ ਦੇਖਦੇ ਹਨ? ਕਿਸ ਤਰ੍ਹਾਂ ਦੇ ਚੈਨਲ ਦੇਖਦੇ ਹਨ? ਕੀ ਉਹ ਆਪਣੀ ਭਾਸ਼ਾ ਦੇ ਪ੍ਰੋਗਰਾਮ ਦੇਖਣ ਲਈ ਸੈਟੇਲਾਈਟ ਦੀ ਵਰਤੋਂ ਕਰਦੇ ਹਨ, ਜਾਂ ਇਟਾਲੀਅਨ ਚੈਨਲ ਜਾਂ ਨਾਲ ਇਟਾਲੀਅਨ ਚੈਨਲ ਵੀ ਦੇਖਦੇ ਹਨ? ਇੰਟਰਨੈੱਟ ਦੀ ਕਿਸ ਸੇਵਾ ਦੀ ਵਰਤੋਂ ਕਰਦੇ ਹਨ?) 


ਪ੍ਰੰਤੂ ਇਹ ਜਾਣਕਾਰੀ ਕਿਉਂ ਇੰਨੀ ਮਹੱਤਵਪੂਰਣ ਹੈ?
ਉਪਰੋਕਤ ਸਾਰੀ ਜਾਣਕਾਰੀ ਬਹੁਤ ਮਹੱਤਵਪੂਰਣ ਹੈ, ਕਈ ਪੱਖਾਂ ਨੂੰ ਸਮਝਣ ਲਈ ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਮਦਦਗਾਰ ਸਾਬਤ ਹੋਵੇਗੀ, ਕਈ ਕੰਪਨੀਆਂ ਉਨ੍ਹਾਂ ਦੀ ਜਰੂਰਤ ਨੂੰ ਸਮਝ ਕੇ ਉਤਪਾਦਾਂ ਦਾ ਨਿਰਮਾਣ ਕਰ ਸਕਦੀਆਂ ਹਨ। ਉਨ੍ਹਾਂ ਬਾਰੇ ਬੈਂਕਾਂ, ਡਾਕਘਰਾਂ ਵਿਚ ਸਕੀਮਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਜਾਂ ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀਆਂ ਲਈ ਇਥੋਂ ਦੇ ਟੈਲੀਫੋਨ ਟੈਰਿਫ ਉਨ੍ਹਾਂ ਦੀ ਜਰੂਰਤ ਦੇ ਹਿਸਾਬ ਨਾਲ ਆਪਣੇ ਦੇਸ਼ ਗੱਲ ਕਰਨ ਲਈ ਖਰ੍ਹੇ ਉਤਰਦੇ ਹਨ, ਬਾਰੇ ਜਾਣਿਆ ਜਾ ਸਕਦਾ ਹੈ। ਇਟਲੀ ਵਿਚ ਇਸ ਖੇਤਰ ਵਿਚ ਅਸੀਂ ਅਜੇ ਬਹੁਤ ਪਿੱਛੇ ਹਾਂ, ਪ੍ਰੰਤੂ ਕੁਝ ਮਹੱਤਵਪੂਰਣ ਅਤੇ ਸਾਕਾਰਾਤਮਕ ਉਦਾਹਰਣਾਂ ਵੀ ਹਨ। ਉਦਾਹਰਣ ਦੇ ਤੌਰ ‘ਤੇ, ਉਦਟਿeਲ – ਇਕ ਸੰਸਥਾ ਹੈ ਜੋ ਟੈਲੀਵਿਯਨ ਪ੍ਰੋਗਰਾਮਾਂ ਦੇ ਅਧਾਰ ‘ਤੇ ਅੰਕੜੇ ਇਕੱਠੇ ਕਰਨ ਵਿਚ ਮਦਦ ਕਰਦੀ ਹੈ – ਜੋ 2012 ਤੋਂ ਕੰਮ ਕਰ ਰਹੀ ਹੈ ਅਤੇ ਜਿਸਨੇ ਆਪਣੇ ਪ੍ਰੋਗਰਾਮਾਂ ਦੁਆਰਾ ਵੱਡੀ ਗਿਣਤੀ ਵਿਚ ਵਿਦੇਸ਼ੀਆਂ ਦੀ ਅਵਾਜ ਸਮਾਜ ਤੱਕ ਪਹੁੰਚਾਉਣ ਵਿਚ ਮਦਦ ਕੀਤੀ ਹੈ, ਜਿਸਨੇ ੀਫੰੌੰ ਨਾਲ ਕੰਮ ਕਰਨ ਦੀ ਸਹਿਮਤੀ ਜਤਾਈ ਹੇ ਜੋ ਕਿ ਇਕ ਬਹੁਤ ਵੱਡੀ ਉਪਲਬਧੀ ਸਾਬਤ ਹੋਵੇਗੀ।
ਅਸੀਂ ਇਸ ਲਈ ਬਹੁਤ ਧੰਨਵਾਦੀ ਹਾਂ, ਜਿਸ ਕਾਰਨ ਇਨ੍ਹਾਂ ਅਲੱਗ ਅਲੱਗ ਸੰਸਕ੍ਰਿਤੀਆਂ ਦੇ ਲੋਕਾਂ ਬਾਰੇ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮਾਂ ਦੇ ਅੰਕੜਿਆਂ ਦੇ ਅਧਾਰ ‘ਤੇ ਹੋਰ ਅੱਗੇ ਜਾਣਕਾਰੀ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ। ਇਸ ਲਈ ਮੈਂ ਇਕ ਗੱਲ ਹੋਰ ਕਹਿਣੀ ਚਾਹਾਂਗੀ – ਕਿ ਅਸੀਂ ਹਮੇਸ਼ਾਂ ਇੰਟਰਵਿਊ ਲੈਣ ਵਾਲਿਆਂ ਨੂੰ ਸਮਝਾਇਆ ਜਾਂਦਾ ਹੈ ਜੋ ਕਿ ਵਿਦੇਸ਼ੀ ਹੀ ਹੁੰਦੇ ਹਨ- ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਇੰਟਰਵਿਊ ਲੈਣ ਦੀ ਜਿੰਮੇਵਾਰੀ ਦਿੱਤੀ ਜਾਂਦੀ ਹੈ : ਖੋਜ ਦੇ ਅੰਕੜੇ ਵਿਦੇਸ਼ੀਆਂ ਦੀ ਅਵਾਜ ਸੁਣਨ ਅਤੇ ਦੂਜਿਆਂ ਤੱਕ ਪਹੁੰਚਾਉਣ, ਉਨ੍ਹਾਂ ਦੇ ਸਹੀ ਰਹਿਣ ਸਹਿਣ ਬਾਰੇ ਸਮਝਣ ਵਿਚ ਸਹਾਈ ਸਿੱਧ ਹੋਣਗੇ।


ਪ੍ਰੰਤੂ ਇਹ ਅੰਕੜੇ ਇਕੱਠੇ ਕਿਵੇਂ ਕੀਤੇ ਜਾਣਗੇ?
ਆਮ ਤੌਰ ‘ਤੇ, ਇਹ ਅੰਕੜੇ ਦੋ ਤਰੀਕਿਆਂ ਨਾਲ ਇਕੱਠੇ ਕੀਤੇ ਜਾ ਸਕਦੇ ਹਨ।
ਇਹ ਅੰਕੜੇ ਇੰਟਰਵਿਊ ਦੁਆਰਾ ਇਕੱਠੇ ਕੀਤੇ ਜਾ ਸਕਦੇ ਹਨ, ਜਿਸ ਵਿਚ ਸੁਆਲਾਂ ਦੀ ਇਕ ਸ਼੍ਰੇਣੀ ਉਨ੍ਹਾਂ ਦੀਆਂ ਆਦਤਾਂ ਅਤੇ ਪਹਿਲ ਦੇਣ ਬਾਰੇ ਪੁੱਛੀ ਜਾ ਸਕਦੀ ਹੈ। ਸਾਰੇ ਜੁਆਬਾਂ ਦੇ ਅੰਕੜੇ ਇਕੱਠੇ ਕਰ ਕੇ ਸਹੀ ਢੰਗ ਨਾਲ ਘੋਖੇ ਜਾਣਗੇ। ਇਨਾਂ ਅੰਕੜਿਆਂ ਦੀ ਖੋਜ ਕਿਸੇ ਇਕੱਲੇ ਵਿਅਕਤੀ ਦੇ ਅਧਾਰ ‘ਤੇ ਨਹੀਂ ਬਲਕਿ ਇਕ ਹੀ ਤਰ੍ਹਾਂ ਦੀ ਸ਼੍ਰੇਣੀ ਦੇ ਲੋਕਾਂ ਦੇ ਅਧਾਰ ‘ਤੇ ਕੀਤੀ ਜਾਂਦੀ ਹੈ। ਉਦਾਹਰਣ ਦੇ ਤੌਰ ‘ਤੇ, 25-50 ਸਾਲ ਦੀ ਉਮਰ ਦੀਆਂ ਮਹਿਲਾਵਾਂ ਕਿਸ ਤਰ੍ਹਾਂ ਦੇ ਉਤਪਾਦ ਵਰਤਦੀਆਂ ਹਨ, ਕਿਥੋਂ ਇਨਾਂ ਉਤਪਾਦਾਂ ਦੀ ਖ੍ਰੀਦਾਰੀ ਕਰਦੀਆਂ ਹਨ ਜਾਂ ਕਿਸ ਤਰ੍ਹਾਂ ਦੇ ਉਤਪਾਦਾਂ ਵਿਚ ਉਨ੍ਹਾਂ ਦੀ ਵਧੇਰੇ ਦਿਲਚਸਪੀ ਹੈ।
ਇਸ ਲਈ ਇਟਰਵਿਊ, ਟੈਲੀਫੋਨ ਦੁਆਰਾ ਜਾਂ ਇਟਰਨੈੱਟ ਦੇ ਜਰੀਏ ਕੀਤੀ ਜਾ ਸਕਦੀ ਹੈ, ਪ੍ਰੰਤੂ ਕੁਝ ਕੇਸਾਂ ਵਿਚ ਇਟਰਵਿਊਅਰ ਨੂੰ ਵਿਅਕਤੀ ਦੇ ਘਰ ਵੀ ਇਟਰਵਿਊ ਲੈਣ ਲਈ ਭੇਜਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਅੰਕੜੇ ਇਕੱਠੇ ਕਰਨੇ ਕਈ ਵਾਰ ਬਹੁਤ ਮੁਸ਼ਕਿਲ ਵੀ ਹੋ ਸਕਦੇ ਹਨ, ਕਿਉਂਕਿ ਕਈ ਵਾਰ ਇੰਟਰਵਿਊ ਦੇਣ ਵਾਲੇ ਵਿਦੇਸ਼ੀ ਕਈ ਤਰ੍ਹਾਂ ਦੀ ਜਾਣਕਾਰੀ ਛੁਪਾ ਲੈਂਦੇ ਹਨ, ਉਹ ਇੰਟਰਵਿਊ ਦੌਰਾਨ ਆਪਣੇ ਬਾਰੇ ਪੂਰੀ ਤਰ੍ਹਾਂ ਖੁੱਲ੍ਹ ਕੇ ਨਹੀਂ ਦੱਸਦੇ, ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਆਉਣ ਵਾਲੇ ਸਮੇਂ ਵਿਚ ਸਾਨੂੰ ਇਸਦਾ ਕੋਈ ਨੁਕਸਾਨ ਨਾ ਹੋ ਜਾਵੇ, ਜੋ ਕਿ ਅਸੰਭਵ ਹੈ, ਕਿਉਂਕਿ ਅੰਕੜੇ ਹਮੇਸ਼ਾਂ ਜਿਆਦਾ (ਹਜਾਰਾਂ ਦੀ ਗਿਣਤੀ) ਲੋਕਾਂ ਦੇ ਅਧਾਰ ‘ਤੇ ਹੀ ਪੇਸ਼ ਕੀਤੇ ਜਾਂਦੇ ਹਨ, ਜਿਵੇਂ ਕਿ ਪਹਿਲਾਂ ਵੀ ਕੀਤਾ ਜਾਂਦਾ ਹੈ ਕਿ ਵੱਡੀ ਸ਼੍ਰੇਣੀ ਦੀ ਵੰਡ ਦੇ ਅਧਾਰ ‘ਤੇ ਹੀ ਕੀਤਾ ਜਾਂਦਾ ਹੈ। 
ਵੈਸੇ ਵੀ, ਇਟਲੀ ਵਿਚ ਨਿੱਜਤਾ ਦੇ ਸਬੰਧ ਵਿਚ ਕਾਨੂੰਨ ਬਹੁਤ ਸਖਤ ਹੈ, ਜੇਕਰ ਕਿਸੇ ਇਕੱਲੇ ਵਿਅਕਤੀ ਦੀ ਇੰਟਰਵਿਊ ਲਈ ਜਾਂਦੀ ਹੈ ਤਾਂ ਉਸਦੀ ਮਰਜੀ ਦੇ ਖਿਲਾਫ, ਵਿਅਕਤੀ ਚਾਹੇ ਇਟਾਲੀਅਨ ਹੋਵੇ ਜਾਂ ਵਿਦੇਸ਼ੀ, ਦੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ।
ਜਾਣਕਾਰੀ ਇਕੱਤਰ ਕਰਨ ਦਾ ਇਕ ਹੋਰ ਇਲੈਕਟ੍ਰਾਨਿਕ ਤਰੀਕਾ ਹੈ : ਉਦਾਹਰਣ ਦੇ ਤੌਰ ‘ਤੇ, ਜੋ ਕਿ ਟੀਵੀ ਰੇਟਿੰਗ ‘ਤੇ ਕੱਢਿਆ ਜਾਂਦਾ ਹੈ, ਜਿਸ ਵਿਚ ਇਕ ਛੋਟੀ ਜਿਹੀ ਮਸ਼ੀਨ ਪਰਿਵਾਰ ਵੱਲੋਂ ਦੇਖੇ ਜਾਣ ਵਾਲੇ ਟੀਵੀ ਦੇ ਨੇੜ੍ਹੇ ਲਗਾਈ ਜਾਂਦੀ ਹੈ, ਇਹ ਮਸ਼ੀਨ ਦੇਖੇ ਜਾਣ ਵਾਲੇ ਪ੍ਰੋਗਰਾਮ ਰਿਕਾਰਡ ਕਰ ਲੈਂਦੀ ਹੈ। ਇਸ ਕੇਸ ਵਿਚ ਵੀ, ਕਾਨੂੰਨ ਦੇ ਤਹਿਤ ਪਰਿਵਾਰ ਦੀ ਨਿੱਜਤਾ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ ਅਤੇ ਦੇਖੇ ਜਾਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਜਾਂਦੀ।


ਇੰਨਾ ਜਿਆਦਾ ਸਹਿਯੋਗ ਦੇਣ ਲਈ ਵਿਦੇਸ਼ੀਆਂ ਨੂੰ ਇਸ ਦੇ ਬਦਲੇ ਕੀ ਲਾਭ ਪ੍ਰਾਪਤ ਹੁੰਦਾ ਹੈ?
ਬਿਨਾਂ ਸ਼ੱਕ ਅਕਸਰ ਹੀ, ਉਨ੍ਹਾਂ ਨੂੰ ਇਸਦਾ ਲਾਭ ਮਿਲਦਾ ਹੈ, ਜੋ ਕਿ ਖੋਜ ਦੇ ਉੱਤੇ ਨਿਰਭਰ ਕਰਦਾ ਹੈ। ਜਿਵੇਂ ਕਿ, ਅਸੀਂ ਇਕ ਇੰਟਰਵਿਊ ਦੇਣ ‘ਤੇ 10 ਯੂਰੋ ਦਾ ਟੈਲੀਫੋਨ ਰੀਚਾਰਜ ਦੀ ਪੇਸ਼ਕਸ਼ ਦਿੰਦੇ ਹਾਂ। ਇਲੈਕਟ੍ਰਾਨਿਕ ਖੋਜ ਵਿਚ ਸਹਿਯੋਗ ਦੇਣ ਲਈ ਉਨ੍ਹਾਂ ਨੂੰ ਇਕ ਕੈਟਾਲਾਗ ਵਿਚੋਂ ਸਮਾਨ ਖ੍ਰੀਦਣ ਉੱਤੇ ਨਿਰਧਾਰਤ ਕੀਤੀ ਹੋਈ ਛੂਟ ਦਿੱਤੀ ਜਾਂਦੀ ਹੈ, ਜਾਂ ਸਾਲ ਵਿਚ 40 ਯੂਰੋ ਦੀ ਛੂਟ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।


ਕੀ ਇਕੱਤਰ ਕੀਤੀ ਜਾਣ ਵਾਲੀ ਇੰਟਰਵਿਊ ਨੁਕਸਾਨਦਾਇਕ ਤਾਂ ਨਹੀਂ ਹੈ, ਕੀ ਜਿਹੜੇ ਇਸ ਲਈ ਸਹਿਯੋਗ ਕਰਨ ਲਈ ਤਿਆਰ ਹੋ ਜਾਂਦੇ ਹਨ, ਆਉਣ ਵਾਲੇ ਸਮੇਂ ਵਿਚ ਉਨ੍ਹਾਂ ਲਈ ਨੁਕਸਾਨਦਾਇਕ ਤਾਂ ਨਹੀਂ ਸਾਬਤ ਹੁੰਦੀ?
ਨਹੀਂ, ਬਿਲਕੁਲ ਕਿਸੇ ਹਾਲ ਵਿਚ ਵੀ ਨੁਕਸਾਨਦਾਇਕ ਨਹੀਂ ਹੈ। ਇਸ ਸਬੰਧੀ ਅਸੀਂ ਜਦੋਂ ਨਵੇਂ ਉਮੀਦਵਾਰਾਂ ਦੀ ਭਰਤੀ ਕਰਦੇ ਹਾਂ ਤਾਂ ਉਨ੍ਹਾਂ ਨੂੰ ਖਾਸ ਤਾਕੀਦ ਨਾਲ ਟਰੇਨਿੰਗ ਦਿੱਤੀ ਜਾਂਦੀ ਹੈ – ਇਸ ਲਈ ਹੀ ਵਿਦੇਸ਼ੀਆਂ ਦੀ ਜਾਣਕਾਰੀ ਇਕੱਠੀ ਕਰਨ ਲਈ ਵਿਦੇਸ਼ੀਆਂ ਦੀ ਹੀ ਚੋਣ ਕੀਤੀ ਜਾਂਦੀ ਹੈ।


ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀ ਲਈ ਇਹ ਇਕ ਸੰਭਾਵਿਤ ਪੇਸ਼ਾ ਸਾਬਤ ਹੋ ਸਕਦਾ ਹੈ? 
ਹਾਂ ਬਿਲਕੁਲ, ਕਿਉਂਕਿ ਸਾਨੂੰ ਇਸ ਸਬੰਧੀ ਬਹੁਤ ਜਾਣਕਾਰੀ ਪ੍ਰਾਪਤ ਕਰਨ ਦੀ ਜਰੂਰਤ ਹੈ ਅਤੇ ਅਕਸਰ ਵਿਦੇਸ਼ੀ ਹੀ ਆਪਣੇ ਮੂਲ ਦੇਸ਼ ਦੇ ਨਿਵਾਸੀਆਂ ਬਾਰੇ ਜਾਣਕਾਰੀ ਇਕੱਤਰ ਕਰਨ ਵਿਚ ਵਧੇਰੇ ਮਦਦਗਾਰ ਸਾਬਤ ਹੋ ਸਕਦੇ ਹਨ। ਇਸ ਲਈ ਵਿਦੇਸ਼ੀ ਇਟਰਵਿਊਅਰ ਦੀ ਜਰੂਰਤ ਹੈ : ਇਨਾਂ ਮਹੀਨਿਆਂ ਵਿਚ ਸਾਨੂੰ ਵਧੇਰੇ ਉਮੀਦਵਾਰਾਂ ਦੀ ਜਰੂਰਤ ਹੈ, ਕਿਉਂਕਿ ਅਜੇ ਬਹੁਤ ਸਾਰੇ ਵਿਸ਼ਿਆਂ ਦੇ ਉੱਪਰ ਵਿਦੇਸ਼ੀਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਣੀ ਹੈ, ਜਿਸਨੂੰ ਵਿਦੇਸ਼ੀ ਇੰਟਰਵਿਊਅਰ ਹੀ ਸਹੀੰ ਢੰਗ ਨਾਲ ਅੰਜਾਮ ਦੇ ਸਕਦੇ ਹਨ!


ਅਤੇ ਤੁਸੀਂ IPSOS  ਦੇ ਉਮੀਦਵਾਰ ਕਿਵੇਂ ਬਣ ਸਕਦੇ ਹੋ?
ਸਾਡੇ ਸੰਚਾਲਨ ਵਿਭਾਗ ਨਾਲ ਸੰਪਰਕ ਕਰੋ, ਜਿਹੜਾ ਸਾਰੇ ਕੇਂਦਰਾਂ ਨੂੰ ਸੰਚਾਲਨ ਕਰਨ ਦਾ ਕੇਂਦਰ ਹੈ। ਆਪਣਾ ਬਾਇਓਡਾਟਾ ਭੇਜੋ ਅਤੇ ਤੁਹਾਡੀ ਇੰਟਰਵਿਊ ਕੀਤੀ ਜਾਵੇਗੀ। ਤੁਹਾਡੀ ਚੋਣ ਹੋ ਜਾਣ ਉਪਰੰਤ ਤੁਹਾਨੂੰ ਕੰਮ ਕਰਨ ਦੀ ਆੱਨਲਾਈਨ ਟਰੇਨਿੰਗ ਦਿੱਤੀ ਜਾਵੇਗੀ, ਅਤੇ ਪ੍ਰਤੀ ਇੰਟਰਵਿਊ ਉਨ੍ਹਾਂ ਨੂੰ ਕੰਮ ਦੇ ਅਧਾਰ ‘ਤੇ ਭੁਗਤਾਨ ਕੀਤਾ ਜਾਵੇਗਾ। ਜਿਸ ਤਰ੍ਹਾਂ ਦਾ ਕੰਮ ਤੁਸੀਂ ਕਰੋਗੇ ਉਸੇ ਤਰੀਕੇ ਨਾਲ ਹੀ ਭੁਗਤਾਨ ਕੀਤਾ ਜਾਵੇਗਾ। ਸਾਡੇ ਕੇਂਦਰ ਵਿਚ ਅਲੱਗ ਅਲੱਗ ਤਰੀਕੇ ਨਾਲ ਕੰਮ ਕਰਨ ਵਾਲੇ ਇਟਰਵਿਊਅਰ ਹਨ, ਜੋ ਕਿ ਇਸ ਨੂੰ ਆਪਣਾ ਪੇਸ਼ਾ ਬਣਾ ਕੇ ਕੰਮ ਕਰਦੇ ਹਨ ਅਤੇ ਇਸ ਨਾਲ ਹੀ ਆਪਣੇ ਪਰਿਵਾਰ ਦੀ ਸਾਂਭ ਸੰਭਾਲ ਕਰਦੇ ਹਨ, ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਪਾਰਟ ਟਾਈਮ ਕੰਮ ਕਰਦੇ ਹਨ, ਜਾਂ ਕਈ ਕੁਝ ਹੋਰ ਵੀ ਕੰਮ ਕਰਦੇ ਹਨ, ਕੁਝ ਮਾਵਾਂ ਵੀ ਜਾਂ ਪਰਿਵਾਰ ਦੀ ਸਾਂਭ ਸੰਭਾਲ ਕਰਨ ਵਾਲੀਆਂ ਮਹਿਲਾਵਾਂ ਵੀ ਪਾਰਟ ਟਾਈਮ ਕੰਮ ਕਰਦੀਆਂ ਹਨ।