ਅਰਵਿੰਦਰ ਰਾਜ ਸਿੰਘ ਦੀ ਪੁਸਤਕ ‘ਗਲੋਰੀ ਟੂ ਮੈਡੀਟੇਸ਼ਨ’ ਰਲੀਜ਼

 

ਅੰਮ੍ਰਿਤਸਰ, 3 ਨਵੰਬਰ (ਗੁਮਟਾਲਾ) ਇੰਗਲੈਂਡ ਨਿਵਾਸੀ ਅਰਵਿੰਦਰ ਰਾਜ ਸਿੰਘ ਦੀ ਅੰਗਰੇਜ਼ੀ ਵਿਚ ਨਵ-ਪ੍ਰਕਾਸ਼ਤ ਪੁਸਤਕ ‘ਗਲੋਰੀ ਟੂ ਮੈਡੀਟੇਸ਼ਨ’ ਸਥਾਨਕ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਵੱਲੋਂ ਲੋਕ ਅਰਪਣ ਕੀਤੀ ਗਈ।ਸਮਾਗਮ ਦੀ ਪ੍ਰਧਾਨਗੀ ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁਮੰਣ, ਡਾ. ਸੁਹਿੰਦਰ ਬੀਰ ਸਿੰਘ, ਮਾਤਾ ਕੌਲਾਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਅਮਰੀਕ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ ਫਰੀਦਕੋਟ, ਪ੍ਰੋ. ਜੋਗਿੰਦਰ ਸਿੰਘ ਜੋਗੀ, ਅਰਵਿੰਦਰ ਰਾਜ ਸਿੰਘ ਨੇ ਕੀਤੀ। ਮੰਚ ਸੰਚਾਲਨ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕੀਤਾ।

 

ਸਮਾਗਮ ਦੀ ਸ਼ੁਰੂਆਤ ਪ੍ਰੋ. ਸੁਹਿੰਦਰਬੀਰ ਸਿੰਘ ਨੇ ਤਰੱਨਮ ਵਿਚ ਆਪਣੀ ਗ਼ਜ਼ਲ ਗਾ ਕੇ ਕੀਤੀ।ਪੁਸਤਕ ਬਾਰੇ ਜਾਣ ਪਛਾਣ ਪ੍ਰੋ. ਜੋਗਿੰਦਰ ਜੋਗੀ ਨੇ ਕਰਵਾਈ। ਡਾ. ਬਿਕਰਮ ਸਿੰਘ ਘੁੰਮਣ, ਅਰਵਿੰਦਰ ਰਾਜ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਅਮਰੀਕ ਸਿੰਘ ਨੇ ਇਸ ਚਰਚਾ ਨੂੰ ਅੱਗੇ ਤੋਰਿਆ ਤੇ ਇਸ ਪੁਸਤਕ ਦੀ ਵਿਲੱਖਣਤਾ ਬਾਰੇ ਜਾਣਕਾਰੀ ਦਿੱਤੀ।ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰੋ. ਪਵਿਤਰ ਸਿੰਘ ਫਰੀਦਕੋਟ, ਜਤਿੰਦਰ ਸਿੰਘ ਸਫਰੀ, ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਇੰਜ. ਦਲਜੀਤ ਸਿੰਘ ਕੋਹਲੀ, ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਜਨਰਲ ਸਕਤਰ ਹਰਦੀਪ ਸਿੰਘ ਚਾਹਲ, ਪ੍ਰੈੱਸ ਸਕੱਤਰ ਜਸਬੀਰ ਸਿੰਘ, ਖਜਾਨਚੀ ਲਖਬੀਰ ਸਿੰਘ ਘੁੰਮਣ, ਸੇਵਕ ਸਿੰਘ, ਸੁਰਿੰਦਰ ਸਿੰਘ ਨੇ ਹਾਜਰੀ ਭਰੀ।