ਕੈਲੀਫੋਰਨੀਆ ‘ਚ ਹੋਇਆ ‘ਇੱਕੀ ਮੈਗਜ਼ੀਨ’ ਦਾ ਪ੍ਰਭਾਵਸ਼ਾਲੀ ਰਿਲੀਜ਼ ਸਮਾਰੋਹ

altਕੈਲੀਫੋਰਨੀਆ, 31 ਜੁਲਾਈ (ਹੁਸਨ ਲੜੋਆ ਬੰਗਾ) – ਪੰਜਾਬੀ ਸਾਹਿਤ ਦੇ ਖੇਤਰ ‘ਚ ‘ਇੱਕੀ’ ਮੈਗਜ਼ੀਨ ਪੰਜਾਬੀ ਜ਼ੁਬਾਨ ਨੂੰ ਨਵੀਂ ਰੂਹ, ਨਵਾਂ ਹੁਲਾਰਾ ‘ਤੇ ਖਾਸ ਤੌਰ ‘ਤੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਸਾਹਿਤ ਤੇ ਸਭਿਆਚਾਰ ਨਾਲ ਜੁੜਨ ਦਾ ਵੱਡਾ ਵਸੀਲਾ ਹੋਵੇਗਾ। ਇਹ ਵੀ ਮਾਣ ਵਾਲੀ ਗੱਲ ਹੈ ਕਿ ਇਕੋ ਵੇਲੇ ਦਸ ਦੇਸ਼ਾਂ ‘ਚ ਲੋਕ ਅਰਪਿਤ ਕੀਤਾ ਗਿਆ ਤ੍ਰੈ-ਮਾਸਿਕ ਪੰਜਾਬੀ ਮੈਗਜ਼ੀਨ ਦਾ ਅਮਰੀਕਾ ਨਾਲ ਗੂੜਾ ਸਬੰਧ ਹੋਵੇਗਾ ਕਿਉਂਕਿ ਇਸਦਾ ਮੁੱਖ ਦਫਤਰ ਵੀ ਕੈਲੀਫੋਰਨੀਆਂ ‘ਚ ਹੀ ਹੈ ਤੇ ਇਸ ਦੇ ਮੁੱਖ ਸੰਪਾਦਕ ਨਾਮੀ ਲੇਖਕ ਸ੍ਰੀ ਐਸ. ਅਸ਼ੋਕ ਭੌਰਾ ਵੀ ਇਸੇ ਹੀ ਧਰਤੀ ‘ਤੇ ਵਸਦੇ ਹਨ। 148 ਸਫਿਆਂ ਦੇ ਰੰਗਦਾਰ ਮੈਗਜ਼ੀਨ ਦੀ ਜਿਹੜੀ ਦਿੱਖ ਪੇਸ਼ ਕੀਤੀ ਗਈ ਹੈ ਉਹ ਪ੍ਰਸ਼ੰਸਾਯੋਗ ਵੀ ਹੈ ਤੇ ਸੰਭਾਲਣਯੋਗ ਵੀ ਹੈ। ਇਹ ਪ੍ਰਗਟਾਵਾ ਇਥੇ ਮਿਲਪੀਟਸ ਦੇ ਸਵਾਗਤ ਰੈਸਟੋਰੈਂਟ ‘ਚ ‘ਇੱਕੀ ਇੰਟਰਨੈਸ਼ਨਲ ਇੰਟਰਟੇਨਮੈਂਟ’ ਵੱਲੋਂ ‘ਇੱਕੀ ਮੈਗਜ਼ੀਨ’ ਦੇ ਰਿਲੀਜ਼ ਸਮਾਰੋਹ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰਾਂ ‘ਚ ਪ੍ਰਗਟ ਕੀਤੇ। ਇਸ ਮੌਕੇ ਪ੍ਰਧਾਨਗੀ ਮੰਡਲ ‘ਚ ਬਜ਼ੁਰਗ ਸ਼ਾਇਰ ਈਸ਼ਰ ਸਿੰਘ ਮੋਮਨ, ਅੰਤਰਰਾਸ਼ਟਰੀ ਲੇਖਕ ਤਰਲੋਚਨ ਸਿੰਘ ਦੁਪਾਲਪੁਰ, ਬਿਜ਼ਨਸਮੈਨ ਕੁਲਵੰਤ ਸਿੰਘ ਨਿੱਝਰ ਤੇ ਪੀ.ਜੀ.ਆਈ. ਚੰਡੀਗੜ੍ਹ ਦੇ ਡਾ. ਧਰਮਵੀਰ ਹਾਜ਼ਰ ਸਨ। ਇਸ ਮੌਕੇ ਵੱਡੀ ਗਿਣਤੀ ‘ਚ ਬੀਬੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਨਾਟਕਕਾਰ ਅਸ਼ੋਕ ਤਾਂਗੜੀ, ਮਹਿੰਗਾ ਸਿੰਘ ਸਰਪੰਚ, ਲੇਖਕ ਜਗਤਾਰ ਸਿੰਘ ਗਿੱਲ, ਪੰਜਾਬ ਲੋਕ ਰੰਗ ਦੇ ਸੁਰਿੰਦਰ ਸਿੰਘ ਧਨੋਆ, ਰੇਡੀਓ ਚੜ੍ਹਦੀ ਕਲਾ ਦੇ ਲਖਵੀਰ ਸਿੰਘ ਪਟਵਾਰੀ, ਕਹਾਣੀਕਾਰ ਚਰਨਜੀਤ ਪੰਨੂ, ਸ਼ਾਇਰ ਗੁਰਮੀਤ ਸਿੰਘ ਬਰਸਾਲ ਤੇ ਤਾਰਾ ਸਿੰਘ ਸਾਗਰ, ਗੁਰਬਚਨ ਸਿੰਘ ਢਿੱਲੋਂ, ਪਰਮਿੰਦਰ ਸਿੰਘ ਗੁਰਾਇਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਮੈਗਜ਼ੀਨ ਦੇ ਮੁੱਖ ਸੰਪਾਦਕ ਐਸ. ਅਸ਼ੋਕ ਭੌਰਾ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਮੈਗਜ਼ੀਨ ਨੂੰ ਇਕੋ ਵੇਲੇ ਵਿਸ਼ਵ ਦੇ ਦਸ ਦੇਸ਼ਾਂ ‘ਚ ਜਾਰੀ ਕਰਨ ਦਾ ਸਫਲ ਯਤਨ ਕੀਤਾ ਗਿਆ ਹੈ। ਇਸ ਮੌਕੇ ਮੰਚ ਸੰਚਾਲਕ ਨੀਲਮ ਸੈਣੀ, ਅੰਮ੍ਰਿਤਪਾਲ ਸਰਾਂ, ਨਵੀ ਸਰਾਂ, ਰੇ. ਵਾਲੀਆ, ਕੇ. ਵਾਲੀਆ, ਭੂਆ ਗੁਰਮੀਤ ਕੌਰ ਛੀਨਾ, ਡਾ. ਹਰਮੇਸ਼ ਕੁਮਾਰ, ਪ੍ਰਕਾਸ਼ ਕਮਲ, ਸੁਖਬੀਰ ਨਿੱਝਰ, ਵਿਨੋਦ ਕੁਮਾਰ ਚੁੰਬਰ, ਬਿੱਲਾ ਸੰਘੇੜਾ, ਇਕਬਾਲ ਸਿੰਘ ਗਾਖਲ, ਜਸਵੰਤ ਸਿੰਘ ਹੋਠੀ, ਸੋਨੀਆ ਚੇੜਾ, ਮਨਜੀਤ ਚੇੜਾ, ਇੱਕੀ ਦੇ ਪ੍ਰਬੰਧਕੀ ਨਿਰਦੇਸ਼ਕ ਮਨਵੀਰ ਭੌਰਾ ਤੇ ਅਨਮੋਲ ਭੌਰਾ ਵੀ ਹਾਜ਼ਰ ਸਨ। 

 

 

ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਫ਼ਤ ਜਾਣਕਾਰੀ ਲਈ migreat.com ਅਤੇ ਮਾਈਗ੍ਰੇਸ਼ਨ ਨਾਲ ਸਬੰਧਿਤ ਆਪਣੇ ਸਵਾਲ immigration experts ‘ਤੇ ਭੇਜੋ।