ਚੌਹਾਨ ਦਾ ‘ਸਤਰੰਗੀ ਪੀਂਘ’ ਅਤੇ ਮਿਰਜ਼ਾਪੁਰੀ ਦਾ ‘ਤਿੜਕੇ ਸੁਪਨੇ’ ਕਾਵਿ ਸੰਗ੍ਰਹਿ ਲੋਕ ਅਰਪਣ

altਮਨੈਰਬੀਉ (ਇਟਲੀ) 3 ਅਕਤੂਬਰ (ਹੈਰੀ ਬੋਪਾਰਾਏ) – ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਇੱਥੋਂ ਦੇ ਸ਼ਹਿਰ ਮਨੈਰਬੀਉ ਵਿੱਚ ਇੱਕ ਰਸਮੀ ਮੀਟਿੰਗ ਦੌਰਾਨ ਜਿੱਥੇ ਸਭਾ ਵੱਲੋਂ ਕੀਤੇ ਜਾ ਰਹੇ ਕੰਮਾਂ ਸੰਬੰਧੀ ਵਿਚਾਰ ਚਰਚਾ ਕੀਤਾ ਗਿਆ। ਉੱਥੇ ਇਸ ਸਮੇਂ ਪੰਜਾਬੀ ਸਾਹਿਤ ਵਿੱਚ ਸ਼ਮੂਲੀਅਤ ਕਰ ਰਹੀਆਂ ਨਵੀਆਂ ਕਿਤਾਬਾਂ ਨੂੰ ਵੀ ਲੋਕ ਅਰਪਣ ਕੀਤਾ ਗਿਆ। ਜਿਹਨਾਂ ਵਿੱਚ ਸੁਰਿੰਦਰ ਜੀਤ ਚੌਹਾਨ ਦਾ ਕਾਵਿ ਸੰਗ੍ਰਹਿ ‘ਸਤਰੰਗੀ ਪੀਂਘ’ ਅਤੇ ਗੁਲਸ਼ਨ ਮਿਰਜ਼ਾਪੁਰੀ ਦਾ ‘ਤਿੜਕੇ ਸੁਪਨੇ’ ਕਾਵਿ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। ਇਸ ਦੌਰਾਨ ਸਭਾ ਦੇ ਅਹੁਦੇਦਾਰਾਂ ਵਿੱਚ ਬਲਵਿੰਦਰ ਸਿੰਘ ਚਾਹਲ, ਰਾਜੂ ਹਠੂਰੀਆ, ਰਾਣਾ ਅਠੌਲਾ, ਸੁਖਰਾਜ ਬਰਾੜ, ਬਿੰਦਰ ਕੋਲੀਆਂਵਾਲ, ਰੁਪਿੰਦਰ ਹੁੰਦਲ, ਨਿਰਵੈਰ ਸਿੰਘ ਤਾਸ਼ਪੁਰ, ਮੋਹਣ ਪ੍ਰੀਤ ਆਦਿ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।