ਸਾਹਿਤ ਸੁਰ ਸੰਗਮ ਸਭਾ ਵੱਲੋਂ ਪ੍ਰੋ: ਸੰਧੂ ਵਰਿਆਣਵੀ ਦੇ ਕਾਵਿ ਸੰਗ੍ਰਹਿ ‘ਲਕੀਰਾਂ’ ਅਤੇ ‘ਲਕੀਰਾਂ ਦੇ ਆਰ ਪਾਰ’ ਲੋਕ ਅਰਪਣ

altaltਬੈਰਗਾਮੋ (ਇਟਲੀ) 3 ਜੂਨ (ਬਿਊਰੋ) – ਬੀਤੇ ਦਿਨ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰੋ: ਸੰਧੂ ਵਰਿਆਣਵੀ ਦੇ ਕਾਵਿ ਸੰਗ੍ਰਹਿ “ਲਕੀਰਾਂ” ਅਤੇ “ਲਕੀਰਾਂ ਦੇ ਆਰ ਪਾਰ” ਲੋਕ ਅਰਪਣ ਕੀਤੇ ਗਏ। ਸੰਧੂ ਵਰਿਆਣਵੀ ਦੁਆਬਾ ਲਿਖਾਰੀ ਸਭਾ, ਕੇਂਦਰੀ ਲੇਖਕ ਸਭਾ, ਅਦਬੀ ਦਰਬਾਰ ਪੰਜਾਬ, ਨਵਜੋਤ ਸਾਹਿਤ ਸੰਸਥਾ ਔੜ ਅਤੇ ਹੋਰ ਬਹੁਤ ਸਾਰੇ ਸਾਹਿਤਕ ਹਲਕਿਆਂ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। ਸੰਧੂ ਵਰਿਆਣਵੀ ਦੁਆਰਾ ਰਚਿਤ ਕਾਵਿ ਸੰਗ੍ਰਹਿ “ਲਕੀਰਾਂ” ਵਿੱਚ ਨਜ਼ਮਾਂ ਤੇ ਗਜ਼ਲਾਂ ਦਾ ਸੰਗ੍ਰਹਿ ਹੈ। ਜਿਸ ਵਿੱਚਲੀਆਂ ਰਚਨਾਵਾਂ ਪਾਠਕਾਂ ਨਾਲ ਬਹੁਤ ਜਲਦੀ ਘੁਲ ਮਿਲ ਜਾਂਦੀਆਂ ਹਨ ਅਤੇ ਜਾਤ ਪਾਤ, ਮਜ਼ਹਬਾਂ ਅਤੇ ਫਿਰਕੂ ਨਜ਼ਰੀਏ ਤੋਂ ਉੱਪਰ ਉੱਠ ਕੇ ਰਚੀਆਂ ਗਈਆਂ ਹਨ। ਦੂਸਰਾ ਸੰਗ੍ਰਹਿ ਪਾਠ ਤੇ ਪ੍ਰਸੰਗ “ਲਕੀਰਾਂ ਦੇ ਆਰ ਪਾਰ” ਹੈ। ਜਿਸਨੂੰ ਪ੍ਰੋ: ਜੇਬੀ ਸੇਖੋਂ ਨੇ ਸੰਪਾਦਤ ਕੀਤਾ ਹੈ। ਇਹਨਾਂ ਕਿਤਾਬਾਂ ‘ਤੇ ਲੋਕ ਅਰਪਣ ਤੋਂ ਪਹਿਲਾਂ ਕੁਝ ਚਰਚਾ ਵੀ ਹੋਈ ਜਿਸ ਵਿੱਚ ਪ੍ਰੋ: ਸੰਧੂ ਵਰਿਆਣਵੀ ਦੀ ਕਵਿਤਾ ਨੂੰ ਵਿਚਾਰਿਆ ਗਿਆ। ਅਜੋਕੇ ਸ਼ਾਇਰਾਂ ਤੇ ਲੇਖਕਾਂ ਨਾਲੋਂ ਸੰਧੂ ਵਰਿਆਣਵੀ ਇੱਕ ਆਜ਼ਾਦ ਤੇ ਉੱਚੀ ਫਿਜ਼ਾ ਵਿੱਚ ਉਡਾਰੀਆਂ ਲਗਾਉਂਦਾ ਸ਼ਾਇਰ ਨਜ਼ਰ ਆਉਂਦਾ ਹੈ, ਕਿਉਂਕਿ ਸੰਧੂ ਵਰਿਆਣਵੀ ਦੀ ਕਵਿਤਾ ਸਭ ਤੋਂ ਮੁਕਤ ਹੋਣ ਦੇ ਨਾਲ ਨਾਲ ਸਮੇਂ ਦੀ ਵੀ ਹਾਣੀ ਹੋ ਨਿੱਬੜਦੀ ਹੈ। ਇਸ ਸਮੇਂ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਮਲਕੀਅਤ ਸਿੰਘ ਧਾਲੀਵਾਲ, ਖਜ਼ਾਨਚੀ ਸੁਖਰਾਜ ਬਰਾੜ, ਰਾਜੂ ਹਠੂਰੀਆ, ਰਾਣਾ ਅਠੌਲਾ, ਬਿੰਦੂ ਹਠੂਰ, ਦਿਲਬਾਗ ਖਹਿਰਾ, ਮਨਦੀਪ ਸਿੰਘ ਰਜ਼ਾ ਬਾਦ, ਤਜਿੰਦਰ ਸਿੰਘ ਸਿੱਧੂ ਅਤੇ ਗੁਰਰਮਨ ਸਿੰਘ ਜਰਮਨੀ ਆਦਿ ਹਾਜ਼ਰ ਸਨ।

 

ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਫ਼ਤ ਜਾਣਕਾਰੀ ਲਈ migreat.com ਅਤੇ ਮਾਈਗ੍ਰੇਸ਼ਨ ਨਾਲ ਸਬੰਧਿਤ ਆਪਣੇ ਸਵਾਲ immigration experts ‘ਤੇ ਭੇਜੋ।