ਅਮਰੀਕਾ : ਅਪ੍ਰੈਲ ਨੂੰ ਸਿੱਖ ਜਾਗਰੂਕਤਾ ਅਤੇ ਸਰਾਹਨਾ ਮਹੀਨਾ ਘੋਸ਼ਿਤ ਕੀਤਾ

sikhਨਿਊਯਾਰਕ (ਅਮਰੀਕਾ) 30 ਮਾਰਚ (ਪੰਜਾਬ ਐਕਸਪ੍ਰੈੱਸ) – ਸਿੱਖ ਧਰਮ ਦੇ ਬਾਰੇ ਜਾਗਰੂਕਤਾ ਫੈਲਾਉਣ ਲਈ ਅਮਰੀਕੀ ਰਾਜ ਡੇਲਵੇਅਰ ਨੇ ਅਪ੍ਰੈਲ ਨੂੰ ਸਿੱਖ ਜਾਗਰੂਕਤਾ ਅਤੇ ਸਰਾਹਨਾ ਮਹੀਨਾ ਘੋਸ਼ਿਤ ਕੀਤਾ ਹੈ। ਇਸਦੇ ਤਹਿਤ ਅਪ੍ਰੈਲ ਵਿੱਚ ਕਈ ਪ੍ਰੋਗਰਾਮ ਆਯੋਜਿਤ ਕਰ ਲੋਕਾਂ ਨੂੰ ਸਿੱਖ ਧਰਮ ਅਤੇ ਇਸਦੇ ਮਾਅਨਿਆਂ ਤੋਂ ਜਾਣੂ ਕਰਾਇਆ ਜਾਵੇਗਾ। ਰਾਜਸੀ ਵਿਧਾਨ ਸਭਾ ਦੇ ਦੋਨਾਂ ਸਦਨਾਂ ਨੇ ਇਸ ਨਾਲ ਜੁੜਿਆ ਇੱਕ ਪ੍ਰਸਤਾਵ ਸਰਵਸੰਮਤੀ ਨਾਲ ਪਾਸ ਕੀਤਾ ਹੈ।
ਦੋਨਾਂ ਸਦਨਾਂ ਦੇ ਇੱਕ ਸੰਯੁਕਤ ਬਿਆਨ ਵਿੱਚ ਕਿਹਾ ਗਿਆ ਹੈ, 11 ਸਤੰਬਰ, 2001 ਨੂੰ ਅਮਰੀਕਾ ਉੱਤੇ ਹੋਏ ਆਤੰਕੀ ਹਮਲੇ ਦੇ ਬਾਅਦ ਪਗੜੀਧਾਰੀ ਸਿੱਖਾਂ ਨੂੰ ਅਲਕਾਇਦਾ ਅਤੇ ਤਾਲਿਬਾਨ ਦਾ ਮੈਂਬਰ ਸਮਝ ਲਿਆ ਜਾਂਦਾ ਹੈ। ਉਨ੍ਹਾਂ ਨੂੰ ਕਈ ਵਾਰ ਇੱਥੇ ਸ਼ੋਸ਼ਣ ਦਾ ਸਾਮਣਾ ਪਿਆ, ਪ੍ਰੰਤੂ ਉਨ੍ਹਾਂ ਨੇ ਸ਼ਾਂਤੀਪੂਰਵਕ ਸਭ ਪਰਸਥਿਤੀਆਂ ਦਾ ਸਾਹਮਣਾ ਕੀਤਾ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਵੀ ਸਿੱਖ ਧਰਮ ਨਾਲ ਜੁੜੀ ਹੈ। ਸਿੱਖਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਇਹ ਪ੍ਰਸਤਾਵ ਪਾਸ ਕੀਤਾ ਗਿਆ ਹੈ। ਡੇਲਵੇਅਰ ਦੇ ਗਰਵਨਰ ਜਾੱਨ ਕਾਰਨੇ ਨੇ ਕਿਹਾ, ਸਿੱਖ ਭਾਈਚਾਰੇ ਨੇ ਆਪਣੀਆਂ ਸੇਵਾਵਾਂ ਨਾਲ ਇੱਜ਼ਤ ਅਤੇ ਸਨਮਾਨ ਪਾਇਆ ਹੈ। ਇਸਦੇ ਜਰੀਏ ਉਨ੍ਹਾਂ ਦੇ  ਯੋਗਦਾਨ ਦੀ ਸਰਾਹਨਾ ਲਈ ਸਾਨੂੰ ਇੱਕ ਮੌਕਾ ਮਿਲਿਆ ਹੈ।