ਅਮਰੀਕਾ : ਐਚ-1ਬੀ ਵੀਜ਼ਾ ਬਿਨੈ ਦੇ ਨਿਯਮ ਹੋਰ ਸਖਤ

americaਅਮਰੀਕਾ ਸਰਕਾਰ ਨੇ ਐਚ-1ਬੀ ਵੀਜ਼ਾ ਬਿਨੈ ਦੇ ਨਿਯਮ ਹੋਰ ਸਖਤ ਕਰ ਦਿੱਤੇ ਹਨ ਜਿਸ ਦੇ ਤਹਿਤ ਅਮਰੀਕੀ ਰੁਜ਼ਗਾਰ ਦੇਣ ਵਾਲੇ ਨੇ ਇਹ ਜਾਣਕਾਰੀ ਦੇਣੀ ਹੋਵੇਗੀ ਕਿ ਉਨ੍ਹਾਂ ਦੇ ਇੱਕੇ ਕਿੰਨੇ ਵਿਦੇਸ਼ੀ ਕੰਮ ਕਰ ਰਹੇ ਹਨ। ਇਸ ਨਾਲ ਐਚ-1ਬੀ ਬਿਨੈ ਪੱਤਰ ਦੀ ਪ੍ਰਕਿਰਿਆ ਸਖਤ ਹੋ ਜਾਵੇਗੀ।
ਐਚ-1ਬੀ ਵੀਜਾ ਅਸਥਾਈ ਨੌਕਰੀ ਦੇ ਲਈ ਹੁੰਦਾ ਹੈ। ਇਸ ਦੇ ਤਹਿਤ ਅਮਰੀਕੀ ਕੰਪਨੀਆਂ ਤਕਨੀਕੀ ਮਾਹਿਰ ਰੱਖਣ ਵਾਲੇ ਵਿਦੇਸ਼ੀਆਂ ਨੂੰ ਨਿਯੁਕਤ ਕਰਦੀ ਹੈ। ਇਹ ਵੀਜਾ ਭਾਰਤੀ ਆਈਟੀ ਪੇਸ਼ਾਵਰਾਂ ਦੇ ਵਿਚ ਜਿ਼ਆਦਾ ਹਰਮਨ ਪਿਆਰਾ ਹੈ।
ਕਿਰਤ ਵਿਭਾਗ ਵੱਲੋਂ ਮੰਗੀਆਂ ਗਈਆਂ ਨਵੀਆਂ ਜਾਣਕਾਰੀਆਂ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਐਚ-1ਬੀ ਵੀਜਾ ਦੇ ਤਹਿਤ ਵਿਦੇਸ਼ੀ ਕਰਮਚਾਰੀ ਨੂੰ ਰੱਖਣ ਤੋਂ ਪਹਿਲਾਂ ਕੰਪਨੀ ਨੂੰ ਕਿਰਤ ਵਿਭਾਗ ਤੋਂ ਮਨਜ਼ੂਰੀ ਲੈਣ ਦੀ ਲੋੜ ਹੋਵੇਗੀ।
ਵਿਭਾਗ ਇਹ ਤਸ਼ਦੀਕ ਕਰੇਗਾ ਕਿ ਇਸ ਖਾਸ ਅਹੁਦੇ ਲਈ ਸਥਾਨਕ ਪੱਧਰ `ਤੇ ਕੋਈ ਯੋਗ ਵਿਅਕਤੀ ਨਹੀਂ ਮਿਲ ਰਿਹਾ ਹੈ ਅਤੇ ਇਸ ਲਈ ਕੰਪਨੀ ਐਚ-1ਬੀ ਵੀਜਾ ਸ਼ੇ੍ਰਣੀ ਦੇ ਤਹਿਤ ਵਿਦੇਸ਼ੀ ਕਰਮਚਾਰੀ ਨੂੰ ਨਿਯੁਕਤ ਕਰ ਸਕਦੀ ਹੈ।
ਕਿਰਤ ਬਿਨੈ ਪੱਤਰ `ਚ ਹੁਣ ਰੁਜ਼ਗਾਰ ਦੇਣ ਵਾਲੇ ਨੂੰ ਐਚ-1ਬੀ ਵੀਜ਼ਾ ਨਾਲ ਜੁੜੀ ਰੁਜ਼ਗਾਰ ਸ਼ਰਤਾਂ ਸਬੰਧੀ ਜਿ਼ਆਦਾ ਜਾਣਕਾਰੀ ਦੇਣੀ ਪਵੇਗੀ। ਜਿਸ `ਚ ਐਚ-1ਬੀ ਵੀਜਾ ਕਰਮਚਾਰੀਆਂ ਲਈ ਕਿਥੇ-ਕਿਥੇ ਰੁਜ਼ਗਾਰ ਹੈ, ਉਨ੍ਹਾਂ ਨੂੰ ਕਿੰਨੇ ਸਮੇਂ ਲਈ ਰੱਖਿਆ ਜਾਵੇਗਾ ਅਤੇ ਕਿਥੇ-ਕਿਥੇ ਐਚ-1 ਬੀ ਵੀਜ਼ਾ ਕਰਮਚਾਰੀਆਂ ਲਈ ਕਿੰਨੇ ਰੁਜ਼ਗਾਰ ਹਨ।
ਨਵੇਂ ਨਿਯਮਾਂ ਦੇ ਤਹਿਤ ਰੁਜ਼ਗਾਰ ਦੇਣ ਵਾਲੇ ਨੇ ਇਹ ਵੀ ਦੱਸਣਾ ਹੋਵੇਗਾ ਕਿ ਉਸਦੀਆਂ ਸਾਰੀਆਂ ਥਾਵਾਂ `ਤੇ ਕੁਲ ਕਿੰਨੇ ਵਿਦੇਸ਼ੀ ਕਰਮਚਾਰੀ ਪਹਿਲਾਂ ਤੋਂ ਕੰਮ ਕਰ ਰਹੇ ਹਨ।