ਅਮਰੀਕਾ : ਗੈਰਕਾਨੂੰਨੀ ਦਾਖਲ ਹੋਏ, ਗ੍ਰਿਫ਼ਤਾਰ ਲੋਕਾਂ ਵਿਚ ਵਧੇਰੇ ਭਾਰਤੀ ਵੀ ਸ਼ਾਮਿਲ

ਬੱਚੇ ਕੇਂਦਰੀ ਤੇ ਰਾਜ ਸਰਕਾਰਾਂ ਦੇ ਕੈਂਪਾਂ ਵਿੱਚ

Handout from office of U.S. Representative Cuellar shows illegal immigrants at a U.S. Department of Health and Human Services facility in South Texasill1ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਨੀਤੀ ਮੁਤਾਬਕ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਹੈ, ਜਦਕਿ ਉਨ੍ਹਾਂ ਦੇ ਬੱਚੇ ਕੇਂਦਰੀ ਤੇ ਰਾਜ ਸਰਕਾਰਾਂ ਦੇ ਕੈਂਪਾਂ ਵਿੱਚ ਰੱਖੇ ਜਾ ਰਹੇ ਹਨ। ਮੀਡੀਆ ਮੁਤਾਬਕ ਸਥਾਨਕ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬੇਹੱਦ ਨਾਰਾਜ਼ ਹਨ। ਅਮਰੀਕਾ ਦੀ ਇਸ ਵਿਵਾਦਿਤ ਨੀਤੀ ਨੂੰ ਬੇਰਹਿਮ ਕਿਹਾ ਜਾ ਰਿਹਾ ਹੈ। ਸਾਬਕਾ ਰਾਸ਼ਟਰਪਤੀ ਜੌਰਜ ਬੁੱਸ਼ ਦੀ ਪਤਨੀ ਲੌਰਾ ਬੁੱਸ਼ ਨੇ ਇਸ ਨੀਤੀ ਬਾਰੇ ਕਿਹਾ ਕਿ, ਬੱਚਿਆਂ ਦੀਆਂ ਰੌਂਦੀਆਂ ਤਸਵੀਰਾਂ ਵੇਖ ਉਨ੍ਹਾਂ ਦਾ ਦਿਲ ਟੁੱਟਦਾ ਹੈ। ਕੜੀ ਨਿੰਦਾ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਨਾ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਵਾਅਦਾ ਕੀਤਾ ਹੈ ਕਿ ਪ੍ਰਵਾਸੀ ਪਰਿਵਾਰ ਹੁਣ ਨਾਲ ਰਹਿਣਗੇ।
ਅਮਰੀਕਾ ਵਿੱਚ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਕਾਰਨ ਗ੍ਰਿਫ਼ਤਾਰ ਹੋਏ ਲੋਕਾਂ ਵਿੱਚ 52 ਭਾਰਤੀ ਵੀ ਹਨ। ਉਨ੍ਹਾਂ ਨੂੰ ਸ਼ੈਰਿਡਨ ਇਲਾਕੇ ਦੇ ਓਰੇਗਨ ਦੀ ਇੱਕ ਜੇਲ੍ਹ ਵਿੱਚ ਰੱਖਿਆ ਗਿਆ ਹੈ। ਜੇਲ੍ਹ ਦੇ ਹੋਰ ਕੈਦੀਆਂ ਵਿੱਚ ਬੰਗਲਾਦੇਸ਼ ਤੇ ਨੇਪਾਲ ਦੇ ਨਾਗਰਿਕ ਵੀ ਸ਼ਾਮਲ ਹਨ। ਪੂਰੇ ਅਮਰੀਕਾ ਵਿੱਚ ਪਰਿਵਾਰਾਂ ਤੋਂ ਵੱਖ ਹੋਏ 2000 ਬੱਚੇ ਹਨ ਪਰ ਉਨ੍ਹਾਂ ‘ਚੋਂ ਕਿੰਨੇ ਭਾਰਤੀ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਗੈਰ-ਕਾਨੂੰਨੀ ਪਰਵਾਸੀਆਂ ਵਿੱਚ ਦੱਖਣੀ ਅਮਰੀਕੀ ਦੇਸਾਂ ਦੇ ਨਾਗਰਿਕ ਸਭ ਤੋਂ ਵੱਧ ਹਨ। ਭਾਰਤ, ਬੰਗਲਾਦੇਸ਼, ਨੇਪਾਲ ਅਤੇ ਪਾਕਿਸਤਾਨ ਦੇ ਨਾਗਰਿਕ ਪਹਿਲਾਂ ਤੋਂ ਘੱਟ ਹਨ ਪਰ ਇਨ੍ਹਾਂ ਦੀ ਗਿਣਤੀ ਹਾਲੇ ਵੀ ਹਜ਼ਾਰਾਂ ਵਿੱਚ ਹੈ।
ਸੰਯੁਕਤ ਰਾਸ਼ਟਰ ਮੁਤਾਬਕ ਪਿਛਲੇ ਸਾਲ 7000 ਭਾਰਤੀਆਂ ਨੇ ਅਮਰੀਕਾ ਵਿੱਚ ਸਿਆਸੀ ਪਨਾਹ ਲੈਣ ਲਈ ਅਪਲਾਈ ਕੀਤਾ ਸੀ। ਭਾਰਤ ਸਰਕਾਰ ਵੱਲੋਂ ਕੋਈ ਪ੍ਰਤਿਕਿਰਿਆ ਨਹੀਂ ਆਈ ਹੈ। ਭਾਰਤੀ ਨਾਗਰਿਕਾਂ ਵਿੱਚ ਹਿੰਦੀ ‘ਤੇ ਪੰਜਾਬੀ ਬੋਲਣ ਵਾਲੇ ਸਭ ਤੋਂ ਵੱਧ ਹਨ। ਭਾਰਤ ਵਿੱਚ ਆਪਣੇ ਖਿਲਾਫ ਕਥਿਤ ਰੂਪ ਤੋਂ ਹੋਣ ਵਾਲੇ ਭੇਦਭਾਅ ਕਾਰਨ ਦੇਸ ਛੱਡ ਕੇ ਭੱਜੇ ‘ਤੇ ਅਮਰੀਕਾ ਪਹੁੰਚੇ। ਭਾਰਤੀ ਲੋਕਾਂ ਵਿੱਚ ਜ਼ਿਆਦਾਤਰ ਰਾਜਨੀਤਕ ਸ਼ਰਣ ਹਾਸਿਲ ਕਰਨ ਵਾਲੇ ਲੋਕ ਹਨ। ਇੱਕ ਸਥਾਨਕ ਜੇਲ੍ਹ ਦੇ ਦੌਰੇ ਤੋਂ ਬਾਅਦ ਜਾਣਕਾਰੀ ਮਿਲੀ ਕਿ ਕੈਦੀਆਂ ਵਿੱਚ ਔਰਤਾਂ ਦੀ ਗਿਣਤੀ ਵੱਧ ਹੈ ਜਿਨ੍ਹਾਂ ਦਾ ਆਪਣੇ ਬੱਚਿਆਂ ਤੋਂ ਵੱਖ ਹੋਣ ਕਰਕੇ ਬੁਰਾ ਹਾਲ ਹੈ।