ਅਮਰੀਕਾ ਵੀਜ਼ਾ ਲਈ ਸੋਸ਼ਲ ਮੀਡੀਆ ਦੀ ਜਾਣਕਾਰੀ ਦੇਣੀ ਲਾਜ਼ਮੀ

smਵਾਸ਼ਿੰਗਟਨ (ਅਮਰੀਕਾ) 31 ਮਾਰਚ (ਪੰਜਾਬ ਐਕਸਪ੍ਰੈੱਸ) – ਸੋਸ਼ਲ ਮੀਡੀਆ ਨੂੰ ਲੈ ਕੇ ਦੇਸ਼ ਅਤੇ ਦੁਨੀਆ ਵਿੱਚ ਕੁਹਰਾਮ ਮੱਚਿਆ ਹੋਇਆ ਹੈ। ਇਸ ਸਬੰਧੀ ਹੀ ਅਮਰੀਕਾ ਇੱਕ ਵੱਡਾ ਕਦਮ ਚੁੱਕਣ ਦੀ ਤਿਆਰੀ ਵਿੱਚ ਹੈ। ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਅਮਰੀਕੀ ਵੀਜਾ ਲਈ ਅਪਲਾਈ ਕਰਨ ਵਾਲੇ ਹੋਰ ਜਾਣਕਾਰੀਆਂ ਦੇ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ, ਪੁਰਾਣੇ ਫੋਨ ਨੰਬਰ ਅਤੇ ਈਮੇਲ ਐਡਰੇਸ ਦੀ ਜਾਣਕਾਰੀ ਵੀ ਸ਼ੇਅਰ ਕਰਨ ਤਾਂਕਿ ਅਜਿਹੇ ਲੋਕਾਂ ਦਾ ਦੇਸ਼ ਵਿੱਚ ਦਾਖਲਾ ਰੋਕਿਆ ਜਾ ਸਕੇ, ਜੋ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹੋ ਸਕਦੇ ਹਨ।
ਮੀਡੀਆ ਰਿਪੋਰਟਸ ਦੇ ਅਨੁਸਾਰ ਫੈਡਰਲ ਰਜਿਸਟਰ ਉੱਤੇ ਪੋਸਟ ਹੋਇਆ ਹੈ ਕਿ ਜੋ ਲੋਕ ਨਾਨ – ਮਾਈਗਰੈਂਟ ਵੀਜਾ ਉੱਤੇ ਅਮਰੀਕਾ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਵੇਂ ਨਿਯਮਾਂ ਦੇ ਤਹਿਤ ਕੁਝ ਸਵਾਲਾਂ ਦੇ ਜੁਆਬ ਦੇਣੇ ਹੋਣਗੇ। ਸਟੇਟ ਡਿਪਾਰਟਮੈਂਟ ਦਾ ਮੰਨਣਾ ਹੈ ਕਿ ਨਵੇਂ ਨਿਯਮਾਂ ਨਾਲ ਵੱਡੀ ਗਿਣਤੀ ਵਿਚ ਇਮੀਗਰਾਂਟ ਅਤੇ ਨਾਨ-ਇਮੀਗਰਾਂਟ ਵੀਜਾ ਦਰਖ਼ਾਸਤਾਂ ਪ੍ਰਭਾਵਿਤ ਹੋਣਗੀਆਂ।
ਵੀਜਾ ਲਈ ਦਰਖ਼ਾਸਤ ਦੇਣ ਵਾਲਿਆਂ ਨੂੰ ਨਾ ਸਿਰਫ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਣਕਾਰੀ ਦੇਣੀ ਹੋਵੇਗੀ, ਸਗੋਂ ਉਨ੍ਹਾਂ ਨੂੰ ਆਪਣੇ ਪੂਰਵ ਵਿੱਚ ਵਰਤੋ ਕੀਤੇ ਗਏ ਫੋਨ ਨੰਬਰ, ਈਮੇਲ ਐਡਰੇਸ ਅਤੇ ਅੰਤਰਰਾਸ਼ਟਰੀ ਯਾਤਰਾਵਾਂ ਦੇ ਬਾਰੇ ਵਿੱਚ ਇਹ ਵੀ ਜਾਣਕਾਰੀ ਦੇਣੀ ਹੋਵੇਗੀ ਕਿ ਕਿਤੇ ਉਨ੍ਹਾਂ ਨੂੰ ਕਿਸੇ ਦੇਸ਼ ਤੋਂ ਦੇਸ਼ ਨਿਕਾਲਾ ਤਾਂ ਨਹੀਂ ਦਿੱਤਾ ਗਿਆ ਜਾਂ ਫਿਰ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਆਤੰਕੀ ਗਤੀਵਿਧੀਆਂ ਵਿੱਚ ਤਾਂ ਸ਼ਾਮਿਲ ਨਹੀਂ ਸੀ।