wind_cyc_super_nov2017_ita_320x50

ਅਮਰੀਕੀ ਕਾਂਗਰੇਸ਼ਨਲ ਬਰੀਫਿੰਗ ਦੌਰਾਨ ਘੱਟ ਗਿਣਤੀਆਂ ‘ਤੇ ਅੱਤਿਆਚਾਰਾਂ ਦੀਆਂ ਘਟਨਾਵਾਂ ‘ਤੇ ਪ੍ਰਗਟਾਈ ਚਿੰਤਾ

ਵਾਸ਼ਿੰਗਟਨ ਡੀ ਸੀ, 17 ਨਵੰਬਰ (ਹੁਸਨ ਲੜੋਆ ਬੰਗਾ)- ਇੱਥੇ ਆਯੋਜਿਤ ਕੀਤੀ ਗਈ ਅਮਰੀਕੀ ਕਾਂਗਰੇਸ਼ਨਲ ਬਰੀਫਿੰਗ ਦੌਰਾਨ ਪੂਰੀਆ ਦੁਨੀਆ ‘ਚ ਘੱਟ ਗਿਣਤੀਆਂ ‘ਤੇ ਹੋਰ ਰਹੇ ਅੱਤਿਆਚਾਰਾਂ ਦੇ ਵਾਧੇ ‘ਤੇ ਗਹਿਰੀ ਚਿੰਤਾ ਦਾ ਇਜ਼ਹਾਰ ਕੀਤਾ ਗਿਆ।

ਇਹ ਬਰੀਫਿੰਗ ਅਗਲੇ ਦਿਨਾਂ ‘ਚ ਯੂæ ਐੱਨæ ਕੰਨਵੈਨਸ਼ਨ ਆਫ਼ ਹਿਊਮਨ ਰਾਈਟਸ ਐਂਡ ਜੀਨੋਸਾਈਡ ਵਿਸ਼ੇ ‘ਤੇ ਹੋਣ ਜਾ ਰਹੀ ਕਾਨਫਰੰਸ ਤੋਂ ਪਹਿਲਾਂ ਬਹੁਤ ਅਹਿਮ ਸਮਝੀ ਜਾ ਰਹੀ ਹੈ। ਬਰੀਫ਼ਿੰਗ ਦੌਰਾਨ ਯੂæ ਐੱਨæ ਸੈਕਟਰੀ ਜਨਰਲ ਦੇ ਸਪੈਸ਼ਲ ਸਲਾਹਕਾਰ ਡਾਮਾ ਡੀਐਂਗ ਵੱਲੋਂ ਪੂਰੇ ਵਿਸ਼ਵ ਭਰ ‘ਚ ਵੱਧ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਉਨਾਂ ਆਪਣੇ ਭਾਸ਼ਣ ‘ਚ ਈਰਾਕ, ਸੀਰੀਆ ਅਤੇ ਅਫ਼ਰੀਕਾ ਦੇ ਬਹੁਤ ਸਾਰੇ ਦੇਸ਼ਾਂ ਤੋਂ ਇਲਾਵਾ ਭਾਰਤ ‘ਚ ਵੀ ਵੱਧ ਰਹੀਆਂ ਹਿੰਸਕ ਘਟਨਾਵਾਂ ‘ਤੇ ਦੁੱਖ ਜਾਹਿਰ ਕਰਦਿਆਂ ਅਲੱਗ-ਅਲੱਗ ਦੇਸ਼ਾਂ ਦੇ ਆਗੂਆਂ ਨੂੰ ਇਕਜੁਟ ਹੋ ਕੇ ਇਸ ਖਿਲਾਫ਼ ਅਵਾਜ਼ ਉਠਾਉਣ ਅਤੇ ਠੋਸ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ, ਦੁਨੀਆ ਦੇ ਦੇਸ਼ਾਂ ਨੂੰ ਇਕੱਠੇ ਹੋ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀਆਂ ਤਾਕਤਾਂ ਨੂੰ ਆੜੀ ਹੱਥੀ ਲੈਣਾ ਚਾਹੀਦਾ ਹੈ, ਕਿਉਂਕਿ ਇਹ ਲੋਕ ਮਨੁੱਖਤਾ ਦੇ ਦੁਸ਼ਮਣ ਹਨ। ਇਹ ਬਰੀਫ਼ਿੰਗ ਕਾਂਗਰਸਮੈਨ ਜੋਹਨ ਗਾਰਾਮੈਂਡੀ, ਪੈਟਰਿਕ ਮੀਹਾਨ ਅਤੇ ਜਿਮ ਕੋਸਟਾ ਦੇ ਸੱਦੇ ‘ਤੇ ਕਰਵਾਈ ਗਈ, ਜਿਸ ‘ਚ ਡਾਮਾ ਡੀਐਂਗ ਨੇ ਅਹਿਮ ਵਿਚਾਰ ਪੇਸ਼ ਕੀਤੇ ਅਤੇ ਵਿਸ਼ੇ ‘ਤੇ ਕਾਂਗਰਸਮੈਨ ਨੇ ਆਪਣੇ ਅਹਿਮ ਵਿਚਾਰ ਇਸ ਵਿਸ਼ੇ ‘ਤੇ ਪੇਸ਼ ਕੀਤੇ। ਇਸੇ ਦੌਰਾਨ ਡਾæ ਇਕਤਿਦਾਰ ਕਰਾਮਤ ਚੀਮਾ, ਜੋ ਕਿ ਇੰਗਲੈਂਡ ਦੀ ਇੰਸਟੀਚਿਊਟ ਆਫ਼ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈੱਲਪਮੈਂਟ ਦੇ ਡਾਇਰੈਕਟਰ ਹਨ, ਨੇ ਜੀਨੋਸਾਈਡ (ਇਕ ਤਰਫ਼ਾ ਅੰਨੇਵਾਹ ਕਤਲੇਆਮ) ਦੀ ਪ੍ਰਭਾਸ਼ਾ ਨੂੰ ਬਦਲਣ ‘ਤੇ ਬੱਲ ਦਿੱਤਾ। ਉਨਾਂ ਨੇ 1984 ‘ਚ ਹੋਏ ਸਿੱਖ ਕਤਲੇਆਮ ਦਾ ਹਵਾਲਾ ਦਿੰਦਿਆ ਕਿਹਾ ਕਿ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਨੂੰ ਕਤਲੇਆਮ ਦਾ ਨਿਸ਼ਾਨਾ ਬਣਾਇਆ ਗਿਆ, ਜਿਸ ‘ਚ ਹਜ਼ਾਰਾ ਬੇਗੁਨਾਹ ਸਿੱਖਾਂ ਨੇ ਆਪਣੀ ਜਾਨ ਗਵਾਈ। ਇਸ ਮੌਕੇ ਜਿਮ ਕੋਸਟਾ ਤੇ ਕਾਂਗਰਸਮੈਨ ਜੌਨ ਗੈਰਾਮੈਂਡੀ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀ ਅੱਜ ਵੀ ਬਿਨਾਂ ਬੇਖੌਫ਼ ਸ਼ਰੇਆਮ ਘੁੰਮ ਰਹੇ ਹਨ ਅਤੇ ਸਿੱਖਾਂ ਇਨਾਂ ਲੰਮਾ ਬੀਤ ਜਾਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲ ਰਿਹਾ।