ਵਿਸ਼ਵ ਖ਼ਬਰਾਂ

ਅਰਧ ਨਗਨ ਔਰਤ ਵੱਲੋਂ ਬਾਲ ਯੀਸੂ ਨੂੰ ਚੁਰਾਉਣ ਦੀ ਕੋਸ਼ਿਸ਼

ਵੈਟੀਕਨ, 25 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਗਾੱਡ ਇਜ਼ ਵੁਮੈਨ -ਭਗਵਾਨ ਔਰਤ ਹੈ, ਸੰਸਥਾ ਦੀ ਯੂਕਰੇਨ ਮੂਲ ਦੀ 25 ਸਾਲਾ ਕਾਰਕੁੰਨ ਵੱਲੋਂ ਅੱਜ ਸਵੇਰੇ ਪਿਆਸਾ ਸਨ ਪੀਏਤਰੋ, ਵੈਟੀਕਨ (ਇਟਲੀ) ਵਿਖੇ ਕ੍ਰਿਸਮਸ ਦੇ ਦਿਹਾੜੇ ‘ਤੇ ਚੱਲ ਰਹੇ ਧਾਰਮਿਕ ਪ੍ਰੌਗਰਾਮ ਵਿੱਚ ਖਲ੍ਹਲ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਅਰਧਨਗਨ ਔਰਤ ਵੱਲੋਂ ਕ੍ਰਿਸਮਸ ਦੇ ਦਿਹਾੜੇ ਨੂੰ ਮੁੱਖ ਰੱਖ ਸਜਾਈ ਝਾਕੀ ਵਿਚੋਂ ਭਗਵਾਨ ਯੀਸੂ ਦੇ ਬਾਲ ਰੂਪ ਮੂਰਤੀ ਨੂੰ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਸਖਤ ਸੁਰੱਖਿਆ ਪ੍ਰਬੰਧਾਂ ਦੌਰਾਨ ਅਰਧ ਨਗਨ ਔਰਤ ਵੱਲੋਂ ਅਜਿਹਾ ਕਰਨ ਤੋਂ ਰੋਕਣ ਲਈ ਮੌਕੇ ‘ਤੇ ਸੁਰੱਖਿਆ ਦਸਤਿਆਂ ਅਤੇ ਮੁਸਤੈਦ ਪੁਲਿਸ ਵੱਲੋਂ ਉਸ ਔਰਤ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਕਸਤੂਰਾ ਦੀ ਰੋਮਾ ਦਿਗੋਸ ਵੱਲੋਂ ਇਕ ਹੋਰ 22 ਸਾਲਾ ਯੂਕਰੇਨੀ ਮਹਿਲਾ ਨੂੰ ਵੀ ਕਾਬੂ ਕੀਤਾ ਗਿਆ, ਜੋ ਉਕਤ ਮਹਿਲਾ ਦੀ ਸਾਥੀ ਸਮਝੀ ਜਾਂਦੀ ਹੈ, ਦੋਵਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮੌਕੇ ਕਈ ਸੈਕਸਟਰੀਮਸਿਟ ਗਰੁੱਪ ਕੈਥੋਲਿਕ ਚਰਚਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਗਰਭਪਾਤ ਅਧਿਕਾਰਕ ਕਾਨੂੰਨ ਬਨਾਉਣ, ਐਲ ਜੀ ਬੀ ਟੀ ਕਮਿਊਨਿਟੀ ਅਤੇ ਔਰਤਾਂ ਪ੍ਰਤੀ ਸੋਸ਼ਣ ਨੂੰ ਰੋਕਣ ਲਈ ਇਨ੍ਹਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਘਟਨਾ ਦੀ ਇਟਲੀ ਦੇ ਸਮੂਹ ਧਰਮਾਂ ਵੱਲੋਂ ਨਿੰਦਾ ਕੀਤੀ ਗਈ।

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ