ਅਸਟ੍ਰੇਲੀਆ ਵਿਖੇ ਬਹੁਜਨ ਸਮਾਜ ਦੇ ਯੂਨਿਟ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਹਮਾਇਤ ਦਾ ਐਲਾਨ

bspਬਾਬਾ ਸਾਹਿਬ ਜੀ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਲੱਗੇਗਾ ਵਿਸ਼ਾਲ ਖੂਨ ਦਾਨ ਕੈਂਪ
ਰੋਮ (ਇਟਲੀ) 22 ਨਵੰਬਰ (ਕੈਂਥ) – ਭਾਰਤੀ ਸਵਿੰਧਾਨ ਦੇ ਨਿਰਮਾਤਾ, ਬਹੁਜਨਾ ਦੇ ਮਸੀਹਾ ਅਤੇ ਨਾਰੀ ਮੁਕਤੀ ਦਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਸਬੰਧੀ ਅਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਸੋਨੂੰ ਮਹਿਮੀ ਦੇ ਘਰ ਕੀਤੀ ਗਈ। ਜਿਸ ਉਪਰੰਤ ਫੈਸਲਾ ਲਿਆ ਗਿਆ ਕਿ ਇਸ ਵਾਰ ਬਾਬਾ ਸਾਹਿਬ ਦੇ ਪ੍ਰੀ ਨਿਰਵਾਣਾ ਦਿਵਸ ‘ਤੇ ਹਮੇਸ਼ਾਂ ਦੀ ਤਰ੍ਹਾਂ ਮਨੁੱਖਤਾ ਦੀ ਭਲਾਈ ਦੇ ਲਈ ਖੂਨਦਾਨ ਕੈਂਪ 10 ਅਤੇ 11 ਦਸੰਬਰ ਨੂੰ ਲਗਾਇਆ ਜਾਵੇਗਾ ਅਤੇ ਬਾਬਾ ਸਾਹਿਬ ਜੀ ਦੇ ਸੰਘਰਸ਼ (ਰਾਜ ਸੱਤਾ ਹੀ ਇਕ ਅਜਿਹੀ ਚਾਬੀ ਹੈ ਜਿਸ ਨਾਲ ਹਰ ਮੁਸ਼ਕਿਲ ਦਾ ਤਾਲ੍ਹਾ ਖੋਲ੍ਹਿਆ ਜਾ ਸਕਦਾ ਹੈ) ਤੋਂ ਪ੍ਰੇਰਨਾ ਲੈਂਦੇ ਹੋਏ ਬਹੁਜਨ ਸਮਾਜ ਪਾਰਟੀ ਅਸਟ੍ਰੇਲੀਆ ਦੇ ਸਾਰੇ ਮੈਂਬਰਾਂ ਨੇ ਪੰਜਾਬ 2017 ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਮਜਬੂਤ ਬਣਾਉਣ ਦਾ ਫੈਸਲਾ ਲਿਆ ਅਤੇ ਮਾਲੀ ਮਦਦ ਵੀ ਇਕੱਠੀ ਕੀਤੀ। ਜਿਸ ਵਿਚ ਸਾਰੇ ਮੈਬਰਾਂ ਦਾ ਭਰਵਾਂ ਹੁਗਾਰਾ ਮਿਲਿਆ। ਇਸ ਮੌਕੇ ਸੋਨੂੰ ਮਹਿਮੀ, ਰਾਕੇਸ਼ ਮਹਿਮੀ, ਰਵੀ ਚੌਪੜਾ, ਜਸਪਾਲ ਰੱਤੂ, ਵਿਨੇ ਕੁਮਾਰ ਸੋਂਧੀ, ਸੰਦੀਪ ਮਹੇ, ਗੁਰਦੀਪ ਮਹੇ, ਬਲਵੀਰ ਮਹੇ, ਲਖਵੀਰ ਮਹੇ, ਰਾਜ ਕੁਮਾਰ ਕੈਲੇ, ਨੀਰਜ ਬੰਗੜ ਆਦਿ ਮੌਜੂਦ ਸਨ। ਪ੍ਰੈੱਸ ਨੂੰ ਫੋਨ ਰਾਹੀ ਅਸਟ੍ਰੇਲੀਆ ਦੇ ਉੱਘੇ ਬਹੁਜਨ ਸਮਾਜ ਪਾਰਟੀ ਦੇ ਆਗੂ ਜਸਪਾਲ ਰੱਤੂ ਨੇ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ, ਭਾਰਤ ਦੇ ਬਹੁਜਨ ਸਮਾਜ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਸਬੰਧੀ ਬਹੁਜਨ ਸਮਾਜ ਪਾਰਟੀ ਦੇ ਯੂਨਿਟ ਅਸਟ੍ਰੇਲੀਆ ਵੱਲੋਂ ਕੀਤੀ ਇਸ ਮੀਟਿੰਗ ਵਿੱਚ ਕਈ ਭਖ਼ਦੇ ਮਸਲੇ ਵਿਚਾਰੇ ਗਏ। ਹਜ਼ਾਰਾਂ ਸਾਲਾਂ ਤੋਂ ਗੁਲਾਮੀ ਭਰੀ ਜਿੰਦਗੀ ਬਤੀਤ ਕਰਨ ਵਾਲਾ ਭਾਰਤ ਦਾ ਦਲਿੱਤ ਸਮਾਜ ਬਾਬਾ ਸਾਹਿਬ ਡਾ: ਅੰਬੇਡਕਰ ਸਾਹਿਬ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਕੀਤੇ ਸੰਘਰਸ਼ਾਂ ਦੀ ਬਦੌਲਤ ਮਿਲੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਨਾਲ ਜਿੱਥੇ ਚੰਗੀ ਸਰਕਾਰ ਦੀ ਸਥਾਪਨਾ ਕਰ ਸਕਦਾ ਹੈ, ਉੱਥੇ ਹੀ ਸੈਂਕੜੇ ਸਾਲਾਂ ਤੋਂ ਮਨੂੰਵਾਦੀ ਲੋਕਾਂ ਦੇ ਸੋਸ਼ਣ ਦਾ ਸ਼ਿਕਾਰ ਹੋ ਰਹੇ ਸਮਾਜ ਨੂੰ ਵੀ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਸ਼੍ਰੀ ਰੱਤੂ ਨੇ ਬਹੁਜਨ ਸਮਾਜ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ, ਕਈ ਲੋਕ ਵਿਚਾਰ ਕਰਦੇ ਹਨ ਕਿ ਇਹ ਸਿਰਫ਼ ਸਿਆਸੀ ਪਾਰਟੀ ਹੈ, ਪਰ ਇਹ ਪਾਰਟੀ ਜਿੱਥੇ ਰਾਜਨੀਤਿਕ ਹੈ ਉੱਥੇ ਹੀ ਇਹ ਪਾਰਟੀ ਮਨੂੰਵਾਦੀ ਸਿਸਟਮ ਵਿਰੁੱਧ ਇੱਕ ਸੰਘਰਸ਼ ਹੈ। ਮਨੂੰਵਾਦੀ ਲੋਕ ਭਾਰਤੀ ਬਹੁਜਨ ਸਮਾਜ ਨੂੰ ਜਾਤਾਂ ਵਿੱਚ ਵੰਡ ਕੇ ਉਸ ਉਪੱਰ ਤਰ੍ਹਾਂ-ਤਰ੍ਹਾਂ ਦੇ ਜੁਲਮ ਢਾਹ ਰਹੇ ਹਨ, ਜਦਕਿ ਭਾਰਤੀ ਸੰਵਿਧਾਨ ਨਕਸਲੀ ਅਤੇ ਜਾਤੀ ਵਿਤਕਰੇ ਦੀ ਇਜ਼ਾਜਤ ਨਹੀਂ ਦਿੰਦਾ, ਪਰ ਜਦੋਂ ਦੀ ਆਰ ਐਸ ਐਸ ਦੀ ਅਗਵਾਈ ਵਾਲੀ ਪਾਰਟੀ ਦੀ ਸਰਕਾਰ ਸਤ੍ਹਾ ਵਿੱਚ ਆਈ ਹੈ, ਭਾਰਤ ਦੇ ਬਹੁਜਨ ਸਮਾਜ ਦੇ ਲੋਕਾਂ ਜੀਣਾ ਦੁਸ਼ਵਾਰ ਹੋ ਗਿਆ ਹੈ। ਮੀਟਿੰਗ ਵਿੱਚ ਸਮੁੱਚੇ ਬਹੁਜਨ ਸਮਾਜ ਦੇ ਲੋਕਾਂ ਵੱਲੋਂ ਇਹ ਪਾਸ ਕੀਤਾ ਗਿਆ ਕਿ ਉਹ ‘ਮਿਸ਼ਨ 2017’ ਵਿੱਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀ ਡਟਵੀਂ ਹਮਾਇਤ ਕਰਨਗੇ ਅਤੇ ਇੱਕ ਵਿਸ਼ੇਸ਼ ਕਾਫਲਾ ਵੀ ਪੰਜਾਬ ਲਈ ਰਵਾਨਾ ਹੋਵੇਗਾ, ਜੋ ਕਿ ਪਾਰਟੀ ਦੇ ਹੱਕ ਵਿੱਚ ਘਰ ਘਰ ਜਾਕੇ ਲੋਕਾਂ ਨੂੰ ਜਾਗਰੂਕ ਕਰੇਗਾ।