ਆਖ਼ਿਰ ਕਦੋਂ ਖਤਮ ਹੋਵੇਗੀ ਇਟਾਲੀਅਨ ਲੋਕਾਂ ਦੀ ਨਵੀਂ ਸਰਕਾਰ ਤੇ ਨਵੇ ਪ੍ਰਧਾਨ ਮੰਤਰੀ ਦੇ ਬਣਨ ਦੀ ਉਡੀਕ

ਯੂਰਪੀਅਨ ਯੂਨੀਅਨ ਵੱਲੋਂ ਇਟਲੀ ਦੇ ਕਰਜ਼ੇ ਕਾਰਨ ਦਿੱਤੀ ਸਲਵੀਨੀ ਅਤੇ ਮਾਈਓ ਨੂੰ ਚੇਤਾਵਨੀ
*ਸੱਜੇਪੱਖੀ ਰਾਜਨੀਤੀਕ ਪਾਰਟੀਆਂ ਨੇ ਜਿਹੜਾ  ਪ੍ਰਧਾਨ ਮੰਤਰੀ ਦਾ ਨਾਮ ਦਿੱਤਾ  ਵਕੀਲ ਜੁਸੇਪੇ ਕੋਨਤੇ ਉਹ ਵਿਵਾਦਾਂ ਦੇ ਘੇਰੇ ਵਿੱਚ

conteਰੋਮ ਇਟਲੀ (ਦਲਵੀਰ ਕੈਂਥ) – ਇਸ ਵਿੱਚ ਕੋਈ ਭੁੱਲ-ਭੁਲੇਖਾ ਨਹੀਂ ਕਿ ਇਸ ਸਮੇਂ ਇਟਲੀ ਦੀ ਨਵੀਂ ਸਰਕਾਰ ਨੂੰ ਲੈਕੇ ਇਟਾਲੀਅਨ ਲੋਕ ਕਾਫ਼ੀ ਚਿੰਤਕ ਹੈ ਕਿਉਂ ਕਿ ਦੋ ਢਾਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਸੱਜੇਪੱਖੀ ਰਾਜਨੀਤੀਕ ਪਾਰਟੀਆਂ ਆਪਣੀ ਸਰਕਾਰ ਦਾ ਹੁਣ ਤੱਕ ਪੂਰਨ ਤੌਰ ਤੇ ਐਲਾਨ ਨਹੀਂ ਕਰ ਸਕੀਆਂ ਜਦੋਂ ਕਿ ਇਟਲੀ ਦੇ ਰਾਸ਼ਟਰਪਤੀ ਸੇਰਜੀਓ ਮੇਤਾਰੇਲਾ ਇਨ੍ਹਾਂ ਪਾਰਟੀਆਂ ਨੂੰ ਬੀਤੇ ਦਿਨੀਂ ਸਰਕਾਰ ਬਣਾਉਣ ਲਈ 24 ਘੰਟੇ ਦਾ ਸਮਾਂ ਦਿੱਤਾ ਸੀ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜੁਲਾਈ ਵਿੱਚ ਦੁਬਾਰਾ ਚੋਣਾਂ ਦਾ ਸੰਕੇਤ ਵੀ ਦਿੱਤਾ ਸੀ ਪਰ ਅਫ਼ਸੋਸ 10 ਦਿਨ ਬੀਤ ਜਾਣ ਦੇ ਬਾਅਦ ਵੀ ਨਵੀਂ ਸਰਕਾਰ ਨਹੀਂ ਬਣ ਸਕੀ ਹਾਲਾਂਕਿ ਸੱਜੇ ਪੱਖੀ ਰਾਜਨੀਤੀਕ ਪਾਰਟੀਆਂ ਨੇ ਪ੍ਰਧਾਨ ਮੰਤਰੀ ਲਈ ਵਕੀਲ ਜੁਸੇਪੇ ਕੋਨਤੇ ਦਾ ਨਾਮ ਰਾਸ਼ਟਰਪਤੀ ਨੂੰ ਦੇ ਦਿੱਤਾ ਹੈ ਪਰ ਵਕੀਲ ਜੁਸੇਪੇ ਕੋਨਤੇ ਜਿੱਥੇ ਇੱਕ ਨਵਾਂ ਚੇਹਰਾ ਜਿਸ ਨੂੰ ਲੋਕ ਜਾਣਦੇ ਨਹੀਂ ਉੱਥੇ ਉਸ ਦੀ ਨਿਊਯਾਰਕ ਯੂਨੀਵਰਸਿਟੀ(ਅਮਰੀਕਾ) ਵਿੱਚ ਕੀਤੀ ਪੜ੍ਹਾਈ ਵੀ ਸਵਾਲਾਂ ਦੇ ਘੇਰੇ ਵਿੱਚ ਹੈ ।ਨਿਊਯਾਰਕ ਟਾਈਮਜ਼ ਦੀ ਰਿਪੋਰਟ ਨੇ ਕਿਹਾ ਕਿ ਐਨ ਵਾਈ ਯੂ ਦੇ ਅਨੁਸਾਰ ਰਿਕਾਰਡ ਵਿੱਚ ਜੁਸੇਪੇ ਕੋਨਤੇ ਵੱਲੋਂ 2008 ਤੇ 2009 ਵਿੱਚ ਕੀਤੀ ਪੜ੍ਹਾਈ ਦਾ ਕੋਈ ਰਿਕਾਰਡ ਨਹੀਂ ਹੈ। ਜੁਸੇਪੇ ਕੋਨਤੇ ਉਪੱਰ ਉੱਠ ਰਹੇ ਵਿਵਾਦਾਂ ਸੰਬਧੀ ਹੋ ਸਕਦਾ ਹੈ ਕਿ ਰਾਸ਼ਟਰਪਤੀ ਆਪਣੇ ਫੈਸਲੇ ਉਪੱਰ ਦੇਰੀ ਕਰ ਦੇਣ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਮਾਈਓ ਨੂੰ ਅੱਗੇ ਆਉਣ ਲਈ ਜ਼ੋਰ ਦੇਣ ਉਂਝ ਇਸ ਸਮੇਂ ਸਭ ਦੀਆਂ ਨਜ਼ਰਾ ਰਾਸ਼ਟਰਪਤੀ ਦੇ ਫੈਸਲੇ ਨੂੰ ਉਡੀਕ ਰਹੀਆਂ ਹਨ।ਦੂਜੇ ਪਾਸੇ ਇਟਲੀ ਦੇ ਕਰਜ਼ੇ ਨੂੰ ਲੈਕੇ ਯੂਰਪੀਅਨ ਯੂਨੀਅਨ ਨੇ ਮਾਈਓ ਅਤੇ ਸਲਵੀਨੀ ਨੂੰ ਚੇਤਾਵਨੀ ਦਿੱਤੀ ਹੈ ਉਹ ਬਜਟ ਮਾਪਧੰਡ ਵਿੱਚ ਜਿੰਮੇਵਾਰ ਹੋ ਜਾਣ ਕਿਉਂਕਿ ਇਟਲੀ ਸਿਰ 2,3 ਖਰਬ ਦਾ ਕਰਜ਼ਾ ਹੈ ਜੋ ਕਿ ਇਸ ਦੇ ਕੁਲ ਘਰੇਲੂ ਉਤਪਾਦ (ਜੀ,ਡੀ,ਪੀ)ਦਾ 132 ਪ੍ਰਤੀਸ਼ਤ ਹੈ ।ਯੂਨਾਨ ਤੋਂ ਇਲਾਵਾ ਯੂਰਪ ਦਾ ਸਭ ਤੋਂ ਉੱਚਾ ਅਨੁਪਾਤ ਅਤੇ ਬਲਾਕ ਦੀ 60 ਪ੍ਰਤੀਸ਼ਤ ਛੱਤ ਨਾਲੋ ਦੂੱਗਣਾ ਹੈ।ਯੂਰਪੀ ਵਪਾਰ ਕਮਿਸ਼ਨਰ ਸੀਸੀਲਿਆ ਮਾਲਮਸਟ੍ਰੋਮ ਨੇ ਬ੍ਰਸੱਲਜ਼ ਵਿੱਚ ਪੱਤਰਕਾਰਾਂ ਨੂੰ ਦੱਸਿਆਂ ਕਿ ਇਟਲੀ ਦੀ ਡਗਮਗਾ ਰਹੀ ਆਰਥਿਕਤਾ ਚਿੰਤਾ ਦਾ ਵਿਸ਼ਾ ਹੈ।ਮੁੱਦੇ ਦੀ ਗੱਲ ਇਹ ਹੈ ਇਟਲੀ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਪਰ ਯੂਰਪੀਅਨ ਰਾਜਧਾਨੀ ਬ੍ਰਸੱਲਜ਼ ਵੱਲੋਂ ਨਿਰਧਾਰਤ ਖਰਚੇ ਅਤੇ ਕਰਜ਼ੇ ਲਈ ਹਦਾਇਤਾਂ ਮੰਨਣ ਲਈ ਤਿਆਰ ਨਹੀਂ ਉਲਟਾ ਨਵੇਂ ਯੂਰੋਜ਼ੋਨ ਸੰਕਟ ਨੁੰ ਬੜਾਵਾ ਦੇ ਰਿਹਾ ਹੈ।