ਇਟਲੀ ਦੀ ਅਦਾਲਤ ਦਾ ਫ਼ੈਸਲਾ ਨਾਬਾਲਗਾਂ ਦੀਆਂ ਤਸਵੀਰਾਂ ਸ਼ੋਸਲ ਮੀਡੀਆ ‘ਤੇ ਸ਼ੇਅਰ ਕਰਨ ਨਾਲ ਮਾਂ-ਬਾਪ ਨੂੰ ਹੋ ਸਕਦਾ ਭਾਰੀ ਜਰਮਾਨਾ

kidsਬੈਰਗਾਮੋ (ਇਟਲੀ) 9 ਜਨਵਰੀ (ਰਣਜੀਤ ਗਰੇਵਾਲ) – ਫੇਸਬੁੱਕ, ਵਟਸਐਪ ਜਾਂ ਹੋਰ ਸ਼ੋਸਲ ਮੀਡੀਆ ‘ਤੇ ਫੋਟੋਆਂ ਨੂੰ ਸ਼ੇਅਰ ਕਰਨਾ ਦੁਨੀਆ ਦੀ ਆਦਤ ਜਿਹੀ ਬਣ ਚੁਕੀ ਹੈ, ਜਿਵੇਂ ਪਿਛਲੇ ਸਾਲ ਯੂ ਕੇ ਵਿੱਚ ਇੱਕ ਡਮੇਨ ਦੁਆਰਾ ਜਾਣਕਾਰੀ ਇਕੱਠੀ ਕੀਤੀ ਗਈ ਸੀ ਕਿ ਇੱਕ ਸਾਲ ਵਿੱਚ ਮਾਂ-ਬਾਪ ਵੱਲੋਂ ਆਪਣੇ ਬੱਚੇ ਦੀਆਂ ਤਕਰੀਬਨ 200 ਤੋਂ ਵੱਧ ਫੋਟੋਆਂ ਨੂੰ ਸ਼ੋਸਲ ਮੀਡੀਆ ‘ਤੇ ਸ਼ੇਅਰ ਕੀਤਾ ਜਾਂਦਾ ਹੈ। ਜਿਸ ਦਾ ਮਤਲਬ ਕਿ ਪੰਜ ਸਾਲ ਦੀ ਉਮਰ ਤੱਕ ਬੱਚੇ ਦੀ ਹਜਾਰ ਫੋਟੋ ਨੈੱਟ ‘ਤੇ ਪੈ ਜਾਂਦੀ ਹੈ। ਜਿਹੜੇ ਮਾਤਾ-ਪਿਤਾ ਆਪਣੇ ਬੱਚਿਆਂ ਦੀਆਂ ਤਸਵੀਰਾਂ ਆੱਨਲਾਈਨ ਵਿਲੀਨ ਕਰਦੇ ਹਨ ਉਹਨਾਂ ਨੂੰ ਡਿਜੀਟਲ ਪਹਿਚਾਣ ਹੀ ਨਹੀਂ ਹੁੰਦੀ ਕਿ ਇਹ ਸਾਡੇ ਬੱਚਿਆਂ ਦੀਆਂ ਤਸਵੀਰਾਂ ਨੂੰ ਲੈ ਕੇ ਸਾਡੇ ਜਜ਼ਬਾਤਾਂ ਬਾਰੇ ਵੀ ਹੈ, ਖਾਸ ਕਰਕੇ ਜਦੋਂ ਉਹ ਆਪਣੀਆਂ ਗਤੀਵਿਧੀਆਂ ਵਿੱਚ ਜਾਂਦੇ ਹਨ। ਇਟਲੀ ਵਿੱਚ ਕਈ ਸਾਲਾਂ ਤੋਂ ਕਈ ਅਜਿਹੇ ਕੇਸ ਅਦਾਲਤ ਤੱਕ ਪਹੁੰਚ ਰਹੇ ਸਨ, ਜਿਨਾਂ ਵਿੱਚ ਪਤੀ ਪਤਨੀ ਦੇ ਤਲਾਕ ਤੋਂ ਬਾਅਦ ਪਤਨੀ ਵੱਲੋਂ ਬੱਚਿਆਂ ਦੀਆਂ ਫੋਟੋਆਂ ਨੂੰ ਲਗਾਤਾਰ ਸ਼ੋਸਲ ਮੀਡੀਆ ‘ਤੇ ਸ਼ੇਅਰ ਕਰਨ ਕਾਰਨ ਪਤੀ ਵੱਲੋਂ ਰੋਕ ਲਗਾਏ ਜਾਣ ਦੀ ਮੰਗ ਕੀਤੀ ਗਈ ਸੀ। ਜਿਸ ਅਨੁਸਾਰ ਹੁਣ ਰੋਮ ਅਦਾਲਤ ਦੇ ਜੱਜ ਨੇ ਫੈਸਲਾ ਲਿਆ ਹੈ ਕਿ ਕੋਈ ਵੀ ਮਾਂ-ਬਾਪ ਨਾਬਾਲਗ ਬੱਚਿਆਂ ਦੀਆਂ ਫੋਟੋਆਂ ਨੂੰ ਸ਼ੋਸਲ ਮੀਡੀਆ ‘ਤੇ ਸ਼ੇਅਰ ਕਰਨ ‘ਤੇ ਕਿਸੇ ਇੱਕ ਵੱਲੋਂ ਆਈ ਸ਼ਿਕਾਇਤ ਦੁਆਰਾ 10 ਹਜਾਰ ਯੂਰੋ ਦਾ ਜੁਰਮਾਨਾ ਕੀਤਾ ਜਾਵੇਗਾ। ਨਾ ਸਿਰਫ਼ ਫੇਸਬੁੱਕ ‘ਤੇ ਬਲਕਿ ਹੋਰ ਸਮਾਜਿਕ ਨੈੱਟਵਰਕ ਤੋਂ ਤਸਵੀਰਾਂ ਨੂੰ ਹਟਾਉਣ ਦੇ ਆਦੇਸ਼ ਵੀ ਦਿੱਤੇ ਜਾਣਗੇ|