ਰੈਡ ਐਲਰਟ – ਤੂਫਾਨੀ ਮੌਸਮ ਕਾਰਨ ਚਿਤਾਵਨੀ – ਸਕੂਲ, ਜਨਤਕ ਪਾਰਕ, ਕਬਰਿਸਤਾਨ ਬੰਦ

img-20181029-wa0036 img-20181029-wa0038 img-20181029-wa0040

ਰੋਮ (ਇਟਲੀ) 24 ਅਕਤੂਬਰ (ਪੰਜਾਬ ਐਕਸਪ੍ਰੈੱਸ) –  ਇਟਲੀ ਦੇ ਜਿਆਦਾਤਰ ਇਲਾਕਿਆਂ ਵਿਚ ਅੱਜ ਤੇਜ ਬਾਰਿਸ਼ ਅਤੇ ਤੂਫਾਨੀ ਹਵਾ ਵਾਲਾ ਮੌਸਮ ਰਿਹਾ। ਜਿਸ ਕਾਰਨ ਲੋਕਾਂ ਨੂੰ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਰੱਖਣ ਦੀ ਸਲਾਹ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀ ਹੈ। ਰੈਡ ਐਲਰਟ , ਤੂਫਾਨੀ ਮੌਸਮ ਕਾਰਨ ਚਿਤਾਵਨੀ – ਸਕੂਲ, ਜਨਤਕ ਪਾਰਕ, ਕਬਰਿਸਤਾਨ ਬੰਦ।
ਪ੍ਰਸ਼ਾਨ ਦਾ ਕਹਿਣਾ ਹੈ ਕਿ ਮੌਸਮ ਵਿਚ ਅਚਾਨਕ ਤਬਦੀਲੀ ਕਾਰਨ ਚੱਲਣ ਵਾਲੇ ਤੂਫਾਨ ਵਿਚ ਟੁੱਟ ਰਹੇ ਦਰਖ਼ਤਾਂ ਕਾਰਨ ਸੜ੍ਹਕਾਂ ਅਤੇ ਰਸਤੇ ਬੰਦ ਹੋ ਜਾਂਦੇ ਹਨ। ਇਸ ਲਈ ਟ੍ਰੈਫਿਕ ਦੀ ਸਮੱਸਿਆ ਵਧੇਰੇ ਆਉਂਦੀ ਹੈ।

ਇਟਲੀ ਦੀ ਰਾਜਧਾਨੀ ਰੋਮ ਤੋਂ ਇਲਾਵਾ ਹੋਰ ਵੀ ਕਈ ਇਲਾਕਿਆਂ ਦੇ ਸਕੂਲ, ਜਨਤਕ ਪਾਰਕ, ਕਬਰਿਸਤਾਨ ਅਤੇ ਕਈ ਜਨਤਕ ਸਥਾਨਾਂ ਨੂੰ ਬੰਦ ਕੀਤਾ ਗਿਆ ਹੈ, ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਕੱਲ੍ਹ, 30 ਅਕਤੂਬਰ ਨੂੰ ਵੀ ਮੌਸਮ ਸਬੰਧੀ ਗੰਭੀਰ ਚਿਤਾਵਨੀ ਦਿੱਤੀ ਗਈ ਹੈ। ਜਿਸ ਕਾਰਨ ਇਟਲੀ ਦੇ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਨੂੰ ਬੰਦ ਰੱਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।

 

ਇਹ ਵੀ ਦੇਖੋ – –>

ਮੁੜ ਇਕ ਵਾਰ ਫੇਰ ਗੜ੍ਹਿਆਂ ਭਰੀ ਬਰਸਾਤ ਨੇ ਪੂਰੀ ਇਟਲੀ ਵਿਚ ਮਚਾਈ ਤਬਾਹੀ

ਗੜ੍ਹਿਆਂ ਭਰੀ ਬਰਸਾਤ ਨੇ ਪੂਰੀ ਇਟਲੀ ਵਿਚ ਮਚਾਈ ਤਬਾਹੀ

ਗੜਿਆਂ ਦੀ ਮਾਰ ਨਾਲ ਫਸਲਾਂ ਨੁਕਸਾਨੀਆਂ ਗਈਆਂ। ਕਿਸਾਨਾਂ ਦੀ ਐਸੋਸੀਏਸ਼ਨ ਕੋਲਦੀਰੇਤੀ ਨੇ ਕੁਦਰਤ ਦੇ ਇਸ ਕਹਿਰ ਨੂੰ ਖੇਤੀ ਲਈ ਅੱਤਿਆਚਾਰ ਦੱਸਿਆ। ਉਨ੍ਹਾਂ ਕਿਹਾ ਕਿ, ਇਸ ਮਾਰ ਨਾਲ ਲੱਖਾਂ ਯੂਰੋ ਦਾ ਨੁਕਸਾਨ ਹੋਏਗਾ। ਜਿਹੜੀਆਂ ਫਸਲਾਂ ਪੱਕ ਕੇ ਕਟਾਈ ਲਈ ਤਿਆਰ ਹੋ ਚੁੱਕੀਆਂ ਹਨ, ਉਨਾਂ ਲਈ ਇਸ ਸਮੇਂ ਇਹ ਕੁਦਰਤੀ ਕਹਿਰ ਸਭ ਤੋਂ ਬੁਰੀ ਘਟਨਾ ਹੈ।