ਇਟਲੀ ਵਿੱਚ ਅੱਤਵਾਦੀਆਂ ਨੂੰ ਆਰਥਿਕ ਮਦਦ ਦੇਣ ਦੇ ਜੁਰਮ ਵਿੱਚ 14 ਲੋਕ ਗ੍ਰਿਫ਼ਤਾਰ

italyਰੋਮ ਇਟਲੀ (ਕੈਂਥ) – ਅੱਤਵਾਦ ਵਿਰੋਧੀ  ਪੁਲਸ ਇਟਲੀ ਇਸ ਸਮੇਂ ਦੇਸ਼ ਵਿੱਚ ਅਮਨ ਸਾਂਤੀ ਬਣਾਉਣ ਅਤੇ ਸਮਾਜ ਵਿਰੋਧੀ  ਅੱਤਵਾਦੀ ਸਰਗਰਮੀਆਂ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਸੰਜੀਦਾ ਹੀ ਨਹੀਂ ਸਗੋਂ ਵਹਿਰਾਂ ਘੱਤੀ ਪੂਰੀ ਇਟਲੀ ਵਿੱਚ ਬਾਜ ਅੱਖ ਦੁਆਰਾ ਹਰ ਹਰਕਤ ਉਪੱਰ ਨਜ਼ਰ ਟਿਕਾਈ ਬੈਠੀ ਹੈ ਜਿਸ ਦੇ ਮੱਦੇਨਜ਼ਰ ਵੀਰਵਾਰ ਦੀ ਸਵੇਰ ਅੱਤਵਾਦ ਵਿਰੋਧੀ ਪੁਲਸ ਇਟਲੀ ਨੇ ਲੰਬਾਰਦੀਆ ਅਤੇ ਸਰਦੀਨੀਆਂ ਰਾਜਾਂ ਵਿੱਚੋਂ 14 ਦਹਿਸ਼ਤਗਰਦਾਂ  ਨੂੰ ਦਬੋਚਿਆ ਜਿਹਨਾਂ ਉਪੱਰ ਸੀਰੀਆਂ ਦੇ ਅਲ-ਕਾਇਦਾ ਅੱਤਵਾਦੀ ਸੰਗਠਨ ਨਾਲ ਸੰਬਧਤ ਹੋਣ ਦਾ ਦੋਸ਼ ਹੈ।ਇਟਲੀ,ਸਵੀਡਨ,ਹੰਗਰੀ,ਤੁਰਕੀ ਆਦਿ ਦੇਸ਼ਾਂ ਅਤੇ ਲੰਬਾਰਦੀਆਂ ਵਿੱਚ 10 ਸੀਰੀਆ ਲੋਕਾਂ ਨਾਲ ਸੰਬਧਤ ਆਰਥਿਕ ਮਦਦ ਅਤੇ ਉਸ ਦੀ ਦੁਰਵਰਤੋਂ ਦੇ ਦੋਸ਼ਾਂ ਵਿੱਚ ਸਬੂਤਾਂ ਦੇ ਅਧਾਰ ਉੱਤੇ ਇਹ ਲੋਕ ਗ੍ਰਿਫ਼ਤਾਰ ਕੀਤੇ ਹਨ।ਇਹਨਾਂ ਵਿੱਚ ਕੁਝ ਲੋਕ ਅਜਿਹੇ ਵੀ ਹਨ ਜਿਹਨਾਂ ਕਿ ਆਪਣੇ ਭਾਈਚਾਰੇ ਤੋਂ ਸੀਰੀਆ ਦੇ ਜਹਾਦੀਆਂ ਨੂੰ ਸਹਾਇਤਾ ਭੇਜਣ ਲਈ ਧਨ ਇੱਕਠਾ ਕੀਤਾ।ਅੱਤਵਾਦ ਵਿਰੋਧੀ ਪੁਲਸ ਜਾਂਚ ਅਨੁਸਾਰ ਸਰਦੀਨੀਆਂ Ḕਚ ਸੀਰੀਆ ਅਤੇ ਮੋਰੋਕਨ ਮੂਲ ਦੇ ਚਾਰ  ਵਿਅਕਤੀ ਸ਼ਾਮਲ ਹਨ ਜਿਹਨਾਂ ਉਪੱਰ ਅਲ-ਨੁਸਰਾ ਫਰੰਟ ਨੂੰ ਮਦਦ ਦੇਣ ਦਾ ਸ਼ੱਕ ਹੈ।ਜਿਹੜੇ ਕਿ ਅੱਤਵਾਦੀ ਗਤੀਵਿਧੀਆ ਆਤਮਘਾਤੀ ਬੰਬ,ਅਗਵਾ ਕਰਨਾ,ਅਤੇ ਸੀਰੀਆ ਵਿੱਚ ਹੋਰ ਹਮਲੇ ਕਰਨ ਦੇ ਦੋਸ਼ੀ ਹਨ।ਇਟਲੀ ਦੀ ਅੱਤਵਾਦੀ ਪੁਲਸ ਨੇ ਸੂਬਾ ਲੰਬਾਰਦੀਆ ,ਇਮੀਲੀਆ ਰੋਮਾਨਾ ਅਤੇ ਸਰਦੀਨੀਆਂ ਵਿੱਚ ਇਸ ਅਪ੍ਰੇਸ਼ਨ ਲਈ ਕਰੀਬ 20 ਥਾਵਾਂ ਉਪੱਰ ਛਾਪੇਮਾਰੀ ਕੀਤੀ ਜਿਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਕਾਬੂ ਕੀਤਾ ਗਿਆ।