ਇਟਲੀ ਵਿੱਚ ਟੀ,ਵੀ ਪੱਤਰਕਾਰ ਉਪੱਰ ਹਮਲਾ ਕਰਨ ਵਾਲੇ ਨੂੰ ਹੋਈ 6 ਸਾਲ ਜੇਲ ਦੀ ਸ਼ਜਾ

spadaਰੋਮ ਇਟਲੀ(ਕੈਂਥ) ਬੇਸ਼ੱਕ ਭਾਰਤ ਸਮੇਤ ਦੁਨੀਆਂ ਦੇ ਸਾਰੇ ਦੇਸ਼ ਪ੍ਰੈੱਸ ਨੂੰ ਆਜ਼ਾਦ ਮੰਨਦੇ ਹਨ ਪਰ ਇਸ ਦੇ ਬਾਵਜੂਦ ਅਜਿਹੇ ਬਹੁਤ ਸਾਰੇ ਕੇਸ ਹਨ ਜਿਹਨਾਂ ਵਿੱਚ ਪੱਤਰਕਾਰ ਸਾਥੀਆਂ ਨੂੰ ਸੱਚ ਬੋਲਣ ਦੀ ਸ਼ਜਾ ਮੌਤ ਮਿਲੀ ਹੈ ।ਭਾਰਤ ਵਿੱਚ ਕਈ ਪੱਤਰਕਾਰਾਂ ਨੂੰ ਸੱਚ ਲਿਖਣ ਕਾਰਨ ਹਾਕਮ ਧਿਰਾਂ ਨੇ ਜਿੰਦਾ ਸਾੜ ਦਿੱਤਾ ਤੇ ਇਟਲੀ ਵਿੱਚ ਕਰੀਬ 200 ਅਜਿਹੇ ਪੱਤਰਕਾਰ ਹਨ ਜਿਹੜੇ ਕਿ ਪੁਲਿਸ ਨਿਗਰਾਨੀ ਹੇਠ ਹਨ।ਇਟਾਲੀਅਨ ਪ੍ਰਸ਼ਾਸ਼ਨ ਪ੍ਰੈੱਸ ਦੀ ਆਜ਼ਾਦੀ ਦਾ ਪੂਰਾ ਮਾਣ-ਸਤਿਕਾਰ ਕਰਦਾ ਹੈ ਤੇ ਜਿਹੜੇ ਸਮਾਜ ਵਿਰੋਧੀ ਅਨਸਰ ਪ੍ਰੈੱਸ ਨਾਲ ਦੁਰਵਿਵਹਾਰ ਕਰਦੇ ਹਨ ਉਹਨਾਂ ਨੂੰ ਸ਼ਲਾਖਾਂ ਪਿੱਛੇ ਕਰਨ ਲਈ ਇਤਿਹਾਸਕ ਫੈਸਲੇ ਜਾਰੀ ਕਰਦਾ ਹੈ।ਅਜਿਹਾ ਹੀ ਕੁਝ ਇਟਾਲੀਅਨ ਮਾਫੀæਓਸੋ ਰੋਬੇਰਤੋ ਸਪਾਡਾ ਨਾਲ ਵਾਪਰਿਆ ਜਿਸ ਨੇ ਕਿ ਪ੍ਰੈੱਸ ਦੀ ਆਜ਼ਾਦੀ ਉਪੱਰ ਹਮਲਾ ਕੀਤਾ ਤੇ ਬਦਲੇ ਵਿੱਚ ਮਿਲੀ 6 ਸਾਲ ਜੇæਲ ਦੀ ਸ਼ਜਾ।ਸੰਨ 2017 ਦੀ ਨਵੰਬਰ ਨੂੰ ਓਸਤੀਆ (ਨੇੜੇ ਰੋਮ) ਦੇ ਸਮੁੰਦਰੀ ਤੱਟ ਉਪੱਰ ਇੱਕ ਰਾਸ਼ਟਰੀ ਟੀ,ਵੀ ਚੈੱਨਲ ਦੇ ਪੱਤਰਕਾਰ ਡੇਨੀਏਲੇ ਪੇਰਵਿਨਚੈਂਸੀ, ਰੋਬੇਰਤੋ ਸਪਾਡਾ ਨਾਲ ਸਵਾਲ-ਜਵਾਬ ਕਰ ਰਹੇ ਸਨ ਜਦੋਂ ਪੱਤਰਕਾਰ ਨੇ ਸਪਾਡਾ ਨੂੰ ਉਸ ਉਪੱਰ ਲੱਗ ਰਹੇ ਰਾਜਨੀਤਿਕ ਇਲਜਾਮਾਂ ਸਬੰਧੀ ਪੁੱਛਿਆ ਤਾਂ ਸਪਾਡਾ ਨੂੰ ਗੁੱਸਾ ਆ ਗਿਆ ਤੇ ਉਸ ਨੇ ਪੱਤਰਕਾਰ ਉਪੱਰ ਹਮਲਾ ਕਰ ਦਿੱਤਾ।ਪੱਤਰਕਾਰ ਦੀ ਨੱਕ ਨੂੰ ਮੜੋੜ ਦਿੱਤਾ,ਖਿੱਚਿਆ ਅਤੇ ਮਾਰ ਕੇ ਸੜਕ ਉਪੱਰ ਉਸ ਨੂੰ ਪਿੱਛੇ ਨੂੰ ਸੁੱਟ ਦਿੱਤਾ।ਸਪਾਡਾ ਇਟਾਲੀਅਨ ਜੇਲ ਮਾਫ਼ੀਏ ਦੇ ਬੋਸ ਦਾ ਰਿਸ਼ਤੇਦਾਰ ਹੈ ਜਿਸ ਦੇ ਪੱਤਰਕਾਰ ਉਪੱਰ ਇਸ ਹਮਲੇ ਨਾਲ ਪੂਰੀ ਇਟਲੀ ਹੈਰਾਨ ਸੀ।ਸਪਾਡਾ ਨੂੰ ਪ੍ਰੈੱਸ ਉਪੱਰ ਕੀਤੇ ਇਸ ਹਮਲੇ ਕਾਰਨ ਹੀ 6 ਸਾਲ ਜੇਲ ਦੀ ਸ਼ਜਾ ਹੋਈ ਹੈ।