ਪਾਸਕਲ ਨੇ ਵਿਆਹ ਨਾਲ ਸਬੰਧਤ ਇਕ ਵੀਡੀਓ ਬਣਾਈ ਹੈ। ਜਿਸ ਵਿਚ ਉਹ ਕਹਿੰਦੀ ਹੈ,”ਲੋਕ ਇਸ ਵਿਆਹ ਨੂੰ ਜੱਜ ਕਰਨਗੇ ਪਰ ਅਜਿਹਾ ਕੋਈ ਨਹੀਂ ਹੈ ਜੋ ਰਜਾਈ ਦੇ ਬਿਨਾਂ ਰਹਿ ਸਕਦਾ ਹੋਵੇ।” ਡੇਵੋਨ ਲਾਈਵ ਨੂੰ ਦਿੱਤੇ ਇੰਟਰਵਿਊ ਵਿਚ ਪਾਸਕਲ ਨੇ ਕਿਹਾ ਕਿ ਮੇਰਾ ਰਜਾਈ ਨਾਲ ਵਿਲੱਖਣ ਰਿਸ਼ਤਾ ਹੈ। ਡੁਵਟ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ ਅਤੇ ਮੈਨੂੰ ਜੱਫੀ ਪਾਉਂਦਾ ਹੈ। ਮੈਂ ਆਪਣੀ ਰਜਾਈ ਨਾਲ ਇੰਨਾ ਪਿਆਰ ਕਰਦੀ ਹਾਂ ਕਿ ਲੋਕਾਂ ਨੂੰ ਬੁਲਾ ਕੇ ਇਸ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਇਨ੍ਹਾਂ ਦੋਹਾਂ ਦਾ ਵਿਆਹ 10 ਫਰਵਰੀ ਨੂੰ ਡੇਵੋਨ ਦੇ ‘ਦੀ ਗਲੋਰੀਅਸ ਆਰਟ ਹਾਊਸ’ ਵਿਚ ਹੋਵੇਗਾ।
ਇਸ ਵਿਆਹ ਲਈ ਪਾਸਕਲ ਨੇ ਇਕ ਡਰੈੱਸ ਕੋਡ ਵੀ ਰੱਖਿਆ ਹੈ, ਜਿਸ ਨੂੰ ਵਿਆਹ ਵਿਚ ਆਉਣ ਵਾਲੇ ਹਰ ਮਹਿਮਾਨ ਨੂੰ ਫਾਲੋ ਕਰਨਾ ਹੋਵੇਗਾ। ਮਹਿਮਾਨਾਂ ਨੂੰ ਡਰੈੱਸ ਕੋਡ ਵਿਚ ਗਾਊਨ, ਪਜਾਮਾ ਅਤੇ ਸਲੀਪਰ ਪਹਿਨ ਕੇ ਆਉਣਾ ਹੋਵੇਗਾ। ਇਸ ਦੇ ਨਾਲ ਹੀ ਟੈਡੀ ਬੀਅਰ ਅਤੇ ਗਰਮ ਪਾਣੀ ਦੀਆਂ ਬੋਤਲਾਂ ਵੀ ਲਿਆਉਣ ਲਈ ਕਿਹਾ ਗਿਆ ਹੈ। ਸਿਰਫ ਇੰਨਾ ਹੀ ਨਹੀਂ ਪਾਸਕਲ ਵਿਆਹ ਦੇ ਬਾਅਦ ਇਸ ਰਜਾਈ ਨਾਲ ਹਨੀਮੂਨ ਦੀ ਵੀ ਯੋਜਨਾ ਬਣਾ ਰਹੀ ਹੈ। ਪਾਸਕਲ ਅਤੇ ਡੁਵਟ ਦੇ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਚੁੱਕਾ ਹੈ।