ਇੰਗਲੈਂਡ ਵਿੱਚ ਸਿੱਖ ਫੌਜੀ ਦਾ ਦਸ ਫੁੱਟ ਉੱਚਾ ਬੁੱਤ ਲਾਇਆ ਜਾਵੇਗਾ

sikhਲੜਾਈ ਵਿੱਚ ਬਰਤਾਨੀਆ ਵੱਲੋਂ ਲੜਨ ਵਾਲੇ ਦੱਖਣ ਏਸ਼ੀਆਈ ਫੌਜੀਆਂ ਦੀ ਯਾਦ ਵਿੱਚ, ਪਹਿਲੇ ਵਿਸ਼ਵ ਯੁੱਧ ਦੀ ਸੌਵੀਂ ਵਰ੍ਹੇਗੰਢ ਮੌਕੇ ਇਸ ਸਾਲ ਦੇ ਅੰਤ ਤੱਕ ਕਾਇਮ ਹੋਣ ਵਾਲੇ ‘ਦਿ ਲਾਇਨਜ਼ ਆਫ਼ ਦਿ ਗ੍ਰੇਟ ਵਾਰ’ ਸਮਾਰਕ ਵਿੱਚ ਇੰਗਲੈਂਡ ਵਿੱਚ ਇੱਕ ਸਿੱਖ ਫੌਜੀ ਦਾ ਦਸ ਫੁੱਟ ਉੱਚਾ ਬੁੱਤ ਲਾਇਆ ਜਾ ਰਿਹਾ ਹੈ। ਇਹ ਸਮਾਰਕ ਇੰਗਲੈਂਡ ਦੇ ਸਮੈਥਵਿਕ, ਵੈਸਟ ਮਿਡਲੈਂਡਜ਼ ਵਿੱਚ ਕਾਇਮ ਕੀਤਾ ਜਾਵੇਗਾ। ਸੈਂਡਵਿਲ ਕਾਊਂਸਲ ਨੇ ਇਸ ਕਾਰਜ ਨੂੰ ਭਾਈਚਾਰੇ ਨੂੰ ਦਿੱਤੀ ਜਾਣ ਵਾਲੀ ਵਿਲੱਖਣ ਸ਼ਰਧਾਂਜਲੀ ਦੱਸਿਆ। ਮੂਰਤੀਕਾਰ ਲਿਊਕ ਪੈਰੀ ਇਸ ਬੁੱਤ ਦੇ ਨਿਰਮਾਣ ਦਾ ਕਾਰਜ ਕਰ ਰਿਹਾ ਹੈ, ਨੇ ਕਿਹਾ ਕਿ, ਉਨ੍ਹਾਂ ਨੂੰ ਇਸ ਕੰਮ ਨੂੰ ਕਰ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਸਮੈਥਵਿਕ ਦਾ ਗੁਰੂ ਨਾਨਕ ਗੁਰਦੁਆਰਾ ਇਸ ਬੁੱਤ ਦਾ ਖ਼ਰਚਾ ਚੁੱਕ ਰਿਹਾ ਹੈ। ਬੰਦੂਕਧਾਰੀ ਸਿੱਖ ਫੌਜੀ ਦੇ ਇਸ ਬੁੱਤ ਨੂੰ 6 ਫੁੱਟ ਉੱਚੇ ਇੱਕ ਗਰੇਨਾਈਟ ਦੇ ਪਲੇਟਫਾਰਮ ਉੱਤੇ ਲਾਇਆ ਜਾਵੇਗਾ। ਪਲੇਟਫਾਰਮ ਉੱਤੇ ਉਨ੍ਹਾਂ ਰੈਜੀਮੈਂਟਾਂ ਦੇ ਨਾਮ ਖੁਣੇ ਜਾਣਗੇ ਜਿਨ੍ਹਾਂ ਵੱਲੋਂ ਦੱਖਣ ਏਸ਼ੀਆਈ ਫੌਜੀ ਲੜੇ ਸਨ।
ਇਹ ਬੁੱਤ ਹਾਈ ਸਟਰੀਟ ਅਤੇ ਟੌਲ ਹਾਊਸ ਵੇ ਦੇ ਵਿਚਕਾਰ ਨਵੇਂ ਬਣੇ ਜਨਤਕ ਸਥਾਨ ‘ਤੇ ਲਾਇਆ ਜਾਵੇਗਾ। ਇਹ ਬੁੱਤ ਨਵੰਬਰ ਵਿੱਚ ਆਰਮਿਸਟਾਈਸ ਡੇ ਦੇ ਮੌਕੇ ਲਾਇਆ ਜਾਵੇਗਾ।