ਉਮੀਦਵਾਰ ਪਾਲਾ ਯੈਂਗ ਨੇ ਪੰਜਾਬੀ ਭਾਈਚਾਰੇ ਤੋਂ ਮਦਦ ਮੰਗੀ

paulaਕੈਲੀਫੋਰਨੀਆ, 10 ਅਗਸਤ (ਹੁਸਨ ਲੜੋਆ ਬੰਗਾ)-ਫਰਿਜ਼ਨੋ ਸਿਟੀ ਦੀ ਕੌਾਸਲ ਸੀਟ 5 ਲਈ ਚੋਣ ਲੜ ਰਹੀ ਯੈਂਗ ਭਾਈਚਾਰੇ ਨਾਲ ਸਬੰਧਿਤ ਪਾਲਾ ਯੈਂਗ ਵੀ ਪੰਜਾਬੀਆਂ ਦੀਆਂ ਵੋਟਾਂ ਖਿੱਚਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ | ਪਾਲਾ ਯੈਂਗ ਜਿਹੜੀ ਕਿ 1980 ਦੇ ਦਹਾਕੇ ਤੋਂ ਫਰਿਜ਼ਨੋ ਵਿਖੇ ਰਹਿ ਕੇ ਭਾਈਚਾਰੇ ਦੀ ਸੇਵਾ ਕਰਦੀ ਆ ਰਹੀ ਹੈ, ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਹਿੰਦੁਸਤਾਨ ਦੇ ਗੁਆਂਢੀ ਦੇਸ਼ ਲਾਓਸ ਨਾਲ ਸਬੰਧਿਤ ਹੈ ਅਤੇ ਉਹ ਚਾਹੁੰਦੀ ਹੈ ਕਿ ਕੋਈ ਸਾਊਥ ਏਸ਼ੀਅਨ ਆਵਾਜ਼ ਫਰਿਜ਼ਨੋ ਸਿਟੀ ਹਾਲ ਵਿਚ ਗੂੰਜੇ ਅਤੇ ਇਸ ਕਰਕੇ ਘੱਟ ਗਿਣਤੀ ਲੋਕਾਂ ਦੀ ਨੁਮਾਇੰਦਗੀ ਨੂੰ ਮੁੱਖ ਰੱਖ ਕੇ ਉਹ ਫਰਿਜ਼ਨੋ ਸਿਟੀ ਕੌਾਸਲ ਦੀ ਚੋਣ ਲੜ ਰਹੀ ਹੈ | ਉਨ੍ਹਾਂ ਇਸ ਲੜਾਈ ਵਿਚ ਪੰਜਾਬੀ ਭਾਈਚਾਰੇ ਤੋਂ ਵੋਟ ਰਾਹੀਂ ਸਾਥ ਦੀ ਮੰਗ ਕੀਤੀ |