ਕਰਤਾਰਪੁਰ ਕਾਰੀਡੋਰ ਸਬੰਧੀ ਮੁਸਲਮਾਨ ਭਾਈਚਾਰੇ ਵੱਲੋਂ ਸਿੱਖਾਂ ਨਾਲ ਸਾਂਝੀ ਪ੍ਰੈੱਸ ਮਿਲਣੀ

kartarpurkartarpur1ਨਿਊਯਾਰਕ, 10 ਦਸੰਬਰ (ਹੁਸਨ ਲੜੋਆ ਬੰਗਾ)-‘ਫੋਰਥ ਪਿੱਲਰ-ਵਿਜੀਲੈਂਟ ਮੀਡੀਆ ਵਾਚਡਾਗਾ’ ਅਤੇ ਆਲ ਪਾਕਿਸਤਾਨੀ ਅਮੈਰੀਕਨ ਕੋਲੀਸ਼ਨ ਵਲੋਂ ਪਿਛਲੇ ਦਿਨੀਂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ-ਪੱਥਰ ਰੱਖੇ ਜਾਣ ਦੀ ਖੁਸ਼ੀ ਅਤੇ ਇਸ ਸਬੰਧੀ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਚਰਚਾ ਕਰਨ ਲਈ ਸਥਾਨਕ ‘ਟੇਸਟ ਆਫ਼ ਲਾਹੌਰ’ ਰੈਸਤੋਰਾਂ ‘ਚ ਇਕ ਖਾਸ ਮਿਲਣੀ ਕੀਤੀ ਗਈ, ਜਿਸ ‘ਚ ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ ਅਤੇ ਟੀ. ਵੀ. ਚੈਨਲਾਂ ਨੇ ਸ਼ਮੂਲੀਅਤ ਕੀਤੀ | ਇਸ ਮਿਲਣੀ ‘ਚ ਵਿਸ਼ੇਸ਼ ਤੌਰ ‘ਤੇ ਖ਼ਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ: ਅਮਰਜੀਤ ਸਿੰਘ ਦੀ ਅਗਵਾਈ ਹੇਠ ਸਿੱਖ ਵਫ਼ਦ ਨੇ ਹਿੱਸਾ ਲਿਆ ਅਤੇ ਪਾਕਿਸਤਾਨੀ ਅਵਾਮ ਤੇ ਹਕੂਮਤ ਦਾ ਕਰਤਾਰਪੁਰ ਕਾਰੀਡੋਰ ਲਈ ਧੰਨਵਾਦ ਕੀਤਾ | ਮੀਡੀਆ ਵਾਚਡਾਗਾ ਦੇ ਆਗੂਆਂ (ਫਾਰੂਕ ਮਿਰਜ਼ਾ, ਸ਼ੇਖ ਤੌਕੀਰ, ਜੇਮਜ਼ ਕੈਪਰੀਅਨ, ਮੁਹੰਮਦ ਹੁਸੈਨ ਅਤੇ ਮਨਜ਼ੂਰ ਹੁਸੈਨ) ਨੇ ਜਿਥੇ ਕਰਤਾਰਪੁਰ ਲਾਂਘੇ ਨੂੰ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਆਪਸੀ ਸਾਂਝ ਵਧਾਉਣ ਲਈ ਇਕ ਮੀਲ ਪੱਥਰ ਕਿਹਾ, ਉਥੇ ਇਸ ਸਬੰਧੀ ਜ਼ਮੀਨੀ ਪੱਧਰ ‘ਤੇ ਉੱਠ ਰਹੇ ਕੁਝ ਸ਼ੰਕੇ ਸਿੱਖ ਵਫ਼ਦ ਨਾਲ ਸਾਂਝੇ ਕੀਤੇ ਗਏ | ਮੀਡੀਆ ਨਾਲ ਗੱਲਬਾਤ ਕਰਦਿਆਂ ਡਾ: ਅਮਰਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਸਿਰਫ਼ ਸੱਭਿਆਚਾਰਕ ਅਤੇ ਤਹਿਜ਼ੀਬੀ ਨਾ ਹੋ ਕੇ ਰੂਹਾਨੀ ਸਾਂਝ ਹੈ | ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਅੰਮਿ੍ਤਸਰ ਦਾ ਨੀਂਹ ਪੱਥਰ ਖ਼ਾਸ ਤੌਰ ‘ਤੇ ਲਾਹੌਰ ਦੇ ਮੁਸਲਮਾਨ ਪੀਰ ਸਾਈਾ ਮੀਰ ਕੋਲੋਂ ਰਖਵਾਇਆ ਸੀ | ਉਨ੍ਹਾਂ ਕਿਹਾ ਕਿ ਅੱਜ ਇਮਰਾਨ ਖਾਨ ਦੀ ਅਗਵਾਈ ‘ਚ ਪੂਰੇ ਪਾਕਿਸਤਾਨੀ ਅਵਾਮ ਦਾ ਧੰਨਵਾਦ ਕਰਨਾ ਬਣਦਾ ਹੈ | ਡਾ: ਅਮਰਜੀਤ ਸਿੰਘ ਨੇ ਪਾਕਿਸਤਾਨੀ ਅਵਾਮ ਅਤੇ ਸਿੱਖ ਕੌਮ ਨੂੰ ਜਾਣੂ ਕਰਵਾਇਆ ਕਿ ਏਜੰਸੀਆਂ ਵਲੋਂ ਹਰ ਸੰਭਵ ਤਰੀਕੇ ਨਾਲ ਸਿੱਖਾਂ-ਮੁਸਲਮਾਨਾਂ ਦੀ ਸਾਂਝ ਦੇ ਵਧਦੇ ਕਦਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਇਸ ਵਿਚਾਰ ਚਰਚਾ ਨੂੰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਦੇ ਭਾਈ ਹਿੰਮਤ ਸਿੰਘ, ਕਿਰਪਾਲ ਸਿੰਘ ਬਿਿਲੰਗ, ਸਲੀਮ ਮਲਿਕ, ਰਾਜਾ ਰਜ਼ਾਕ, ਮੁਹੰਮਦ ਤਾਹਿਰ, ਦੁਆਬਾ ਸਿੱਖ ਐਸੋਸੀਏਸ਼ਨ ਤੋਂ ਬਲਜਿੰਦਰ ਸਿੰਘ, ਹਰਮੇਲ ਸਿੰਘ ਅਤੇ ਸੁਖਜਿੰਦਰ ਸਿੰਘ ਬਾਜਵਾ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ |