ਕਾਰਨੀਵਲ ਆਫ ਫਲਾਵਰਜ ਫੈਸਟੀਵਲ ਪਰੇਡ ਵਿੱਚ ਸਿੱਖ ਭਾਈਚਾਰੇ ਨੇ ਹਿੱਸਾ ਲਿਆ

carnivalਕੈਲੀਫੋਰਨੀਆ, 24 ਸਤੰਬਰ ( ਹੁਸਨ ਲੜੋਆ ਬੰਗਾ) ਆਸਟਰੇਲੀਆ ਦੇ ਟਵੂਮਬਾ ਸ਼ਹਿਰ ਵਿੱਚ ਹੋਏ ਕਾਰਨੀਵਲ ਆਫ ਫਲਾਵਰਜ ਫੈਸਟੀਵਲ ਪਰੇਡ ਵਿੱਚ ਪਹਿਲੀ ਵਾਰ ਸਿੱਖ ਕਮਿਊਨਟੀ ਨੇ ਹਿੱਸਾ ਲਿਆ ਜਿਸ ਵਿੱਚ ਕੈਲੀਫੋਰਨੀਆ ਦੇ ਕੁਝ ਸੱਜਣਾਂ ਨੇ ਵੀ ਸਮੂਲੀਅਤ ਕੀਤੀ. ਇਸ ਵੇਰਾਂ ਕਮਿਊਨਟੀ ਵੱਲੋਂ ਬਹੁਤ ਹੀ ਸੋਹਣਾ ਸਟਾਲ ਲਾਇਆ ਗਿਆ ਜਿੱਥੇ ਪੂਰਾ ਦਿਨ ਕੋਕ ਜੂਸ ਤੇ ਪਾਣੀ ਦੀਆ ਬੋਤਲਾਂ ਵਰਤਾਈਆਂ ਗਈਆਂ ਪਰੇਡ ਦੇਖਣ ਆਏ ਲੋਕਾਂ ਵਿੱਚ ਸਿੱਖ ਕੌਮ ਦਾ ਸਟਾਲ ਖਿੱਚ ਦਾ ਕੇਂਦਰ ਰਿਹਾ। ਲੋਕ ਜਿੱਥੇ ਮੁਫ਼ਤ ਪਾਣੀ ਤੇ ਹੋਰ ਡਾਰਿੰਕਸ ਲੈ ਰਹੇ ਸਨ ਓਥੇ ਹੀ ਸਿੱਖੀ ਦੀ ਜਾਣਕਾਰੀ ਵੀ ਲੈ ਰਹੇ ਸਨ ਅਤੇ ਪਰੇਡ ਦਾ ਹਿੱਸਾ ਬਣਨ ਲਈ ਸਿੱਖ ਕਮਿਊਨਟੀ ਦਾ ਦਿਲੋਂ ਧੰਨਵਾਦ ਕਰ ਰਹੇ ਸਨ ਸਿੱਖ ਕਮਿਊਨਟੀ ਦੇ ਨੁਮਾਇੰਦੇ ਭਾਈ ਜਸਵਿੰਦਰ ਸਿੰਘ ਨੇ ਜਿੱਥੇ ਸਟਾਲ ਤੇ ਆ ਰਹੇ ਲੋਕਾਂ ਦਾ ਧੰਨਵਾਦ ਕੀਤਾ ਓਥੇ ਹੀ ਇਸ ਕਾਰਜ ਲਈ ਮਾਇਆ ਦਾਨ ਕਰਨ ਵਾਲਿਆ ਦਾ ਤੇ ਸਟਾਲ ਉਤੇ ਪੂਰਾ ਦਿਨ ਤਨਦੇਹੀ ਨਾਲ ਕੰਮ ਕਰਨ ਵਾਲੇ ਸਾਰੇ ਵੀਰਾ ਭੈਣਾਂ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਸਥਾਨਿਕ ਲੋਕਾਂ ਵਿੱਚ ਸਾਡੀ ਪਹਿਚਾਣ ਬਣੀ ਹੈ । ਕੈਲੀਫੋਰਨੀਆ ਤੋਂ ਭਾਈ ਪ੍ਰੀਤਮ ਸਿੰਘ ਜੋਗਾਨੰਗਲ ਨੇ ਕਿਹਾ ਕਿ ਅਜਿਹਾ ਪ੍ਰੋਗਰਾਮ ਹਰ ਦੇਸ਼ ਚ ਕਿਸੇ ਨਾ ਕਿਸੇ ਵਸੀਲੇ ਨਾਲ ਹਰ ਵ੍ਹਰੇ ਕਰਨ ਲਈ ਉਪਰਾਲੇ ਹੋਣੇ ਚਾਹਿਦੇ ਹਨ ਤਾਂ ਜੋ ਸਿੱਖ ਭਾਈਚਾਰੇ ਵਿੱਚ ਵੀ ਬਾਕੀ ਭਾਈਚਾਰਿਆਂ ਵਿਚਰਨ ਲਈ ਦੂਰੀ ਘਟੇ ਤੇ ਜਾਗਰੁਕਤਾ ਵੀ ਆਵੇ ।