ਕਾਲੀ ਸੂਚੀ ਵਿਚਲੇ ਸਿੱਖ ਲੈ ਸਕਣਗੇ ਭਾਰਤੀ ਪਾਸਪੋਰਟ ‘ਤੇ ਵੀਜ਼ਾ

black-list1ਕੈਲੀਫੋਰਨੀਆ, 13 ਮਈ (ਹੁਸਨ ਲੜੋਆ ਬੰਗਾ)- ਸਿੱਖ ਭਾਈਚਾਰੇ ਵਲੋਂ ਬਹੁਤ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਉਸ ਵੇਲੇ ਪੂਰੀ ਹੁੰਦੀ ਨਜ਼ਰ ਆਈ ਜਦੋਂ ਭਾਰਤ ਸਰਕਾਰ ਨੇ ਸਥਾਨਕ ਭਾਰਤੀ ਕੌਾਸਲਖਾਨੇ ਨੂੰ ਕਿਹਾ ਕਿ ਅਮਰੀਕਾ ਵਿਚ ਰਾਜਸੀ ਸ਼ਰਨ ਲੈ ਕੇ ਰਹਿ ਰਹੇ ਭਾਰਤੀ ਸਿੱਖਾਂ ਨੂੰ ਕੌਾਸਲਖਾਨੇ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ | ਇਸ ਨਵੀਂ ਨੀਤੀ ਨਾਲ ਸਥਾਨਕ ਭਾਰਤੀ ਕੌਾਸਲਖਾਨੇ ਦੀ ਕਾਲੀ ਸੂਚੀ ਖ਼ਤਮ ਹੋ ਜਾਵੇਗੀ | ਅਮਰੀਕਾ ਵਿਚ ਰਾਜਸੀ ਸ਼ਰਨ ਲੈ ਕੇ ਰਹਿ ਰਹੇ ਜਿਹੜੇ ਭਾਰਤੀ ਮੂਲ ਦੇ ਅਮਰੀਕੀ ਸਿੱਖਾਂ ਨੂੰ ਇਸ ਕਾਲੀ ਸੂਚੀ ਵਿਚ ਪਾਇਆ ਹੋਇਆ ਹੈ, ਉਹ ਹੁਣ ਭਾਰਤੀ ਪਾਸਪੋਰਟ ‘ਤੇ ਵੀਜ਼ਾ ਲੈ ਸਕਣਗੇ | ਭਾਰਤੀ ਅਮਰੀਕੀ ਸਿੱਖ ਭਾਈਚਾਰੇ ਨੇ ਭਾਰਤ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ | ਭਾਰਤੀ ਕੌਾਸਲੇਟ ਜਨਰਲ ਸਾਨਫਰਾਂਸਿਸਕੋ ਸੰਜੇ ਪਾਂਡਾ ਨੇ ਦੱਸਿਆ ਕਿ ਵਿਸ਼ਵ ਭਰ ਦੇ ਕੌਾਸਲਖਾਨਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਸਿੱਖ ਰਾਜਸੀ ਸ਼ਰਨਾਰਥੀਆਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਜੋ ਮੂਲ ਰੂਪ ਵਿਚ ਪੰਜਾਬ ਦੇ ਵਾਸੀ ਹਨ | ਪਾਂਡਾ ਨੇ ਕਿਹਾ ਕਿ ਅਸੀਂ ਨਵੀਂ ਨੀਤੀ ਦਾ ਸਵਾਗਤ ਕਰਦੇ ਹਾਂ, ਜਿਸ ਨੀਤੀ ਨੂੰ ਲਾਗੂ ਕੀਤਾ ਜਾ ਰਿਹਾ ਹੈ |