ਕੈਨੇਡਾ ਸਰਕਾਰ ਵੱਲੋਂ ਧੋਖੇਬਾਜ ‘ਇਮੀਗ੍ਰੇਸ਼ਨ ਕੰਸਲਟੈਂਟਾਂ’ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ

ਵੈਨਕੂਵਰ, 10 ਜੂਨ (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਮੰਗਵਾਉੁਣ ਦੇ ਨਾਂਅ ’ਤੇ ਠੱਗੀਆਂ ਮਾਰ ਕੇ ਲੱਖਾਂ ਡਾਲਰ ਬਟੋਰਨ ਵਾਲੇ ਧੋਖੇਬਾਜ਼ ਇਮੀਗ੍ਰੇਸ਼ਨ ਕੰਸਲਟੈਂਟਾਂ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਸਰਕਾਰ ਵੱਲੋਂ ਤਿਆਰੀ ਕਰ ਲਈ ਗਈ ਹੈ। ਇਸ ਬਾਰੇ ਗੱਲਬਾਤ ਕਰਦਿਆਂ ਇ²ਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮਾਮਲਿਆਂ ਦੇ ਮੰਤਰੀ ਜੇਸਨ ਕੈਨੀ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਦੇ ਨਾਂਅ ’ਤੇ ਗੁੰਮਰਾਹ ਕਰਨ ਵਾਲਿਆਂ ਸਬੰਧੀ ਉਨ੍ਹਾਂ ਕੋਲ ਸੈਂਕੜੇ ਸ਼ਿਕਾਇਤਾਂ ਪੁੱਜੀਆਂ ਹਨ, ਜਿਸ ਕਰਕੇ ਲੋਕਾਂ ਨੂੰ ਠੱਗਣ ਵਾਲਿਆਂ ਦੀ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਇਮੀਗ੍ਰੇਸ਼ਨ ਸਲਾਹਕਾਰ ਲੋਕਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਕੈਨੇਡਾ ਮੰਗਵਾਉੁਣ ਦਾ ਝੂਠਾ ਲਾਰਾ ਲਾ ਕੇ ਮੋਟੀਆਂ ਰਕਮਾਂ ਬਟੋਰ ਰਹੇ ਹਨ ਅਤੇ ਕਾਨੂੰਨ ਨਾਲ ਵੀ ਖਿਲਵਾੜ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹੇ ਕਈ ਅਦਾਰੇ ‘ਗਾਰੰਟੀ’ ਦਾ ਭਰੋਸਾ ਦੇ ਕੇ ²ਲੋਕਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ ਤੇ ਕੁਝ ਸਮੇਂ ਮਗਰੋਂ ਲੱਖਾਂ ਡਾਲਰ ਲੈ ਕੇ ਰਫੂ-ਚੱਕਰ ਹੋ ਜਾਂਦੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਸ ਮਾਮਲੇ ’ਚ ਸਖ਼ਤੀ ਵਰਤੇ ਜਾਣ ’ਤੇ ਠੱਗ ਇਮੀਗਰੇਸ਼ਨ ਕੰਸਲਟੈਂਟਾਂ ਨੂੰ ਸਜ਼ਾਵਾਂ ਦੇਣ ’ਤੇ ਭਾਰੀ ਜੁਰਮਾਨੇ ਕੀਤੇ ਜਾਣ ਦੇ ਵੀ ਆਸਾਰ ਹਨ।