ਕੈਲੀਫੋਰਨੀਆ ਦੇ ਸਟੇਨਿਸਲਾਸ ਕਾਊਂਟੀ ਵਿਚ ਡਿਪਟੀ ਡਿਸਟ੍ਰਿਕਟ ਅਟਾਰਨੀ ਵਜੋਂ ਹਰਪ੍ਰੀਤ ਸਿੰਘ ਪਹਿਲਾ ਪਗੜੀਧਾਰੀ ਸਿੱਖ ਨਿਯੁਕਤ

deputyਕੈਲੀਫੋਰਨੀਆ, 25 ਅਗਸਤ ( ਹੁਸਨ ਲੜੋਆ ਬੰਗਾ) – ਕੈਲੀਫੋਰਨੀਆ ਦੇ ਸਟੇਨਿਸਲਾਸ ਕਾਊਂਟੀ ਵਿਚ ਡਿਪਟੀ ਡਿਸਟ੍ਰਿਕਟ ਅਟਾਰਨੀ ਵਜੋਂ ਨਿਯੁਕਤ ਕੀਤਾ ਗਿਆ ਹਰਪ੍ਰੀਤ ਸਿੰਘ ਕੈਲੀਫੋਰਨੀਆ ਰਾਜ ਵਿਚ ਪਹਿਲਾ ਪਗੜੀਧਾਰੀ ਸਿੱਖ ਹੋਵੇਗਾ।  ਉਹ ਸਟੈਨਿਸਲਾਸ ਕਾਉਂਟੀ ਵਿੱਚ ਅਪਰਾਧਿਕ ਮਾਮਲਿਆਂ ਵਿੱਚ ਕੈਲੀਫੋਰਨੀਆ ਰਾਜ ਦੇ ਲੋਕਾਂ ਦੀ ਨੁਮਾਇੰਦਗੀ ਕਰਨਗੇ। ਉਨਾਂ ਕਿਹਾ ਕਿ “ਮੇਰੀ ਜ਼ਿੰਮੇਦਾਰੀ ਹੁਣ ਹੋਰ ਵੀ ਵੱਧ ਗਈ ਹੈ ਤੇ ਜਿਨਾਂ ਚ ਵਿਸ਼ੇਸ ਤੌਰ ਤੇ ਘਰੇਲੂ ਹਿੰਸਾ ਦੇ ਮੁਕੱਦਮੇ , ਤੇਜ ਗੱਡੀ ਚਲਾਉਣ, ਨਸ਼ੀਲੇ ਪਦਾਰਥਾਂ ਦੀ ਰੋਕਥਾਮ, ਕਬਜ਼ੇ ਅਤੇ ਚੋਰੀ ਦੇ ਅਪਰਾਧਾਂ ਦੁਆਰਾ ਅਪਰਾਧਾਂ ਦੇ ਸ਼ਿਕਾਰ ਪੀੜਤਾਂ ਦੀ ਮਦਦ ਸ਼ਾਮਲ ਹੈ।” ਇਸਦੇ ਇਲਾਵਾ ਹਰਪ੍ਰੀਤ ਸਿੰਘ  ਮੌਜੂਦਾ  ਸਮੇਂ ਵਿੱਚ ਵੱਖ ਵੱਖ  ਜਨਤਕ ਸੇਵਾ ਅਹੁਦਿਆਂ ਤੇ ਸੇਵਾ ਕਰ ਰਹੇ ਹਨ ਜਿਨਾਂ ਵਿਸ਼ੇਸ਼ ਕਰਕੇ, ਸਟੈਨਿਸਲਾਸ ਕਾਉਂਟੀ ਦੀ ਆਰਥਕ ਵਿਕਾਸ ਕਮੇਟੀ ਦੇ ਕਮਿਸ਼ਨਰ,  ਸੀਰੀਸ ਪੁਲਿਸ ਡਿਪਾਰਟਮੈਂਟ ਦੇ ਸਮੁਦਾਇਕ ਸਲਾਹਕਾਰ, ਸੈਂਟਰਲ ਵੈਲੀ ਦੇ ਹੈਸਪੈਨਕ ਚੈਂਬਰ ਆਫ ਕਾਮਰਸ ਵਿਖੇ ਬੋਰਡ ਮੈਂਬਰ ,  ਸਲੀਦਾ ਚੈਂਬਰ ਆਫ਼ ਕਾਮਰਸ ਵਿਖੇ ਬੋਰਡ ਮੈਂਬਰ, ਪ੍ਰਧਾਨ, ਵੈਸਟਰਨ ਸਿੰਘ ਫਾਊਂਡੇਸ਼ਨ ਤੋਂ ਇਲਾਵਾ ਉਹ ਕੈਲੀਫੋਰਨੀਆ ਵਿਚ ਸਿੱਖ ਅਮਰੀਕਨ ਜਾਗਰੁਕਤਾ ਦੇ ਪ੍ਰੋਗਰਾਮ ਨੂੰ ਸਥਾਨਕ ਲੋਕਾਂ ਨੂੰ ਸਿਖ ਭਾਈਚਾਰੇ ਪ੍ਰਤੀ ਨਫਰਤ ਅਪਰਾਧ ਦੇ ਖਿਲਾਫ ਲੜਨ ਦੇ ਸਿਧਾਂਤਾਂ ਬਾਰੇ ਸਿਖਿਆ ਦੇਣ ਲਈ ਸਮਾਗਮ ਆਯੋਜਿਤ ਕਰਦੇ ਹਨ। ਉਨਾਂ ਦਾ ਪਰਿਵਾਰ ਪਿੰਡ ਕਾਦੀਆਂ ਦੇ ਨੇੜੇ ਲੀਲ ਕਲਾਂ ਪਿੰਡ, ਜਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹੈ ਤੇ ਪਿਤਾ ਦਾ ਨਾਂ ਨਿਰਵੱਲ ਸਿੰਘ ਹੈ। ਉਹ 2008 ਵਿੱਚ ਅਮਰੀਕਾ ਆ ਗਏ ਤੇ ਸੀ ਐਸ ਯੂ ਸਟੈਨਿਸਲਾਸ ਤੋਂ ਆਪਣੀ ਬੈਚੁਲਰ ਸਾਇੰਸ ਡਿਗਰੀ ਪੂਰੀ ਕੀਤੀ ਅਤੇ 2017 ਵਿੱਚ  ਜੁਰਿਸ ਡਾਕਟਰ ਦੀ ਡਿਗਰੀ ਪੂਰੀ ਕੀਤੀ ਤੇ 2009 ਤੋਂ ਮਡੈਸਟੋ ਸ਼ਹਿਰ ਚ ਰਹਿ ਰਹੇ ਹਨ। ਸਿੱਖ ਭਾਈਚਾਰਾ ਉਨਾਂ ਦੀ ਹੋਈ ਇਸ ਨਿਯੁਕਤੀ ਤੇ ਮਾਣ ਕਰਦਾ ਹੈ।