ਕੌਣ ਭੇਜ ਰਿਹਾ ਹੈ ਵਿਦਿਆਰਥੀਆਂ ਨੂੰ ਸੈਕਸ ਟਾਇਜ਼?

ਭਾਰੀ ਕੀਮਤ ਵਾਲੇ ਹਨ ਸੈਕਸ ਟਾਇਜ਼

ਹੁਣ ਤੱਕ ਅਜਿਹੇ 15 ਪਾਰਸਲ ਮਿਲ ਚੁੱਕੇ ਹਨ

ਹੁਣ ਤੱਕ ਅਜਿਹੇ 15 ਪਾਰਸਲ ਮਿਲ ਚੁੱਕੇ ਹਨ

ਰੋਮ (ਇਟਲੀ) 7 ਫਰਵਰੀ (ਪੰਜਾਬ ਐਕਸਪ੍ਰੈੱਸ) – ਕੈਨੇਡਾ ਦੀ ਵੱਖ – ਵੱਖ ਵਿਦਿਆਰਥੀ ਯੂਨੀਅਨਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਪਾਰਸਲ ਰਾਹੀਂ, ਕਿਸੇ ਅਣਜਾਣ ਵੱਲੋਂ ਸੈਕਸ ਟਾਏ ਪ੍ਰਾਪਤ ਹੋ ਰਹੇ ਹਨ। ਇਹ ਪਾਰਸਲ ਅਮੇਜਨ ਤੋਂ ਆਉਂਦੇ ਹਨ, ਜਿਨਾਂ ਉੱਤੇ ਭੇਜਣ ਵਾਲੇ ਦਾ ਨਾਮ – ਪਤਾ ਨਹੀਂ ਹੁੰਦਾ। ਵਿਦਿਆਰਥੀ ਯੂਨੀਅਨ ਦੇ ਮੁਤਾਬਿਕ ਇਹ ਪਾਰਸਲ ਬਿਨਾਂ ਮੰਗਵਾਏ ਆ ਰਹੇ ਹਨ, ਕਿਉਂਕਿ ਉਨ੍ਹਾਂ ਦੇ ਕਿਸੇ ਵੀ ਵਿਦਿਆਰਥੀ ਨੇ ਕਦੇ ਅਜਿਹਾ ਕੋਈ ਆਰਡਰ ਨਹੀਂ ਦਿੱਤਾ। ਕੁਝ ਯੂਨੀਅਨਾਂ ਨੂੰ ਤਾਂ ਹੁਣ ਤੱਕ ਅਜਿਹੇ 15 ਪਾਰਸਲ ਮਿਲ ਚੁੱਕੇ ਹਨ, ਜਿਨਾਂ ਵਿੱਚ ਭੇਜੇ ਗਏ ਸੈਕਸ ਟਾਇਜ ਦੀ 500-600 ਯੂਰੋ ਤੱਕ ਬਹੁਤ ਭਾਰੀ ਕੀਮਤ ਹੈ। ਪਹਿਲਾਂ ਸਭ ਨੇ ਸੋਚਿਆ ਕਿ ਕੋਈ ਗਲਤੀ ਹੋ ਗਈ ਹੋਵੇਗੀ ਜਾਂ ਫਿਰ ਕੋਈ ਮਜਾਕ ਕਰ ਰਿਹਾ ਹੋਵੇਗਾ, ਪ੍ਰੰਤੂ ਜਦੋਂ ਤਿੰਨ ਮਹੀਨੇ ਤੱਕ ਵੀ ਮਾਮਲਾ ਕਾਬੂ ਵਿੱਚ ਨਹੀਂ ਆਇਆ ਤਾਂ ਇਸਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ।
ਓਂਟਾਰਯੋ ਪ੍ਰਾਂਤ ਦੇ ਥੰਡਰ ਬੇ ਸ਼ਹਿਰ ਦੇ ਪੁਲਿਸ ਅਧਿਕਾਰੀ ਨੇ ਕੈਨੇਡਾ ਦੇ ਇਕ ਸਰਕਾਰੀ ਟੀਵੀ ਚੈਨਲ ਨੂੰ ਦੱਸਿਆ ਕਿ, ਅਮੇਜਨ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਇਹ ਚੀਨ ਦੀ ਕਿਸੇ ਕੰਪਨੀ ਦਾ ਮਾਰਕੇਟਿੰਗ ਦਾ ਤਰੀਕਾ ਹੋ ਸਕਦਾ ਹੈ।
ਇਨਾਂ ਪਾਰਸਲਾਂ ਵਿੱਚ ਕਈ ਤਰ੍ਹਾਂ ਦੇ ਸੈਕਸ ਟਾਇਜ ਤੋਂ ਇਲਾਵਾ ਫੋਨ ਦੇ ਚਾਰਜਰ, ਈਅਰ ਫੋਨ, ਲਾਈਟ ਬੱਲਬ ਅਤੇ ਆਈਪੈਡ ਕੇਸ ਵੀ ਰੱਖੇ ਹੁੰਦੇ ਹਨ।
ਰਾਇਰਸਨ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਦੇ ਵਾਇਸ ਪ੍ਰੈਜ਼ੀਡੈਂਟ ਨੇ ਦੱਸਿਆ ਕਿ, ਭੇਜੇ ਗਏ ਸੈਕਸ ਟਾਇਜ ਵਿੱਚ ਇੱਕ ਵਾਇਬਰੇਟਰ ਵੀ ਸੀ, ਜਿਸ ਵਿੱਚ ਕਈ ਤਰ੍ਹਾਂ ਦੀ ਸੈਟਿੰਗ ਦੀ ਸਹੂਲਤ ਹੈ। ਇਹ ਵਾਇਬਰੇਟਰ ਦੀ ਕੀਮਤ ਬਹੁਤ ਜਿਆਦਾ ਹੈ।
ਅਮੇਜਨ ਨੇ ਇਨਾਂ ਪਾਰਸਲਾਂ ਨੂੰ ਵਾਪਸ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ, ਕਿਉਂਕਿ ਇਨਾਂ ਨੂੰ ਕਿਸੇ ਤੀਸਰੇ ਪੱਖ ਨੇ ਖ੍ਰੀਦਿਆ ਹੈ। ਕੰਪਨੀ ਨੇ ਦੱਸਿਆ ਕਿ, ਉਹ ਮਾਮਲੇ ਦੀ ਜਾਂਚ ਕਰ ਰਹੀ ਹੈ, ਪ੍ਰੰਤੂ ਉਸਨੇ ਵਿਦਿਆਰਥੀ ਯੂਨੀਅਨਾਂ ਨੂੰ ਖ੍ਰੀਦਦਾਰ ਦੇ ਬਾਰੇ ਵਿੱਚ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ। ਅਮੇਜਨ ਦੇ ਮੁਤਾਬਿਕ ਇਹ ਕੰਪਨੀ ਦੀ ਨਿੱਜਤਾ ਨੀਤੀ ਦੀ ਉਲੰਘਣਾ ਹੋਵੇਗੀ
ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਹ ਸੈਕਸ ਟਾਏਜ਼ ਇੱਕ ਐਲਜੀਬੀਟੀਕਿਊ ਸੰਸਥਾ ਨੂੰ ਦਾਨ ਕਰ ਦਿੱਤੇ। ਸੰਸਥਾ ਇਨਾਂ ਨੂੰ ਪੈਸੇ ਜਮਾਂ ਕਰਨ ਲਈ ਚਲਾਏ ਜਾ ਰਹੇ ਇੱਕ ਫੰਡਰੇਜਰ ਦੇ ਇਨਾਮ ਦੇ ਰੂਪ ਵਿੱਚ ਵੰਡ ਦੇਵੇਗੀ।
ਵਿਦਿਆਰਥੀ ਯੂਨੀਅਨ ਦਾ ਕਹਿਣਾ ਹੈ ਕਿ ਸਾਨੂੰ ਪਹਿਲਾਂ ਲੱਗਦਾ ਸੀ ਕਿ ਇਹ ਕਾਫ਼ੀ ਅਜੀਬ ਹੈ ਕਿ ਸਾਨੂੰ ਅਜਿਹੇ ਪਾਰਸਲ ਭੇਜੇ ਜਾ ਰਹੇ ਹਨ। ਪਹਿਲਾਂ ਤਾਂ ਅਸੀਂ ਸੋਚਿਆ ਸੀ ਕਿ ਸਟਾਫ ਦੇ ਹੀ ਕਿਸੇ ਮੈਂਬਰ ਨੇ ਆਰਡਰ ਕੀਤੇ ਹੋਣਗੇ, ਜੋ ਇਸ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪ੍ਰੰਤੂ ਫਿਰ ਪਤਾ ਚੱਲਿਆ ਕਿ ਪੂਰੇ ਕੈਨੇਡਾ ਵਿੱਚ ਵਿਦਿਆਰਥੀ ਯੂਨੀਅਨਾਂ ਨੂੰ ਅਜਿਹੇ ਪੈਕੇਜ ਮਿਲ ਰਹੇ ਹਨ ਤਦ ਲੱਗਿਆ ਕਿ ਕੁਝ ਤਾਂ ਗੜਬੜ ਹੈ, ਜਿਸਦੀ ਜਾਂਚ ਹੋਣੀ ਚਾਹੀਦੀ ਹੈ।

ਨੋਟ : www.punjabexpress.info ‘ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆ’ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ। ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ’ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ।

ਸਬੰਧਿਤ ਖ਼ਬਰ :

ਸੁਰੱਖਿਅਤ ਸੈਕਸ ਦੀ ਸਿੱਖਿਆ ਲਾਜ਼ਮੀ