ਕੜਾਕੇ ਦੀ ਠੰਡ ‘ਚ ਇਕ ਸ਼ਖਸ ਨੇ 70 ਬੇਘਰ ਲੋਕਾਂ ਲਈ ਬੁੱਕ ਕਰਾਇਆ ਹੋਟਲ

coldest days in Chicago history

ਸ਼ਿਕਾਗੋ : ਸ਼ਿਕਾਗੋ ਦੇ ਦੱਖਣੀ ਲੂਪ ਇਲਾਕੇ ‘ਚ ਲਗੀ ਅੱਗ ਨੇ ਕਈ ਲੋਕਾਂ ਨੂੰ ਅਪਣਾ ਟੈਂਟ ਛਡਣ ‘ਤੇ ਮਜਬੂਰ ਕਰ ਦਿਤਾ ਉਥੇ ਹੀ ਜੈਕੀ ਰਚੇਵ ਸਥਾਨਕ ਸੈਲਵੇਸ਼ਨ ਆਰਮੀ ਵਿਖੇ ਜੈਕੀ ਰਚੇਵ ਉਹਨਾਂ ਬੇਘਰ ਲੋਕਾਂ ਦਾ ਸਵਾਗਤ ਕਰਨ ਲਈ ਤਿਆਰ ਸਨ। ਅਮਰੀਕਾ ਵਿਚ ਠੰਡ ਨੇ ਇਸ ਵਾਰ ਸਾਰੇ ਰਿਕਾਰਡ ਤੋਡ਼ ਦਿਤੇ ਹਨ। ਕਈ ਸ਼ਹਿਰਾਂ ਵਿਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ।

Homeless in tents

ਸ਼ਿਕਾਗੋ ਵਿਚ ਤਾਂ ਪਾਰਾ ਮਾਇਨਸ 30 ਡਿਗਰੀ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਵਿਚ ਅੰਟਾਰਕਟਿਕਾ ਤੋਂ ਵੀ ਜ਼ਿਆਦਾ ਠੰਡ ਪੈ ਰਹੀ ਹੈ। ਘਟੋ ਘੱਟ 150-1500 ਪੋਰਟੇਬਲ ਪ੍ਰੋਪੇਨ ਟੈਂਕ ਨਾਲ ਬੇਘਰ ਲੋਕਾਂ ਦੇ ਘਰਾਂ ਨੂੰ ਗਰਮ ਕੀਤਾ ਗਿਆ ਅਤੇ ਉਹਨਾਂ ਵਿਚੋਂ ਕੁਝ ਟੈ਼ਕ ਸਥਾਨਕ ਲੋਕਾਂ ਵਲੋਂ ਦਾਨ ਕੀਤੇ ਗਏ ਸੀ। ਕੁਝ ਸਮੇਂ ਬਾਅਦ ਉਹਨਾਂ ਵਿਚੋਂ ਇਕ ਟੈਂਕ ਵਿਚ ਧਮਾਕਾ ਹੋ ਗਿਆ। ਲੋਕਾਂ ਵਲੋਂ ਉਹ ਸ਼ਹਿਰ ਛੱਡ ਦਿਤਾ ਗਿਆ ਕਿਉਂਕਿ ਉਹਨਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ ਅਤੇ ਪਨਾਹ ਲੈਣ ਦੀ ਹੋਰ ਕੋਈ ਥਾਂ ਵੀ ਨਹੀਂ ਸੀ। ਬੇਘਰ ਲੋਕ ਸ਼ਹਿਰ ਵਿਚ ਵੱਖ – ਵੱਖ ਥਾਵਾਂ ‘ਤੇ ਟੈਂਟ ਲਗਾ ਕੇ ਕਿਸੇ ਤਰ੍ਹਾਂ ਸਮਾਂ ਬਿਤਾ ਕਰ ਰਹੇ ਹਨ।

ਲੋਕਾਂ ਦੀ ਮਦਦ ਦੇ ਤੌਰ ‘ਤੇ ਇਨ੍ਹਾਂ ਨੂੰ ਕਪੜੇ ਅਤੇ ਕੰਬਲ ਵੰਡੇ ਜਾ ਰਹੇ ਹਨ ਉਥੇ ਹੀ ਦੂਜੇ ਪਾਸੇ ਅਮਰੀਕਾ ਦੇ ਇਕ ਸ਼ਖਸ ਨੇ ਇਨ੍ਹਾਂ ਨੂੰ ਵੱਖਰੇ ਤਰੀਕੇ ਨਾਲ ਮਦਦ ਕੀਤੀ ਹੈ। 70 ਬੇਘਰ ਲੋਕਾਂ ਲਈ ਹੋਟਲ ਵਿਚ ਰਹਿਣ ਦਾ ਇੰਤਜ਼ਾਮ ਕਰਵਾ ਦਿਤਾ ਤਾਂਕਿ ਕੜਾਕੇ ਦੀ ਠੰਡ ਤੋਂ ਇਹ ਲੋਕ ਅਪਣੇ ਆਪ ਨੂੰ ਬਚਾ ਸਕਣ। ਬੇਘਰ ਲੋਕਾਂ ਨੂੰ ਹੋਟਲ ਪਹੁੰਚਾਣ ਲਈ ਪ੍ਰਸ਼ਾਸਨ ਦੀ ਮਦਦ ਲਈ ਗਈ। ਕਿਸ ਹੋਟਲ ਵਿਚ ਇਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਲੋਕ ਮਦਦ ਕਰਨ ਵਾਲੇ ਇਸ ਸ਼ਖਸ ਦੀ ਬਹੁਤ ਤਾਰੀਫ਼ ਕਰ ਰਹੇ ਹਨ।