ਕੰਮ ਦੌਰਾਨ ਕਰਮਚਾਰੀਆਂ ਦੇ ਸੌਣ ਲਈ ਕੰਪਨੀ ਨੇ ਲਗਵਾਏ ਦਫ਼ਤਰ ਵਿਚ ਬੈੱਡ

ਲੰਡਨ, 3 ਮਾਰਚ (ਬਿਊਰੋ) – ਬ੍ਰਿਟੇਨ ਦੀ ਇਕ ਕੰਪਨੀ ਨੇ ਆਪਣੇ ਕਰਮਚਾਰੀਆਂ

ਲਈ ਦਫ਼ਤਰ ਵਿਚ ਕੰਮ ਦੌਰਾਨ ਕੁਝ ਸਮਾਂ ਅਰਾਮ ਕਰਨ ਲਈ ਬੈੱਡ ਲਗਵਾ ਦਿੱਤੇ ਹਨ। ਸਮਾਚਾਰ ਅਨੁਸਾਰ ਇਥੋਂ ਦੀ ਇਕ ਕੰਪਨੀ ਦੇ ਕਰਮਚਾਰੀਆਂ ਨੇ ਕੰਮ ਦੇ ਦੌਰਾਨ ਦਫ਼ਤਰ ਵਿੱਚ ਕੰਮ ਤੋਂ ਕੁਝ ਸਮਾਂ ਹਟ ਕੇ ਅਰਾਮ ਲੈਣ ਲਈ ਸੌਣ ਵਾਸਤੇ ਬੈੱਡ ਲਗਾਏ ਜਾਣ ਦੀ ਮੰਗ ਕੀਤੀ ਸੀ। ਸ਼ੁਰੂਆਤ ਵਿੱਚ ਤਾਂ ਮਨੁੱਖ ਸੰਸਾਧਨ ਵਿਭਾਗ ਨੇ ਇਸ ਮੰਗ ਨੂੰ ਮਜਾਕ ਸਮਝਿਆ ਸੀ, ਪ੍ਰੰਤੂ ਬਾਅਦ ਵਿੱਚ ਉਨ੍ਹਾਂ ਨੇ ਇਸ ਬਾਰੇ ਵਿੱਚ ਜਾਂਚ ਕੀਤੀ, ਅਤੇ ਜਾਂਚ ਦੌਰਾਨ ਪਾਇਆ ਕਿ ਕੰਮ ਦੇ ਦੌਰਾਨ ਝਪਕੀ ਲੈਣ ਨਾਲ ਕਰਮਚਾਰੀਆਂ ਦੀ ਕੰਮ ਕਰਨ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ। ਮਾਨਚੈਸਟਰ ਦੀ ਇੱਕ ਕੰਪਨੀ ਨੇ ਆਪਣੇ ਕਰਮਚਾਰੀਆਂ ਦੀ ਸਹੂਲਤ ਲਈ ਅਤੇ ਕੰਮ ਦੀ ਸਮਰੱਥਾ ਵਧਾਉਣ ਲਈ ਦਫ਼ਤਰ ਦੇ ਵਿੱਚ ਕਰਮਚਾਰੀਆਂ ਦੇ ਸੌਣ ਲਈ ਬੈੱਡ ਲਗਵਾ ਦਿੱਤੇ। ਇਸ ਕਾਰਜ ਤੋਂ ਬਾਅਦ ਕੰਪਨੀ ਦਾ ਮੰਨਣਾ ਹੈ ਕਿ ਇਸ ਨਵੇਂ ਬਦਲਾਅ ਨਾਲ ਉਨ੍ਹਾਂ ਦੇ ਕਾਰਜ ਖੇਤਰ ਵਿੱਚ ਕਰਮਚਾਰੀ ਜਿਆਦਾ ਉਤਪਾਦਕ ਕੰਮ ਕਰਣ ਲਈ ਪ੍ਰੋਤਸਾਹਿਤ ਹੋਏ ਹਨ।