ਜੁਸੇਪੇ ਕੋਨਤੇ ਬਣੇ ਇਟਲੀ ਦੇ ਨਵੇਂ ਪ੍ਰਧਾਨ ਮੰਤਰੀ, ਬਾਕੀ ਮੰਤਰੀ ਮੰਡਲ ਦਾ ਐਲਾਨ ਜਲਦ

giuseppeਰੋਮ (ਇਟਲੀ) 24 ਮਈ (ਦਲਵੀਰ ਕੈਂਥ) – ਇਟਲੀ ਵਿੱਚ ਨਵੀਂ ਸਰਕਾਰ ਅਤੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਨੂੰ ਲੈਕੇ ਚੱਲ ਰਹੀ ਰਾਜਨੀਤੀਕ ਖਿੱਚ-ਧੂਹ ਨੂੰ ਆਖਿਰ ਕਿਨਾਰਾ ਮਿਲ ਹੀ ਗਿਆ, ਕਿਉਂਕਿ ਅੱਜ ਸ਼ਾਮੀ ਰਾਸ਼ਟਰਪਤੀ ਸੇਰਜੀਓ ਮੇਤਾਰੇਲਾ ਨੇ ਸੱਜੇ-ਪੱਖੀ ਰਾਜਨੀਤਕ ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਅੱਗੇ ਲਿਆਂਦੇ  ਜੁਸੇਪੇ ਕੋਨਤੇ ਨੂੰ ਸਹੁੰ ਚੁੱਕਾ ਦਿੱਤੀ ਹੈ। ਇਟਲੀ ਦੇ ਰਾਸ਼ਟਰਪਤੀ ਸੇਰਜੋ ਮੇਤਾਰੇਲਾ ਨੇ ਰੋਮ ਵਿੱਚ ਇੱਕ ਨਵੀਂ ਲੋਕਪਾਲ ਸਰਕਾਰ ਦਾ ਗਠਬੰਧਨ ਕੀਤਾ, ਜਿਸ ਦੀ ਅਗਵਾਈਂ ਜੁਸੇਪੇ ਕੋਨਤੇ ਕਰਨਗੇ। ਇਹ ਗਠਬੰਧਨ ਯੂਰਪ ਦੇ ਸਭ ਤੋਂ ਵੱਡੇ ਅਰਥਚਾਰੇ ਵਿੱਚੋਂ ਇੱਕ ਹੈ, ਜਿਸ ਤੋਂ ਬੇਮਿਸਾਲ ਵਿਕਾਸ ਦੀ ਆਸ ਹੈ। ਬੇਸ਼ੱਕ ਜੁਸੇਪੇ ਕੋਨਤੇ ਦੀ ਪੜ੍ਹਾਈ ਸਬੰਧੀ ਕਾਫ਼ੀ ਵਿਵਾਦ ਛਿੜ ਰਹੇ ਸਨ, ਪਰ ਇਸ ਦੇ ਬਾਵਜੂਦ ਇਟਲੀ ਦੀ ਨਵੀਂ ਸਰਕਾਰ ਬਨਾਉਣ ਲਈ ਅਧਿਕਾਰ ਦੇਣ ਦਾ ਫੈਸਲਾ ਇਟਲੀ ਦੇ ਰਾਸ਼ਟਰਪਤੀ ਨੇ ਕਰ ਹੀ ਦਿੱਤਾ। ਕੋਨਤੇ ਨੂੰ ਨਵੀਂ ਸਰਕਾਰ ਦੇ ਮੰਤਰੀ ਮੰਡਲ ਬਨਾਉਣ ਦਾ ਅਧਿਕਾਰ ਮਿਲ ਗਿਆ ਹੈ ਤੇ ਹੋ ਸਕਦਾ ਹੈ ਉਹ ਜਲਦ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਨਗੇ। ਸਹੁੰ ਚੁੱਕਣ ਤੋਂ ਬਾਅਦ ਜੁਸੇਪੇ ਕੋਨਤੇ ਨੇ ਇਟਲੀ ਦੇ ਸਬੰਧੀ ਆਪਣੇ ਪਹਿਲੇ ਬਿਆਨ ਵਿੱਚ ਕਿਹਾ ਕਿ, ਉਹ ਇਟਲੀ ਦੀ ਯੂਰਪੀਅਨ ਅਤੇ ਅੰਤਰਰਾਸ਼ਟਰੀ ਸਥਿਤੀ ਜਾਨਣ ਲਈ ਪੂਰੀ ਤਰ੍ਹਾਂ ਸੰਜੀਦਾ ਹਨ, ਇਟਾਲੀਅਨ ਲੋਕਾਂ ਦੀ ਇੱਕ ਬਚਾਅ ਪੱਖ ਦੇ ਵਕੀਲ ਵਾਂਗ ਦੇਖ-ਰੇਖ ਕਰਨਗੇ। ਪ੍ਰਧਾਨ ਮੰਤਰੀ ਜੁਸੇਪੇ ਕੋਨਤੇ ਨੇ ਰਾਸ਼ਟਰਪਤੀ ਸੇਰਜੋ ਮੇਤਾਰੇਲਾ ਨਾਲ ਕਰੀਬ 2 ਘੰਟੇ ਵਿਸਥਾਰਪੂਵਕ ਵਾਰਤਾਲਾਪ ਕੀਤੀ।