wind_cyc_super_nov2017_ita_320x50

‘ਡਾਲਰਾਂ ਦੀ ਬੁਘਨੀ’ ਨਾਟਕ ਨਾਲ ਫਰਿਸਕੋ ‘ਚ ਪੰਜਾਬੀ ਰੰਗਮੰਚ ਦਾ ਆਗਾਜ਼

husanਫਰਿਸਕੋ/ਟੈਕਸਾਸ, 19 ਦਸੰਬਰ (ਹੁਸਨ ਲੜੋਆ ਬੰਗਾ) – ਗਰਾਰੀ ਥੀਏਟਰ ਗਰੁੱਪ ਫਰਿਸਕੋ (ਡਾਲਸ ਸ਼ਹਿਰ ਨੇੜ੍ਹੇ) ਦੇ ਡਾਇਰੈਕਟਰ ਗਗਨਦੀਪ ਸਿੰਘ ਬਾਛਲ ਅਤੇ ਉਨ੍ਹਾਂ ਦੀ ਪਤਨੀ ਅਮਨਜੋਤ ਕੌਰ ਸੰਧੂ ਬਾਛਲ ਦੇ ਉੱਦਮਾਂ ਸਦਕਾ ਫਰਿਸਕੋ ਸ਼ਹਿਰ ਦੇ ਸੈਨਟੇਨਿਅਲ ਹਾਈ ਸਕੂਲ ਦੇ ਆਡੀਟੋਰੀਅਮ ਵਿਚ ‘ਡਾਲਰਾਂ ਦੀ ਬੁਘਨੀ’ ਨਾਟਕ ਦਾ ਮੰਚਨ ਕੀਤਾ ਗਿਆ। ਜਿਸ ਦਾ ਵਿਸ਼ਾ ਚੰਗੇਰੇ ਭਵਿੱਖ ਦੀ ਆਸ ਵਿਚ ਆਪਣੇ ਮਾਂ-ਬਾਪ, ਜ਼ਮੀਨਾਂ ਤੇ ਇੱਥੋਂ ਤੱਕ ਕਿ ਸਰਕਾਰੀ ਨੌਕਰੀਆਂ ਛੱਡ ਅਮਰੀਕਾ ਤੁਰ ਗਏ ਦੋ ਭਰਾਵਾਂ ਦੀ ਕਹਾਣੀ ਨੂੰ ਬਿਆਨ ਕਰਦਾ ਹੈ| ਨਾਟਕ ਦੀ ਸਫ਼ਲ ਪੇਸ਼ਕਾਰੀ ਗਗਨਦੀਪ ਦੇ ਨਾਟਕ-ਨਿਰਦੇਸ਼ਨ ਤੇ ਅਮਨਜੋਤ ਦੇ ਸਿਰਜਨਾਤਮਕ ਕਲਾ ਨਿਰਦੇਸ਼ਨ ਰਾਹੀਂ ਸੰਭਵ ਹੋ ਸਕੀ ਹੈ| ਨਾਟਕ ਦੇ ਮੁੱਖ ਕਿਰਦਾਰ ਅਮਰੀਕ ਦਾ ਰੋਲ ਗਗਨਦੀਪ ਸਿੰਘ ਬਾਛਲ ਨੇ ਬਾਖੂਬੀ ਨਿਭਾਇਆ | ਨਾਟਕ ਦੇ ਹੋਰ ਕਲਾਕਾਰ ਸੁੱਖ, ਰਮਨ, ਇੰਦਰ, ਹਰਜਸ, ਅਰਸ਼, ਮਨਵੀਰ, ਗੌਰਵ, ਸਿਧਾਰਥ, ਲੀਸਾ, ਕਾਇਰਾ, ਤਲਵੀਰ, ਜਸਵੀਨ, ਰੂਹਾਨ, ਜਸਮਨ ਹਨ | ਨਾਟਕ ਦੇ ਬਾਕੀ ਟੀਮ ਮੈਂਬਰਾਂ ‘ਚ ਪ੍ਰਭਜੋਤ ਕੌਰ ਸੰਧੂ ਨੇ ਬੈਕ-ਗਰਾਊਾਡ ਸਾਊਾਡ ਤੇ ਅਲਾਪ ਦੀ ਪੇਸ਼ਕਾਰੀ ਨਿਭਾਈ। ਤ੍ਰਿਭਵਨ ਸਿੰਘ ਸੰਧੂ ਨੇ ਗ੍ਰਾਫ਼ਿਕ ਡਿਜ਼ਾਈਨਰ ਵਜੋਂ ਕੰਮ ਕੀਤਾ ਤੇ ਮਨੀਤ ਕੌਰ ਬੰਬਾਹ ਨੇ ਕਾਸਟਿਊਮ ਤੇ ਸੈੱਟ ਡਿਜ਼ਾਈਨ ਵਿਚ ਮਦਦ ਕੀਤੀ| ਪੰਜਾਬੀ ਕਾਰੋਬਾਰੀਆਂ ਵਲੋਂ ਸਪਾਂਸਰ ਕਰਨ ‘ਤੇ ਦਰਸ਼ਕਾਂ ਲਈ ਐਾਟਰੀ ਮੁਫ਼ਤ ਰੱਖੀ ਗਈ| ਅੰਗਰੇਜ਼ ਸਿੰਘ, ਪੈਨੀ ਸਿੱਧੂ, ਬੌਬੀ ਸੰਧੂ, ਜਗਜੀਤ ਮਾਂਗਟ, ਅਜਮੇਰ ਸਿੰਘ, ਦਵਿੰਦਰ ਸਿੰਘ, ਡੀæ ਸੀæ ਬੁੱਟਰ, ਅੰਮ੍ਰਿਤ ਵਿਰਕ, ਜੋਗਾ ਸੰਧੂ, ਪ੍ਰਦੀਪ ਸਿੰਘ, ਹਰਜੀਤ ਢੇਸੀ, ਸੁਰਿੰਦਰ ਬੇਕਰ, ਸ਼ੇਰਾ ਰੰਧਾਵਾ, ਮਨਵੀਰ ਸਿੰਘ, ਸੁਰਿੰਦਰ ਥਿੰਦ, ਰੋਹਿਤ ਤੇ ਕ੍ਰਿਸ ਓਲੀਘ ਇਸ ਦੇ ਸਪਾਂਸਰ ਸਨ| ਇਨ੍ਹਾਂ ਦੁਆਰਾ ਖੇਡੇ ਗਏ ਨਾਟਕ ‘ਬੁੱਕਲ ਦੀ ਅੱਗ’ ਨੇ ਯੂਨੀਵਰਸਿਟੀ ‘ਚ ਪਹਿਲਾ ਸਥਾਨ ਹਾਸਲ ਕੀਤਾ|