ਡੋਨਾਲਡ ਟਰੰਪ ਨੇ ਅਧਿਆਪਕਾਂ ਨੂੰ ਹਥਿਆਰ ਰੱਖਣ ਦੀ ਸਲਾਹ ਦਿੱਤੀ

ਡੋਨਾਲਡ ਟਰੰਪ, ਫਲੋਰੀਡਾ ਦੇ ਸਕੂਲ ਵਿਦਿਆਰਥੀਆਂ ਦੇ ਨਾਲ ਬੇਹੱਦ ਭਾਵਨਾਤਮਕ ਗੱਲਬਾਤ ਦੇ ਦੌਰਾਨ

ਡੋਨਾਲਡ ਟਰੰਪ, ਫਲੋਰੀਡਾ ਦੇ ਸਕੂਲ ਵਿਦਿਆਰਥੀਆਂ ਦੇ ਨਾਲ ਬੇਹੱਦ ਭਾਵਨਾਤਮਕ ਗੱਲਬਾਤ ਦੇ ਦੌਰਾਨ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਲਾਹ ਦਿੱਤੀ ਕਿ ਕੁਝ ਅਧਿਆਪਕਾਂ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਦਿੱਤੀ ਜਾ ਸਕਦੀ ਹੈ, ਤਾਂਕਿ ਉਹ ਕਿਸੇ ਬੰਦੂਕਧਾਰੀ ਨੂੰ ਰੋਕ ਸਕਣ। ਰਾਸ਼ਟਰਪਤੀ ਨੇ ਕਿਹਾ, ਇਹ ਸਿਰਫ ਉਨ੍ਹਾਂ ਲਈ ਹੋਵੇਗਾ ਜੋ ਬੰਦੂਕ ਚਲਾ ਸਕਣ ਵਿੱਚ ਸਮਰੱਥਾਵਾਨ ਹਨ।
ਡੋਨਾਲਡ ਟਰੰਪ ਨੇ ਫਲੋਰੀਡਾ ਦੇ ਸਕੂਲ ਵਿੱਚ ਗੋਲੀਬਾਰੀ ਵਿੱਚ ਸੁਰੱਖਿਅਤ ਬਚੇ ਵਿਦਿਆਰਥੀਆਂ ਦੇ ਨਾਲ ਬੇਹੱਦ ਭਾਵਨਾਤਮਕ ਗੱਲਬਾਤ ਦੇ ਦੌਰਾਨ ਸਿੱਖਿਅਕਾਂ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਦੇਣ ਅਤੇ ਉਨ੍ਹਾਂ ਨੂੰ ਹਥਿਆਰ ਰੱਖਣ ਦਾ ਸੁਝਾਅ ਦਿੱਤਾ। ਨਾਲ ਹੀ ਬੰਦੂਕਾਂ ਰੱਖਣ ਵਾਲਿਆਂ ਦੀ ਸਖਤ ਜਾਂਚ ਕਰਨ ਦੀ ਗੱਲ ਕਹੀ। ਵਾਈਟ ਹਾਊਸ ਵਿੱਚ ਮਾਰਜੋਰੀ ਸਟੋਨਮੈਨ ਡਗਲਸ ਹਾਈ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੇ ਦੌਰਾਨ ਟਰੰਪ ਨੇ ਕਿਹਾ, ਮੈਂ ਤੁਹਾਡਾ ਪੱਖ ਸੁਣਨਾ ਚਾਹੁੰਦਾ ਹਾਂ, ਪ੍ਰੰਤੂ ਇਸ ਤੋਂ ਪਹਿਲਾਂ ਦੀ ਅਸੀ ਸ਼ੁਰੂਆਤ ਕਰੀਏ, ਮੈਂ ਤੁਹਾਨੂੰ ਦੱਸ ਦੇਵਾਂ ਕਿ ਹੁਣ ਸਖਤੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਵਿਅਕਤੀ ਦੇ ਮਾਨਸਿਕਤਾ ਉੱਤੇ ਵਧੇਰੇ ਧਿਆਨ ਦਿੱਤਾ ਜਾਵੇਗਾ। ਟਰੰਪ ਨੇ ਇਹ ਵੀ ਸਲਾਹ ਦਿੱਤੀ ਕਿ ਕੁਝ ਅਧਿਆਪਕਾਂ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਦਿੱਤੀ ਜਾ ਸਕਦੀ ਹੈ, ਤਾਂਕਿ ਉਹ ਬੰਦੂਕਧਾਰੀ ਨੂੰ ਰੋਕ ਸਕਣ। ਰਾਸ਼ਟਰਪਤੀ ਨੇ ਕਿਹਾ, ‘ਇਹ ਸਿਰਫ ਉਨ੍ਹਾਂ ਲਈ ਹੋਵੇਗਾ ਜੋ ਬੰਦੂਕ ਚਲਾ ਸਕਣ ਵਿੱਚ ਸਮਰੱਥਾਵਾਨ ਹਨ। ਉਨ੍ਹਾਂ ਨੇ ਕਿਹਾ ਕਿ, ਅਧਿਆਪਕਾਂ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਜਾਵੇਗੀ। ਉਹ ਮੌਜੂਦ ਰਹਿਣਗੇ ਅਤੇ ਹੁਣ ਕੋਈ ਗਨ ਫਰੀ ਜੋਨ ਨਹੀਂ ਹੋਵੇਗਾ। ਟਰੰਪ ਨੇ ਸਮਝਾਇਆ ਕਿ, ਇੱਥੇ ਗਨ ਫਰੀ ਜੋਨ ਦਾ ਮਤਲਬ ਹੈ, ਅਜਿਹੀ ਜਗ੍ਹਾ ਜਿੱਥੇ ਤੁਸੀ ਸੌਖ ਨਾਲ ਬੰਦੂਕ ਦੇ ਨਾਲ ਜਾ ਕੇ, ਹਮਲਾ ਕਰ ਸਕਦੇ ਹੋ।

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ