ਤਰੇਮਿਤੀ ਇਕ ਟਾਪੂ ਜਿੱਥੇ ਤੜੀਪਾਰ ਕੀਤੇ ਜਾਂਦੇ ਸਨ ਸਮਲਿੰਗੀ

altਰੋਮ (ਇਟਲੀ) 18 ਜੂਨ (ਬਿਊਰੋ) – ਅੱਜ ਤੋਂ 75 ਸਾਲ ਪਹਿਲਾਂ ਇਟਲੀ ਵਿਚ ਸਮਲਿੰਗੀਆਂ ਨੂੰ ਬਹੁਤ ਗਿਰਿਆ ਹੋਇਆ ਮੰਨਿਆ ਜਾਂਦਾ ਸੀ। ਇਟਲੀ ਵਿੱਚ ਫਾਸੀਵਾਦੀ ਤਾਨਾਸ਼ਾਹ ਬੇਨਿਤੋ ਮੁਸੋਲਿਨੀ ਦੇ ਦੌਰ ਵਿੱਚ ਸਮਲਿੰਗੀਆਂ ਨੂੰ ਮੁਲਕ ਤੋਂ 600 ਕਿਲੋਮੀਟਰ ਦੂਰ ਇੱਕ ਟਾਪੂ ਉੱਤੇ ਭੇਜ ਕੈਦ ਕਰ ਦਿੱਤਾ ਜਾਂਦਾ ਸੀ। ਉਸ ਸਮੇਂ ਦੀ ਸੋਚ ਦੇ ਮੁਤਾਬਿਕ ਮੁਲਕ ਵਿੱਚ ਸਮਲਿੰਗੀਆਂ ਦੇ ਹੋਣ ਨਾਲ ਕੁਝ ਲੋਕਾਂ ਦੀ ਮਰਦਾਨਗੀ ਆਹਤ ਹੁੰਦੀ ਸੀ। 1930 ਦੇ ਦਸ਼ਕ ਵਿੱਚ ਆਦਰੀਆਤੀਕੋ ਸਮੁੰਦਰ ਵਿਚ ਸਥਿਤ ਤਰੇਮਿਤੀ ਟਾਪੂ ਸਮੂਹ ਦੀ ਵਰਤੋਂ ਫਾਸੀਵਾਦੀ ਇਟਲੀ ਵਿੱਚ ਸਮਲਿੰਗੀਆਂ ਦੇ ਦਮਨ ਲਈ ਕੀਤੀ ਜਾਂਦੀ ਸੀ। ਸਮਾਂ ਬੀਤਣ ਨਾਲ ਹੁਣ ਇਹ ਟਾਪੂ ਸਮਲਿੰਗੀਆਂ ਲਈ ਇੱਕ ਇਤਿਹਾਸਿਕ ਪ੍ਰਤੀਕ ਥਾਂ ਬਣ ਗਿਆ ਹੈ। ਮੁਸੋਲਿਨੀ ਵੱਲੋਂ ਬਣਾਈ ਗਈ ਇਟਲੀ ਦੀ ਮਰਦਾਨਾ ਛਵੀ ਸਮਲਿੰਗੀਆਂ ਦੀ ਹਾਜਰੀ ਵਿਚ ਖਰਾਬ ਹੋਣ ਦਾ ਖਤਰਾ ਬਣਦੀ ਸੀ। ਜਿਸ ਅਨੁਸਾਰ ਫਾਸੀਵਾਦ ਇੱਕ ਮਰਦਾਨਾ ਰਾਜ ਹੈ। ਫਾਸੀਵਾਦੀ ਇਟਲੀ ਤਾਕਤਵਰ ਮਰਦਾਂ ਦਾ ਦੇਸ਼ ਹੈ। ਫਾਸੀਵਾਦੀ ਇਟਲੀ ਵਿੱਚ ਤਾਂ ਸਮਲਿੰਗੀ ਹੋ ਹੀ ਨਹੀਂ ਸਕਦੇ ਸਨ। ਜਿਸ ਕਾਰਨ ਸਮਲਿੰਗੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਵਿਚ ਹੀ ਇਸ ਟਾਪੂ ‘ਤੇ ਤੜੀਪਾਰ ਕੀਤਾ ਜਾਂਦਾ ਸੀ। ਭਾਵੇਂ ਸਮਲਿੰਗੀਆਂ ਨਾਲ ਭੇਦਭਾਵ ਦਾ ਕੋਈ ਕਾਨੂੰਨ ਤਾਂ ਨਹੀਂ ਬਣਾਇਆ ਗਿਆ ਸੀ, ਪਰ ਖੁੱਲ੍ਹੇਆਮ ਇਸਦੀ ਨੁਮਾਇਸ਼ ਨੂੰ ਪੂਰੀ ਤਾਕਤ ਨਾਲ ਦਬਾਇਆ ਜਰੂਰ ਜਾਂਦਾ ਸੀ। ਇਸ ਕਾਰਨ ਹੀ 1938 ਵਿੱਚ ਇਟਲੀ ਦੇ ਕਤਾਨੀਆ ਸ਼ਹਿਰ ਵਿੱਚ ਕਰੀਬ 45 ਲੋਕਾਂ ਨੂੰ ਸਮਲਿੰਗਤਾ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੇ 600 ਕਿਲੋਮੀਟਰ ਦੂਰ ਸਨ ਦੋਮਿਨੋ ਟਾਪੂ ‘ਤੇ ਬੰਦੀ ਬਣਾ ਕੇ ਭੇਜ ਦਿੱਤਾ ਗਿਆ ਸੀ। ਇਸ ਖੂਬਸੂਰਤ ਟਾਪੂ ਉੱਤੇ ਆਮ ਤੌਰ ‘ਤੇ ਹਰ ਸਾਲ ਗਰਮੀਆਂ ਵਿੱਚ ਸੈਲਾਨੀਆਂ ਦੀ ਭੀੜ ਲੱਗਦੀ ਹੈ, ਲੇਕਿਨ ਹਾਲ ਹੀ ਵਿੱਚ ਇਸ ਟਾਪੂ ਉੱਤੇ ਗੇ, ਲੇਸਬਿਅਨ ਅਤੇ ਟਰਾਂਸਜੇਂਡਰ ਅਧਿਕਾਰਾਂ ਲਈ ਕੰਮ ਕਰਣ ਵਾਲੇ ਕਰਮਚਾਰੀ ਇਸ ਟਾਪੂ ਉੱਤੇ ਆਏ। ਉਹ 70 ਸਾਲ ਪਹਿਲਾਂ ਘਟੀ ਇੱਕ ਸ਼ਰਮਨਾਕ ਘਟਨਾ ਦੀ ਯਾਦ ਵਿੱਚ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਨ ਆਏ ਸਨ। ਸਾਲ 2008 ਵਿੱਚ ਇਕ ਕਿਤਾਬ ਵੀ ਪ੍ਰਕਾਸ਼ਿਤ ਹੋਈ ਸੀ ਜਿਸ ਵਿੱਚ ਇਸ ਟਾਪੂ ਉੱਤੇ ਨਿਰਵਾਸਤ ਸਮਲਿੰਗੀਆਂ ਦੇ ਜੀਵਨ ਦਾ ਜਿਕਰ ਸੀ। ਇਹ ਗੱਲ ਵੀ ਕੁਝ ਘੱਟ ਹੈਰਾਨੀਜਨਕ ਨਹੀਂ ਸੀ ਕਿ ਉਸ ਵਕਤ ਦੇ ਇਟਲੀ ਵਿੱਚ ਸਮਲਿੰਗੀਆਂ ਨੂੰ ਜੋ ਥੋੜ੍ਹੀ ਬਹੁਤ ਆਜ਼ਾਦੀ ਪ੍ਰਾਪਤ ਸੀ ਉਹ ਇਸ ਟਾਪੂ ਉੱਤੇ ਹੀ ਸੀ। ਜੋ ਲੋਕ ਇੱਥੇ ਸੰਮੇਲਨ ਕਰਨ ਲਈ ਪਹੁੰਚੇ ਸਨ ਉਨ੍ਹਾਂ ਦੇ ਕੀਤੇ ਕੰਮਾਂ ਦੁਆਰਾ ਸਮਲਿੰਗੀਆਂ ਦੇ ਜੀਵਨ ਨੂੰ ਯਾਦ ਰੱਖਣਾ ਉਨ੍ਹਾਂ ਦਾ ਮਕਸਦ ਹੈ। ਵੈਸੇ ਇਟਲੀ ਦੇ ਸਮਲਿੰਗੀ ਲੋਕਾਂ ਲਈ ਮੁਕਾਬਲੇ ਦੇ ਅਧਿਕਾਰ ਦੀ ਲੜਾਈ ਅੱਜ ਵੀ ਜਾਰੀ ਹੈ।