ਤੁਸੀਂ ਹਿੰਦੂ ਨਹੀਂ ਹੋ, ਤੁਹਾਨੂੰ ਗਰਬਾ ਖੇਡਣ ਦੀ ਆਗਿਆ ਨਹੀਂ

garbhaਨਵਰਾਤਰਿਆਂ ‘ਚ ਗਰਬਾ ਦੇਸ਼-ਵਿਦੇਸ਼ ਪੂਰੇ ਜ਼ੋਰ-ਸ਼ੋਰ ਨਾਲ ਖੇਡਿਆ ਜਾਂਦਾ ਹੈ | ਅਮਰੀਕਾ ‘ਚ ਵੀ ਖੇਡਿਆ ਜਾਂਦਾ ਹੈ ਪਰ ਉਥੇ ਇਕ ਅਟਲਾਂਟਾ ਸ਼ਹਿਰ ‘ਚ ਗਰਬਾ ਖੇਡਣ ਗਏ ਭਾਰਤੀ ਮੂਲ ਦੇ ਵਿਗਿਆਨੀ ਅਤੇ ਉਸ ਦੇ ਦੋਸਤਾਂ ਨੂੰ ਗਰਬਾ ਖੇਡ ਦੀ ਇਜਾਜ਼ਤ ਨਹੀਂ ਦਿੱਤੀ ਗਈ | ਸਾਰਿਆ ਨੂੰ ਹੀ ਬਾਹਰ ਕੱਢ ਦਿੱਤਾ ਗਿਆ | ਉਨ੍ਹਾਂ ਦਾ ਕਹਿਣਾ ਹੈ ਕਿ ਗਰਬਾ ਦੇ ਪ੍ਰਬੰਧਕਾਂ ਨੇ ਇਸ ਲਈ ਗਰਬਾ ਖੇਡਣ ਦੀ ਆਗਿਆ ਨਹੀਂ ਦਿੱਤੀ, ਕਿਉਂਕਿ ਪ੍ਰਬੰਧਕਾਂ ਨੂੰ ਉਨ੍ਹਾਂ ਦੇ ਨਾਵਾਂ ਨੂੰ ਲੈ ਕੇ ਸ਼ੱਕ ਸੀ ਕਿ ਉਹ ਹਿੰਦੂ ਨਹੀਂ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਤੁਸੀਂ ਹਿੰਦੂ ਨਹੀਂ ਹੋ | ਇਸ ਲਈ ਤੁਹਾਨੂੰ ਗਰਬਾ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ | ਇਹ ਘਟਨਾ ਗੁਜਰਾਤ ਦੇ ਸ਼ਹਿਰ ਵਡੋਦਰਾ ਦੇ ਰਹਿਣ ਵਾਲੇ 29 ਸਾਲ ਦੇ ਕਰਨ ਜਾਨੀ ਦੇ ਨਾਲ ਵਾਪਰੀ ਹੈ | ਉਹ ਅਮਰੀਕਾ ‘ਚ ਪੁਲਾੜ ਵਿਗਿਆਨੀ ਹੈ ਅਤੇ 12 ਸਾਲ ਪਹਿਲਾਂ ਤੋਂ ਅਮਰੀਕਾ ਰਹਿ ਰਿਹਾ ਹੈ | ਉਨ੍ਹਾਂ ਨੇ ਟਵਿੱਟਰ ‘ਤੇ ਟਵੀਟ ਕਰਦੇ ਹੋਏ ਕਿਹਾ ਕਿ ਉਹ ਆਪਣੇ 3 ਦੋਸਤਾਂ ਨਾਲ ਅਟਲਾਂਟਾ ਦੇ ਸ਼੍ਰੀ ਸ਼ਕਤੀ ਮੰਦਰ ‘ਚ ਕਰਵਾਏ ਗਰਬਾ ਸਮਾਗਮ ‘ਚ ਸ਼ਿਰਕਤ ਕਰਨ ਗਏ ਸਨ ਪਰ ਉਥੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਗਰਬਾ ਖੇਡਣ ਲਈ ਅੰਦਰ ਨਹੀਂ ਜਾਣ ਦਿੱਤਾ |