ਤੂਰੀਨੋ : ਟਰੇਨ-ਟਰੱਕ ਟੱਕਰ ਵਿਚ 2 ਦੀ ਮੌਤ ਕਈ ਜਖਮੀ

ITALY-ACCIDENT-TRANSPORTਰੋਮ (ਇਟਲੀ) 24 ਮਈ (ਪੰਜਾਬ ਐਕਸਪ੍ਰੈੱਸ) – ਕੱਲ੍ਹ ਰਾਤ ਉੱਤਰੀ ਇਟਲੀ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਜਦੋਂ ਇਕ ਰੇਲ ਗੱਡੀ ਨੇ ਇਕ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਈ ਰੇਲ ਗੱਡੀਆਂ ਪਟੜੀ ਤੋਂ ਉਤਰ ਗਈਆਂ। ਇਹ ਹਾਦਸਾ ਤੂਰੀਨੋ ਦੇ ਉੱਤਰ-ਪੂਰਬੀ ਕਾਲੂਸੋ ਕਸਬੇ ਦੇ ਨੇੜ੍ਹੇ ਹੋਇਆ, ਜਿਸ ਨੇ ਰੇਲ ਦੇ ਬੰਦ ਇੰਜਣ ਅਤੇ ਦੋ ਗੱਡੀਆਂ ਨੂੰ ਧੱਕ ਦਿੱਤਾ। ਰਾਤ ਦੇ 11æ20 ਵਜੇ ਖੇਤਰੀ ਟਰੇਨ 10027 ਤੂਰੀਨੋ ਇਵੇਰਿਆ ਨੇ ਭਾਰੀ ਮਾਲਕੀ ਵਾਹਨ ਨੂੰ ਧੱਕਾ ਮਾਰਿਆ ਜੋ ਕਿ ਰੇਲਵੇ ਕਰਾਸਿੰਗ ‘ਤੇ ਰੋਕਿਆ ਸੀ, ਇਟਲੀ ਦੇ ਰੇਲ ਨੈੱਟਵਰਕ ਪ੍ਰਬੰਧਨ ਨੇ ਇਸ ਗੱਲ ਦੀ ਪੁਸ਼ਟੀ ਪ੍ਰੈੱਸ ਨੂੰ ਦਿੱਤੇ ਇਕ ਬਿਆਨ ਵਿਚ ਕੀਤੀ।
ਸ਼ੁਰੂਆਤੀ ਜਾਣਕਾਰੀ ਅਨੁਸਾਰ, ਟ੍ਰੇਨ ਦਾ ਡਰਾਈਵਰ ਮਾਰਿਆ ਗਿਆ ਸੀ ਅਤੇ ਹੋਰ ਕਈ ਯਾਤਰੀ ਜ਼ਖਮੀ ਹੋਏ ਹਨ। ਸਥਾਨਕ ਪੁਲਿਸ ਨੇ ਕਿਹਾ ਕਿ, ਟ੍ਰੇਨ ਤੂਰੀਨੋ ਤੋਂ ਚੱਲ ਰਹੀ ਰਾਤ ਦੀ ਆਖਿਰੀ ਸੇਵਾ ਸੀ ਜੋ ਕਿ ਇਵੇਰਿਆ ਦੇ ਉਪਨਗਰ ਤੱਕ ਸੀ। ਮੀਡੀਆ ਅਨੁਸਾਰ ਕੁੱਲ 23 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਘੱਟੋ-ਘੱਟ ਤਿੰਨ ਜਣੇ ਗੰਭੀਰ ਤੌਰ ‘ਤੇ ਜ਼ਖਮੀ ਹਨ। 60 ਸਾਲਾ ਟਰੇਨ ਡਰਾਈਵਰ ਦੀ ਟਰੇਨ ਵਿਚੋਂ ਬਾਹਰ ਡਿੱਗ ਜਾਣ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ। ਇਟਲੀ ਵਿਚ ਰਹਿਣ ਵਾਲਾ ਇਕ ਰੋਮਾਨੀਅਨ ਵਿਅਕਤੀ ਨੂੰ ਗੰਭੀਰ ਜਖਮੀ ਹੋਣ ਕਾਰਨ ਹੈਲੀਕਾਪਟਰ ਰਾਹੀਂ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ, ਪ੍ਰੰਤੂ ਉਸਨੂੰ ਬਚਾਇਆ ਨਹੀਂ ਜਾ ਸਕਿਆ, ਇਹ ਵਿਅਕਤੀ ਵੈਨ ਵਿਚ ਸੀ। ਜ਼ਖ਼ਮੀਆਂ ਵਿਚ ਟ੍ਰੇਨ ਦੀ ਕੰਡਕਟਰ, ਇਕ ਮਹਿਲਾ ਹੈ, ਜੋ ਆਪਣੀ ਜਿੰਦਗੀ ਲਈ ਲੜ ਰਹੀ ਹੈ।