ਦੁਨੀਆਂ ਵਿੱਚ ਸਭ ਤੋਂ ਵੱਧ ਤੰਦਰੁਸਤ ਦੇਸ਼ਾਂ ਵਿੱਚ ਇਟਲੀ ਦੂਜੇ ਨੰਬਰ’ਤੇ

italyਰੋਮ ਇਟਲੀ (ਦਲਵੀਰ ਕੈਂਥ) ਇਟਲੀ ਸਿਰਫ਼ ਬਿਨ੍ਹਾਂ ਪੇਪਰਾਂ ਦੇ ਵਿਦੇਸ਼ੀਆਂ ਨੂੰ ਪਨਾਹ ਦੇਣ ਵਿੱਚ ਹੀ ਸਿਰਮੌਰ ਨਹੀਂ ਸਗੋਂ ਦੁਨੀਆਂ ਦਾ ਦੂਜਾ ਅਜਿਹਾ ਦੇਸ਼ ਹੈ ਜਿਹੜਾ ਕਿ ਆਪਣੇ ਬਾਸਿੰਦਿਆਂ ਨੂੰ ਚੁਸਤ ਤੇ ਦਰੁੱਸਤ ਰੱਖਦਾ ਹੈ ।ਬਲੂਮਬਰਗ ਹੈਲਥਇਸਟ ਕੰਟਰੀ ਇੰਡੈਕਸ ਨੇ ਸੰਂਨ 2019 ਦੇ ਸਰਵੇ ਅਨੁਸਾਰ ਦੁਨੀਆਂ ਦੇ ਸਭ ਤੋ ਤੰਦਰੁਸਤ ਦੇਸ਼ਾਂ ਵਿੱਚ ਪਹਿਲਾਂ ਨੰਬਰ ਸਪੇਨ ਨੂੰ ਦਿੱਤਾ ਹੈ ਜਦੋਂ ਕਿ ਦੂਜਾ ਨੰਬਰ ਪੰਜਾਬੀਆਂ ਦੇ ਮਹਿਬੂਬ ਦੇਸ਼ ਇਟਲੀ  ਨੂੰ ਦਿੱਤਾ ਗਿਆ  ਹੈ।ਦੁਨੀਆਂ ਦੇ 169 ਦੇਸ਼ਾਂ ਦੇ ਸਰਵੇ ਅਨੁਸਰ ਸਪੇਨ ਨੂੰ 100 ਵਿੱਚੋਂ 92.8 ਨੰਬਰ ਮਿਲੇ ਹਨ ਜਦੋਂ ਕਿ ਇਟਲੀ ਨੂੰ 91.59 ਨੰਬਰ ਮਿਲੇ ਹਨ।ਇਟਲੀ ਤੋਂ ਬਾਅਦ ਤੀਜੇ ਨੰਬਰ ਤੇ ਆਇਸਲੈਂਡ ਜਿਸ ਨੂੰ 91.44 ਨੰਬਰ ਮਿਲੇ ਹਨ।ਆਇਸਲੈਂਡ ਤੋਂ ਚੌਥਾ ਸਥਾਨ ਜਪਾਨ,ਪੰਜਵਾਂ ਸਥਾਨ ਸਵਿਜ਼ਰਲੈਂਡ,ਛੇਵਾਂ ਸਥਾਨ ਸਵੀਡਨ,ਸੱਤਵਾਂ ਸਥਾਨ ਅਸਟਰੇਲੀਆ,ਅੱਠਵਾਂ ਸਥਾਨ ਸਿੰਘਾਪੁਰ,ਨੌਵਾਂ ਸਥਾਨ ਨਾਰਵੇ,ਦੱਸਵਾਂ ਸਥਾਨ ਇਜ਼ਰਾਇਲ,ਗਿਆਰਵਾਂ ਸਥਾਨ ਲੈਕਸਮਬੁਰਗ,ਬਾਰਵਾਂ ਸਥਾਨ ਫਰਾਂਸ,ਤੇਰਵਾਂ ਸਥਾਨ ਅਸਟਰੀਆ,ਚੌਦਵਾਂ ਸਥਾਨ ਇੰਨਲੈਂਡ,ਪੰਦਰਵਾਂ ਸਥਾਨ ਨੀਦਰਲੈਂਡ,ਛੋਲਵਾਂ ਸਥਾਨ ਕੈਨੇਡਾ,ਸਤਾਰਵਾਂ ਸਥਾਨ ਐਸ. ਕੋਰੀਆ,ਅਠਾਰਵਾਂ ਸਥਾਨ ਨਿਊਜੀਲੈਂਡ,ਉਂਨੀਵਾਂ ਸਥਾਨ ਇੰਗਲੈਂਡ ਅਤੇ ਵੀਹਵਾਂ ਸਥਾਨ ਆਇਰਲੈਂਡ ਨੂੰ ਮਿਲਿਆ ਹੈ।ਇਸ ਸਰਵੇ ਵਿੱਚ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦੁਨੀਆਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ਕਹਾਉਣ ਵਾਲਾ ਅਮਰੀਕਾ ਤੰਦੁਰਸਤੀ ਵਿੱਚ ਪੱਛੜ ਗਿਆ ਹੈ ਤੇ ਉਸ ਨੂੰ ਇਸ ਸਰਵੇ ਵਿੱਚ 35ਵਾਂ ਸਥਾਨ ਮਿਲਿਆ ਹੈ। ਸਪੇਨ ਅਤੇ ਇਟਲੀ  ਜਿੱਥੋ ਦੇ ਫ਼ਲ,ਸਬਜ਼ੀਆਂ ,ਪਨੀਰ ਅਤੇ ਜੈਤੁਨ ਦਾ ਤੇਲ ਲੋਕਾਂ ਦੀ ਖੁਰਾਕ ਦਾ ਮੁੱਖ ਹਿੱਸਾ ਹਨ ,ਬਿਮਾਰੀਆਂ ਨੂੰ ਪਛਾੜ ਅੱਗੇ ਆਏ ਹਨ ।ਸਰਵੇ ਅਨੁਸਾਰ ਇੱਥੋ ਦੇ ਲੋਕਾਂ ਵਿੱਚ ਦਿਲ ਅਤੇ ਹੋਰ ਗੰਭੀਰ ਰੋਗਾਂ ਦੀਆਂ ਬਿਮਾਰੀਆਂ ਹੋਰ ਦੇਸ਼ਾਂ ਨਾਲੋ ਕਾਫ਼ੀ ਘੱਟ ਹਨ।