ਦੁਬਈ ਅੰਤਰਰਾਸ਼ਟਰੀ ਹਵਾਈ ਅੱਡਾ ਸਭ ਤੋਂ ਵਿਅਸਤ

dubaiਨਵੀਂ ਦਿੱਲੀ, 5 ਫਰਵਰੀ (ਪੰਜਾਬ ਐਕਸਪ੍ਰੈੱਸ) – ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਵੱਲੋਂ ਜਾਰੀ ਤਾਜਾ ਅੰਕੜਿਆਂ ਅਨੁਸਾਰ, ਏਅਰ ਪੋਰਟ ਤੋਂ ਸਾਲ 2017 ਵਿੱਚ ਕਰੀਬ 8.82 ਕਰੋੜ ਮੁਸਾਫਰਾਂ ਨੇ ਅੰਤਰਰਾਸ਼ਟਰੀ ਯਾਤਰਾ ਲਈ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡੇ ਦਾ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਸਾਲ 2016 ਵਿੱਚ ਹਵਾਈ ਅੱਡੇ ਤੋਂ 8.36 ਕਰੋੜ ਮੁਸਾਫਰਾਂ ਨੇ ਸਫਰ ਕੀਤਾ ਸੀ। ਦੁਬਈ ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ, ਉਨ੍ਹਾਂ ਨੂੰ ਉਮੀਦ ਹੈ ਕਿ ਸਾਲ 2018 ਵਿੱਚ ਮੁਸਾਫਰਾਂ ਦੀ ਯਾਤਰਾ ਦੀ ਇਹ ਸੰਖਿਆ 9.03 ਕਰੋੜ ਨੂੰ ਛੂਹ ਸਕਦੀ ਹੈ। ਦੁਬਈ ਅੰਤਰਰਾਸ਼ਟਰੀ ਹਵਾਈ ਅੱਡਾ ਸਾਲ 2014 ਵਿੱਚ ਲੰਡਨ ਦੇ ਹੀਥਰੋ ਹਵਾਈ ਅੱਡੇ ਨੂੰ ਪਿੱਛੇ ਛੱਡ ਕੇ ਅੰਤਰਰਾਸ਼ਟਰੀ ਆਵਾਜਾਈ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਬਣਿਆ ਸੀ।