wind_cyc_super_nov2017_ita_320x50

ਧਾਰਮਿਕ ਜਥੇਬੰਦੀਆਂ ਡੇਰਾਵਾਦ ਨੂੰ ਖ਼ਤਮ ਕਰਨ ‘ਚ ਅਸਫ਼ਲ

ਸੌਦਾ ਸਾਧ ਨੇ ਡੇਰੇ ਦੇ ਨਾਮ ‘ਤੇ ਚਲਾਇਆ ਗੌਰਖਧੰਦਾ- ਏਜੀਪੀਸੀ

deraਫਰੀਮਾਂਟ, ਕੈਲੀਫ਼ੋਰਨੀਆ, 1 ਸਤੰਬਰ (ਹੁਸਨ ਲੜੋਆ ਬੰਗਾ ) ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸੌਦਾ ਸਾਧ ਮਾਮਲੇ ‘ਚ ਅਦਾਲਤੀ ਫੈਸਲੇ ਦਾ ਸਵਾਗਤ ਕਰਦਿਆਂ ਜਾਰੀ ਆਪਣੇ ਬਿਆਨ ‘ਚ ਕਿਹਾ ਕਿ, ਡੇਰਾਵਾਦ ਨੇ ਪਿਛਲੇ ਸਮੇਂ ‘ਚ ਸਿੱਖੀ ਨੂੰ ਜਬਰਦਸਤ ਢਾਹ ਲਾਈ ਹੈ। ਉਨਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਅਤੇ ਧਾਰਮਿਕ ਲੀਡਰਾਂ ਨੇ ਡੇਰਿਆਂ ਦੇ ਘਟੀਆ ਸੋਚ ਦੇ ਮੁੱਖੀਆਂ ਨੂੰ ਸ਼ਰਨ ਦੇ ਕੇ ਇਨਾਂ ਦੇ ਕਾਲੇ ਕਾਰਨਾਮਿਆਂ ਅਤੇ ਕਰਤੂਤਾਂ ਨੂੰ ਛੁਪਾਇਆ ਹੈ। ਏਜੀਪੀਸੀ ਦੇ ਪ੍ਰਧਾਨ ਸ: ਜਸਵੰਤ ਸਿੰਘ ਹੋਠੀ ਤੇ
ਕੋਆਰਡੀਨੇਟਰ ਡਾ.  ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਲੋ ਮੁੱਖ ਮੋੜ ਚੁੱਕੇ ਕੁਝ ਲੋਕਾਂ ਨੂੰ ਧਰਮ ‘ਚ ਵਾਪਸ ਲਿਆਉਣ ਦੀ ਲੋੜ ਹੈ। ਉਨਾਂ ਅਪੀਲ ਜਾਰੀ ਕਰਦਿਆਂ ਸਮੂਹ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਭੇਖੀ ਸਾਧਾਂ, ਸੰਤਾਂ ਦੇ ਡੇਰਿਆਂ ਨੂੰ ਨਕਾਰ ਦੇਣ ਅਤੇ ਗੁਰੂ ਲੜ ਲੱਗ ਕੇ ਆਪਣੇ ਜੀਵਨ ਸੰਵਾਰਨ। ਉਨਾਂ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵੋਟਾਂ ਖਾਤਰ ਇਨਾਂ ਝੂਠੇ ਸਾਧਾਂ ਦੇ ਡੇਰੇ ਜੋ ਕਿ ਵਪਾਰ ਦਾ ਅੱਡਾ ਬਣ ਚੁੱਕੇ ਹਨ, ‘ਚ ਪਹੁੰਚ ਕਰਕੇ ਇਨਾਂ ਨੂੰ ਸ਼ਰਨ ਦਿੱਤੀ ਹੈ। ਉਨਾਂ ਕਿਹਾ ਕਿ, ਹਰ ਰਾਜਨੀਤਿਕ ਪਾਰਟੀ ਦੇ  ਪ੍ਰਮੁੱਖ ਅਹੁੱਦੇਦਾਰ ਜੋ ਇਨਾਂ ਪਾਖੰਡੀ ਸਾਧਾਂ ਪਾਸ ਪਹੁੰਚਦੇ ਸਨ, ਨੂੰ ਅੱਜ ਸ਼ਰਮ ਆਉਣੀ ਚਾਹੀਦੀ ਹੈ ਕਿ, ਉਹ ਕਿਸ ਤਰਾਂ ਦੇ ਕਾਰਨਾਮਿਆਂ ‘ਚ ਭਾਈਵਾਲ ਸਨ। ਉਨਾਂ ਇਸ ਮੌਕੇ ਕਿਹਾ ਕਿ  ਡੇਰਿਆਂ ਨੂੰ ਬੜਾਵਾਂ ਦੇਣ ‘ਚ ਸਰਕਾਰਾਂ ਦੀ
ਅਹਿਮ ਭੂਮਿਕਾ ਰਹੀ ਹੈ, ਜੇਕਰ ਸਮੇਂ ਚ ਰਹਿ ਕੇ ਇਸ ‘ਤੇ ਠੱਲ ਪਾਈ ਜਾਂਦੀ ਤਾਂ ਸ਼ਾਇਦ ਅੱਜ ਮਾਸੂਮ ਲੜਕੀਆਂ ਨਾਲ ਜਬਰ‐ਜਨਾਹ, ਕਤਲ, ਹਿੰਸਾ ਅਤੇ ਆਮ ਜਨਤਾ ਨੂੰ ਵਹਿਮਾਂ‐ਭਰਮਾਂ ‘ਚ ਪਾਉਣ ਵਰਗੀਆਂ ਘਟਨਾਵਾਂ ਨਾ ਵਾਪਰਦੀਆਂ ਹਨ। ਉਨਾਂ ਇਸ ਮੌਕੇ ਧਾਰਮਿਕ ਜਥੇਬੰਦੀਆਂ ਨੂੰ ਖੁੰਭਾਂ ਵਾਂਗੂੰ ਉਗ ਰਹੇ ਡੇਰਿਆਂ ਨੂੰ ਸਫ਼ਲ ਕਰਨ ਲਈ ਵੀ ਜ਼ਿੰਮੇਵਾਰ ਠਹਿਰਾਇਆ।

ਉਨਾਂ ਕਿਹਾ ਕਿ, ਸਮੂਹ ਧਾਰਮਿਕ ਜਥੇਬੰਦੀਆਂ ਨੂੰ ਇਕਜੁਟ ਹੋ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੀ ਪੱਧਰ ‘ਤੇ ਮੁਹਿੰਮ ਵਿੱਢਣੀ ਚਾਹੀਦੀ ਹੈ ਤਾਂ ਜੋ ਕਿ ਸਿੱਖ ਕੌਮ ‘ਚ ਵਾਪਸੀ ਕਰ ਸਕਣ। ਉਨਾਂ ਕਿਹਾ ਕਿ ਸਿੱਖਾਂ ਦੀ ਸਰਵਉਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਸਬੰਧੀ ਫ਼ੈਸਲਾ ਵਿਚਾਰ ਵਟਾਂਦਰਾ ਕਰਨ ਦੀ ਜਰੂਰਤ ਹੈ ਕਿ ਕਿਸ ਤਰਾਂ ਜਥੇਦਾਰ ਸਰਕਾਰਾਂ ਦੇ ਪਿੱਠੂ ਬਣ ਕੇ ਰਹਿ ਗਏ ਹਨ। ਜਿਸ ਕਾਰਨ ਇਸ ਤਰਾਂ ਦੇ ਪਾਖੰਡੀ ਸਾਧ ਵਾਰ‐ਵਾਰ ਸਿੱਖੀ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।