wind_cyc_super_nov2017_ita_320x50

ਧਾਰਮਿਕ ਸਮਾਗਮਾਂ ਦੌਰਾਨ ਸਿਆਸੀ ਮੀਟੰਗਾਂ ਤੇ ਰੈਲੀਆਂ ਦੀ ਸਿੱਖ ਧਰਮ ‘ਚ ਕੋਈ ਮਨਾਹੀ ਨਹੀਂ – ਏਜੀਪੀਸੀ

sikhsਫਰੀਮੌਂਟ, ਕੈਲੀਫ਼ੋਰਨੀਆ, 28 ਦਸੰਬਰ (ਹੁਸਨ ਲੜੋਆ ਬੰਗਾ) – ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਨੇ ਫ਼ਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਮਨਾਏ ਜਾਂਦੇ ਸ਼ਹੀਦੀ ਪੁਰਬ ਮੌਕੇ ਰਾਜਨੀਤਕ ਰੈਲੀਆਂ ਤੇ ਮੀਟਿੰਗਾਂ ‘ਤੇ ਲਗਾਈ ਗਈ ਪਾਬੰਧੀ ਸਬੰਧੀ ਅੱਜ ਜਾਰੀ ਆਪਣੇ ਬਿਆਨ ‘ਚ ਕਿਹਾ ਕਿ ਧਾਰਮਿਕ ਸਮਾਗਮਾਂ ‘ਚ ਸਿਆਸੀ ਮੀਟਿੰਗਾਂ ਅਤੇ ਰੈਲੀਆਂ ਦੀ ਸਿੱਖ ਧਰਮ ‘ਚ ਕੋਈ ਮਨਾਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਾਫ਼ੀ ਸਮਾਂ ਪਹਿਲਾਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿਧਾਂਤਾਂ ਮੁਤਾਬਿਕ ਅਜਿਹੇ ਦਿਹਾੜਿਆਂ ਮੌਕੇ ਸਿਆਸੀ ਮੀਟਿੰਗਾਂ ਅਤੇ ਰੈਲੀਆਂ ਦਾ ਆਯੋਜਨ ਹੋਣਾ ਚਾਹੀਦਾ ਹੈ ਤਾਂ ਜੋ ਕਿ ਇਨਾਂ ਸਮਾਗਮਾਂ ਮੌਕੇ ਧਰਮ ਅਤੇ ਵਿਰਸੇ ਨਾਲ ਸਬੰਧਿਤ ਲੋਕਾਂ ਦਰਮਿਆਨ ਵਿਚਰ ਕੇ ਉਨਾਂ ਦੇ ਪੱਖ ਨੂੰ ਜਾਣਿਆ ਜਾ ਸਕੇ।
ਏਜੀਪੀਸੀ ਦੇ ਪ੍ਰਧਾਨ ਸ: ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਸ: ਪ੍ਰਿਤਪਾਲ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ, ਗੁਰੂ ਸਾਹਿਬ ਨੇ ਧਰਮ ਤੇ ਰਾਜਨੀਤੀ ਦਾ ਆਪਸੀ ਮੇਲ ਰੱਖਿਆ ਹੈ ਅਤੇ ਰਾਜਨੀਤੀ ਧਰਮ ਨਾਲ ਮਿਲ ਕੇ ਧਰਮ ਦੀ ਛਤਰ ਛਾਇਆ ਹੇਠ ਹੋਣੀ ਚਾਹੀਦੀ ਹੈ ਅਤੇ ਇਸ ‘ਤੇ ਰੋਕ ਲਗਾਉਣਾ ਮੀਰੀ ਪੀਰੀ ਸਿਧਾਤਾਂ ਦੇ ਉਲਟ ਹੈ। ਉਨਾਂ ਕਿਹਾ ਪਿਛਲੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਾਂ ਮੁਤਾਬਕ ਕਿਸੇ ਵੀ ਧਾਰਮਿਕ ਸਮਾਗਮ ਮੌਕੇ ਸਿਆਸੀ ਰੈਲੀਆਂ ਅਤੇ ਮੀਟਿੰਗਾਂ ‘ਤੇ ਪਾਬੰਧੀ ਲਗਾਈ ਗਈ ਸੀ, ਜਿਸ ਦੇ ਬਾਵਜੂਦ ਸਿਮਰਨਜੀਤ ਸਿੰਘ ਮਾਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਮੌਕੇ ਸਿਆਸੀ ਰੈਲੀ ਵੀ ਕਰਾਈ ਗਈ, ਪਰ ਸ਼ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਨੇ ਹੁਕਮਾਂ ਨੂੰ ਮੰਨਦਿਆਂ ਹੋਇਆਂ ਰੈਲੀਆਂ ਅਤੇ ਮੀਟਿੰਗਾਂ ਕਰਨੀਆਂ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ, ਅਜਿਹੀਆਂ ਰੈਲੀਆਂ ‘ਚ ਆਪਣੇ ਧਰਮ ਦੇ ਹੱਕਾਂ ਪ੍ਰਤੀ ਆਪਣੀ ਗੱਲਬਾਤ ਸਾਂਝੀ ਕਰ ਸਕਦੇ ਹਨ। ਇਸ ਲਈ ਧਾਰਮਿਕ ਸਮਾਗਮਾਂ ‘ਚ ਰਾਜਨੀਤਿਕ ਰੈਲੀਆਂ ਤੇ ਮੀਟਿੰਗਾਂ ‘ਚ ਪਾਬੰਧੀ ਹਟਾਉਣੀ ਚਾਹੀਦੀ ਹੈ।
ਉਕਤ ਅਮਰੀਕਨ ਸਿੱਖ ਆਗੂਆਂ ਨੇ ਕਿਹਾ ਕਿ, ਇਹ ਨਹੀਂ ਕਿ ਉਕਤ ਧਾਰਮਿਕ ਸਮਾਗਮਾਂ ‘ਚ ਕੀਤੀਆਂ ਜਾਣ ਵਾਲੀਆਂ ਰਾਜਨੀਤਿਕ ਰੈਲੀਆਂ ਤੇ ਮੀਟਿੰਗਾਂ ‘ਚ ਵਿਰੋਧਤਾ ਜਗਾਈ ਜਾਵੇ, ਸਗੋਂ ਇਨਾਂ ਰੈਲੀਆਂ ‘ਚ ਆਪਣੇ ਧਰਮ, ਰਾਜਨੀਤੀ ਅਤੇ ਹੱਕਾਂ ਬਾਰੇ ਵਿਚਾਰ-ਚਰਚਾ ਹੋਣੀਆਂ ਚਾਹੀਦੀਆਂ ਹਨ।